ਕੇਂਦਰੀ ਮੰਤਰੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ‘ਤੇ ਕੇਂਦਰਿਤ ਯੂਨੀਵਰਸਿਟੀ ਦੀਆਂ ਪੰਜ ਕਿਤਾਬਾਂ ਰਿਲੀਜ ਕੀਤੀਆਂ

0
46
0

ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਯੂਨੀਵਰਸਿਟੀ ਦਾ ਨਾਂ ਰੌਸਨ ਕਰਨ ਲਈ ਫੈਕਲਟੀ ਮੈਂਬਰਾਂ ਨੂੰ ਵਧਾਈ ਦਿੱਤੀ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ 13 ਸਤੰਬਰ: ਕੇਂਦਰੀ ਸੱਭਿਆਚਾਰਕ ਅਤੇ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਸ੍ਰੀ ਅਰਜੁਨ ਰਾਮ ਮੇਘਵਾਲ ਨੇ ਨਵੀਂ ਦਿੱਲੀ ਵਿਖੇ ਆਯੋਜਿਤ ਇਕ ਪ੍ਰੋਗਰਾਮ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਫਲਸਫੇ ਅਤੇ ਸਿੱਖਿਆ ‘ਤੇ ਕੇਂਦਰਿਤ 11 ਕਿਤਾਬਾਂ ਲੋਕ ਅਰਪਣ ਕੀਤੀਆਂ। ਇਹ ਕਿਤਾਬਾਂ ਇੰਦਰਾ ਗਾਂਧੀ ਨੈਸਨਲ ਸੈਂਟਰ ਆਫ ਆਰਟਸ (ਆਈਜੀਐਨਸੀਏ) ਦੁਆਰਾ ਪ੍ਰਕਾਸਿਤ ਕੀਤੀਆਂ ਗਈਆਂ ਹਨ। ਇਨ੍ਹਾਂ ਗਿਆਰਾਂ ਵਿੱਚੋਂ ਪੰਜ ਕਿਤਾਬਾਂ ਦੇ ਲੇਖਕ/ਸੰਪਾਦਕ/ਅਨੁਵਾਦਕ ਕੇਂਦਰੀ ਯੂਨੀਵਰਸਿਟੀ ਪੰਜਾਬ, ਬਠਿੰਡਾ (ਸੀਯੂਪੀਬੀ) ਨਾਲ ਸਬੰਧਤ ਹਨ। ਉਪਰੋਕਤ ਪੰਜ ਕਿਤਾਬਾਂ ਵਿੱਚੋਂ, ਤਿੰਨ ਕਿਤਾਬਾਂ ਜਿਹਨਾਂ ਦਾ ਸਿਰਲੇਖ ਭਾਰਤੀ ਦਰਸਨ ਦੀ ਪਰੰਪਰਾ ਤੇ ਗੁਰੂ ਨਾਨਕ ਵਾਣੀ; ਜਨਮ ਸਾਖੀ ਪਰੰਪਰਾ ਵਿਚਿ ਗੁਰ ਨਾਨਕ ਦਰਸਨ; ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਧਿਆਤਮ ਹੈ ਉਹ ਕ੍ਰਮਵਾਰ ਸੀਯੂਪੀਬੀ ਦੇ ਮਾਨਯੋਗ ਚਾਂਸਲਰ ਪ੍ਰੋ. ਜਗਬੀਰ ਸਿੰਘ; ਪ੍ਰੋ: ਹਰਪਾਲ ਸਿੰਘ ਪੰਨੂ (ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚੇਅਰ ਪ੍ਰੋਫੈਸਰ) ਅਤੇ ਡਾ. ਲਖਵੀਰ ਲੇਜੀਆ (ਸਹਾਇਕ ਪ੍ਰੋਫੈਸਰ, ਪੰਜਾਬੀ ਵਿਭਾਗ, ਸੀਯੂਪੀਬੀ) ਦੁਆਰਾ ਰਚੀਆਂ ਗਈਆਂ ਹਨ। ਬਾਕੀ ਦੋ ਕਿਤਾਬਾਂ ਵਿੱਚ ਸੰਤ ਪਰੰਪਰਾ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਸਿਰਲੇਖ ਵਾਲੀ ਇੱਕ ਅਨੁਵਾਦਿਤ ਕਿਤਾਬ ਅਤੇ ਮਾਨਵਤਾ ਕੇ ਰਕਸਕ ਸਿਰਲੇਖ ਵਾਲੀ ਇੱਕ ਸੰਪਾਦਿਤ ਕਿਤਾਬ ਸਾਮਲ ਹੈ। ਇਨ੍ਹਾਂ ਦੋਵਾਂ ਕਿਤਾਬਾਂ ਦਾ ਸੰਪਾਦਨ/ਅਨੁਵਾਦ ਡਾ: ਲਖਵੀਰ ਲੇਜੀਆ ਨੇ ਕੀਤਾ ਹੈ।
ਸਮਾਗਮ ਦੌਰਾਨ ਡਾ: ਰਤਨ ਸਾਰਦਾ, ਸ੍ਰੀ ਰਾਜਨ ਖੰਨਾ, ਡਾ: ਜਸਵਿੰਦਰ ਸਿੰਘ, ਡਾ: ਅਮਨਪ੍ਰੀਤ ਸਿੰਘ ਗਿੱਲ, ਡਾ: ਧਰਮ ਸਿੰਘ, ਡਾ: ਜੀ. ਐਸ. ਨਈਅਰ, ਸ੍ਰੀ ਐਨ. ਮੁਥਿਊ ਮੋਹਨ ਅਤੇ ਡਾ: ਐਸ.ਕੇ. ਦੇਵੇਸਵਰ ਲੇਖਕਾਂ ਦੀਆਂ ਪੁਸਤਕਾਂ ਵੀ ਰਿਲੀਜ ਕੀਤੀਆਂ ਗਈਆਂ ਸਨ। ਸਮਾਗਮ ਦੇ ਵੇਰਵੇ ਸਾਂਝੇ ਕਰਦੇ ਹੋਏ ਪ੍ਰੋ: ਹਰਪਾਲ ਸਿੰਘ ਪੰਨੂ ਅਤੇ ਡਾ: ਲਖਵੀਰ ਲੇਜੀਆ ਨੇ ਮਾਨਯੋਗ ਵਾਈਸ-ਚਾਂਸਲਰ ਪ੍ਰੋ: ਰਾਘਵੇਂਦਰ ਪ੍ਰਸਾਦ ਤਿਵਾਰੀ ਨੂੰ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ਲਈ ਆਈਜੀਐਨਸੀਏ ਵੱਲੋਂ ਇਨ੍ਹਾਂ ਪੁਸਤਕਾਂ ਨੂੰ ਦੇਸ-ਵਿਦੇਸ ‘ਚ ਪ੍ਰਸਾਰਿਤ ਕੀਤਾ ਜਾਵੇਗਾ। ਵਾਈਸ-ਚਾਂਸਲਰ ਪ੍ਰੋ: ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਉਪਰੋਕਤ ਪੁਸਤਕਾਂ ਦੇ ਲੇਖਕਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਾਨੂੰ ਹਮੇਸਾ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਦੇ ਸਿਧਾਂਤਾਂ ‘ਤੇ ਚੱਲਦਿਆਂ ਸੱਚ, ਦਇਆ, ਸੰਤੋਖ ਅਤੇ ਪਿਆਰ ਦੇ ਮਾਰਗ ‘ਤੇ ਚੱਲਣ ਲਈ ਪ੍ਰੇਰਿਤ ਕਰਦੀਆਂ ਰਹਿਣਗੀਆਂ। ਉਨ੍ਹਾਂ ਨੇ ਅੱਗੇ ਕਿਹਾ ਕਿ ਉਪਰੋਕਤ ਪੁਸਤਕਾਂ ਮਨੁੱਖਤਾ ਦੀ ਭਲਾਈ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਸਮਾਜ ਵਿੱਚ ਫੈਲਾਉਣ ਵਿੱਚ ਯੋਗਦਾਨ ਪਾਉਣਗੀਆਂ।

0

LEAVE A REPLY

Please enter your comment!
Please enter your name here