29 Views
ਸੁਖਜਿੰਦਰ ਮਾਨ
ਬਠਿੰਡਾ 17 ਜੂਨ :– ਕੇਂਦਰ ਸਰਕਾਰ ਦੇ ਇਸ਼ਾਰੇ ਉਪਰ ਇਨਫੋਰਸਮੈਂਟ ਡਾਇਰੈਕਟਰ ਵੱਲੋਂ ਲਗਾਤਾਰ ਰਾਹੁਲ ਗਾਂਧੀ ਤੋਂ ਪੁੱਛ ਪੜਤਾਲ ਅਤੇ ਪ੍ਰੇਸ਼ਾਨ ਕਰਨ ਦੇ ਦੋਸ ਲਗਾਉਂਦਿਆਂ ਅੱਜ ਬਠਿੰਡਾ ਦੇ ਕਾਗਰਸੀ ਸੜਕਾਂ ‘ਤੇ ਉਤਰ ਆਏ। ਜਿਲ੍ਹਾ ਕਾਗਰਸ ਕਮੇਟੀ ਦੇ ਪ੍ਰਧਾਨ ਅਰੁਣ ਵਧਾਵਨ ਤੇ ਹੋਰਨਾਂ ਸੀਨੀਅਰ ਕਾਗਰਸੀ ਆਗੂਆਂ ਦੀ ਅਗਵਾਈ ਹੇਠ ਸਥਾਨਕ ਡਾ ਅੰਬੇਦਕਰ ਦੇ ਬੁੱਤ ਕੋਲ ਇਕੱਠੇ ਹੋਏ ਵੱਡੀ ਗਿਣਤੀ ਵਿੱਚ ਕਾਗਰਸੀ ਆਗੂਆਂ ਤੇ ਵਰਕਰਾਂ ਨੇ ਮੋਦੀ ਸਰਕਾਰ ਵਿਰੁੱਧ ਰੋਹ ਭਰਪੂਰ ਨਾਅਰੇਬਾਜੀ ਕਰਦਿਆਂ ਸਰਕਾਰ ਦਾ ਪੁਤਲਾ ਵੀ ਫੂਕਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਨ ਅਤੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਕੇ ਕੇ ਅਗਰਵਾਲ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਨਫੋਰਸਮੈਂਟ ਡਾਇਰੈਕਟਰੋਏਟ ਦੀ ਗ਼ਲਤ ਤਰੀਕੇ ਨਾਲ ਦੁਰਵਰਤੋਂ ਕਰਕੇ ਗਾਂਧੀ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜੋ ਬਰਦਾਸ਼ਤ ਯੋਗ ਨਹੀਂ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਹ ਭੁਲੇਖਾ ਦੂਰ ਕਰ ਲਵੇ ਕਿ ਉਹ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਵਾਉਣ ਅਤੇ ਵਿਕਾਸ ਦੀ ਰਾਹ ਤੇ ਤੋਰਨ ਵਾਲੀ ਕਾਂਗਰਸ ਨੂੰ ਦਬਾ ਸਕਣਗੇ, ਕਿਉਂਕਿ ਕਾਂਗਰਸ ਦਾ ਇਤਿਹਾਸ ਕੁਰਬਾਨੀਆਂ ਭਰਿਆ ਅਤੇ ਵੱਡਾ ਪਰਿਵਾਰ ਹੈ ਜਿਸ ਨੂੰ ਦਬਾਉਣਾ ਕੇਂਦਰ ਸਰਕਾਰ ਲਈ ਸੌਖਾ ਨਹੀਂ । ਉਨ੍ਹਾਂ ਕਿਹਾ ਕਿ ਕਾਂਗਰਸ ਨੇ ਦੇਸ਼ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਜਦੋਂ ਕਿ ਭਾਜਪਾ ਕੋਲ ਇਤਿਹਾਸ ਵਿਚ ਅਜਿਹਾ ਦੱਸਣ ਲਈ ਕੁਝ ਵੀ ਨਹੀਂ ਕਿ ਉਸ ਨੇ ਦੇਸ਼ ਲਈ ਕਿਹੜੀ ਕੁਰਬਾਨੀ ਦਿੱਤੀ ।ਉਨ੍ਹਾਂ ਕਿਹਾ ਕਿ ਈਡੀ ਦੀਆਂ ਧੱਕੇਸ਼ਾਹੀਆਂ ਦਾ ਕਾਂਗਰਸ ਲੀਡਰਸ਼ਿਪ ਅਤੇ ਵਰਕਰ ਡਟ ਕੇ ਮੁਕਾਬਲਾ ਕਰਨਗੇ ਤੇ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਨਗਰ ਨਿਗਮ ਬਠਿੰਡਾ ਦੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਅਤੇ ਜ਼ਿਲ੍ਹਾ ਪਲਾਨਿੰਗ ਬੋਰਡ ਬਠਿੰਡਾ ਦੇ ਸਾਬਕਾ ਚੇਅਰਮੈਨ ਰਾਜਨ ਗਰਗ ਨੇ ਈਡੀ ਵੱਲੋਂ ਗਾਂਧੀ ਪਰਿਵਾਰ ਤੋਂ ਲਗਾਤਾਰ ਕੀਤੀ ਜਾ ਰਹੀ ਪੁੱਛ ਪੜਤਾਲ ਅਤੇ ਤੰਗ ਪ੍ਰੇਸ਼ਾਨ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਇਹ ਧੱਕੇਸ਼ਾਹੀਆਂ ਬਰਦਾਸ਼ਤ ਯੋਗ ਨਹੀਂ। ਉਨ੍ਹਾਂ ਕਿਹਾ ਕਿ ਈਡੀ ਨੂੰ ਵਰਤ ਕੇ ਕੇਂਦਰ ਸਰਕਾਰ ਵੱਲੋਂ ਕਾਂਗਰਸ ਲੀਡਰਸ਼ਿਪ ਨੂੰ ਪ੍ਰੇਸ਼ਾਨ ਕਰਨਾ ਇਹ ਦਰਸਾਉਂਦਾ ਹੈ ਕਿ ਭਾਜਪਾ ਦੀ ਕੇਂਦਰ ਸਰਕਾਰ ਆਪਣੇ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਕਰਕੇ ਲੋਕਾਂ ਦਾ ਧਿਆਨ ਭਟਕਾਉਣ ਲਈ ਵਿਰੋਧੀਆਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ ਤਾਂ ਜੋ ਉਨ੍ਹਾਂ ਦੀ ਆਵਾਜ਼ ਦਬਾਈ ਜਾ ਸਕੇ , ਪਰ ਕਾਂਗਰਸ ਲੀਡਰਸ਼ਿਪ ਅਤੇ ਵਰਕਰ ਕੇਂਦਰ ਸਰਕਾਰ ਦੀ ਹਰ ਧੱਕੇਸ਼ਾਹੀ ਦਾ ਡਟ ਕੇ ਮੁਕਾਬਲਾ ਕਰਨਗੇ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਅਨਿਲ ਭੋਲਾ, ਟਿੰਕੂ ਗਰੋਵਰ, ਸੁਰਿੰਦਰਜੀਤ ਸਾਹਨੀ, ਹਰਪਾਲ ਸਿੰਘ ਬਾਜਵਾ, ਸੁਰਜੀਤ ਸਿੰਘ ਮੌਖਾ, ਭਗਵਾਨ ਦਾਸ ਭਾਰਤੀ, ਕੋਸਲਰ ਮਲਕੀਤ ਸਿੰਘ ਗਿੱਲ, ਕੰਵਲਜੀਤ ਸਿੰਘ ਭੰਗੂ , ਪਰਵਿੰਦਰ ਸਿੰਘ ਸਿੱਧੂ, ਚਰਨਜੀਤ ਸਿੰਘ, ਹਰਵਿੰਦਰ ਸਿੰਘ ਲੱਡੂ, ਬੇਅੰਤ ਸਿੰਘ ਰੰਧਾਵਾ,ਚਰਨਜੀਤ ਸਿੰਘ ਭੋਲਾ, ਸੰਜੇ ਵਿਸਵਾਲ, ਵਿਕਰਮ ਕ੍ਰਾਂਤੀ (ਸਾਰੇ ਐਮ ਸੀ), ਟਿੰਕੂ ਰਣਜੀਤ ਗਰੇਵਾਲ, ਹਰੀਓਮ ਠਾਕੁਰ, ਸਾਜਨ ਸ਼ਰਮਾ, ਜਗਰਾਜ ਸਿੰਘ ਸਾਬਕਾ ਐਮ ਸੀ , ਕੁਲਜੀਤ ਗੋਗੀ , ਵੀਰ ਸਿੰਘ ਬੁੱਟਰ ,ਪ੍ਰਕਾਸ਼ ਚੰਦ,ਯੂਥ ਆਗੂ ਰੁਪਿੰਦਰ ਬਿੰਦਰਾ, ਬਲਜੀਤ ਸਿੰਘ ਆਦਿ ਹਾਜ਼ਰ ਸਨ।
Share the post "ਕੇਂਦਰ ‘ਤੇ ਗਾਂਧੀ ਪਰਿਵਾਰ ਨਾਲ ਧੱਕੇਸ਼ਾਹੀ ਦਾ ਆਰੋਪ ਲਗਾਉਂਦਿਆਂ ਬਠਿੰਡਾ ਦੇ ਕਾਂਗਰਸੀ ਉਤਰੇ ਸੜਕਾਂ ‘ਤੇ, ਫੂਕਿਆ ਮੋਦੀ ਸਰਕਾਰ ਦਾ ਪੁਤਲਾ "