ਪਟਿਆਲਾ, 19 ਸਤੰਬਰ: ਪਿਛਲੇ ਕੁੱਝ ਮਹੀਨਿਆਂ ਤੋਂ ਕੈਨੇਡਾ ਦੀ ਧਰਤੀ ’ਤੇ ਪੜ੍ਹਣ ਅਤੇ ਰੋਜ਼ਗਾਰ ਲਈ ਗਏ ਪੰਜਾਬੀ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਇਸੇ ਤਰ੍ਹਾਂ ਵਾਪਰੀ ਦੁਖਦਾਈਕ ਘਟਨਾ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਿੰਨ੍ਹਾਂ ਵਿਚ ਇੱਕ ਪੰਜਾਬੀ ਅਤੇ ਇੱਕ ਕੇਰਲ ਨਾਲ ਸਬੰਧਤ ਦਸਿਆ ਜਾ ਰਿਹਾ ਹੈ।
ਇਹ ਮੌਤਾਂ ਇੱਕ ਸੜਕ ਹਾਦਸੇ ਦੌਰਾਨ ਹੋਈਆਂ, ਜਿਸਦੇ ਵਿਚ ਟਰਾਲਾ ਵੀ ਪੂਰੀ ਤਰ੍ਹਾਂ ਸੜ ਗਿਆ, ਜਿਸ ਵਿਚ ਇੰਨ੍ਹਾਂ ਦੋਨਾਂ ਨੌਜਵਾਨਾਂ ਦੀਆਂ ਲਾਸ਼ਾਂ ਵੀ ਸੁਆਹ ਹੋ ਗਈਆਂ। ਪੰਜਾਬ ਨਾਲ ਸਬੰਧਤ ਮ੍ਰਿਤਕ ਨੌਜਵਾਨ ਦੀ ਪਹਿਚਾਣ ਗੁਰਪਿੰਦਰ ਸਿੰਘ(24 ਸਾਲ) ਪੁੱਤਰ ਸੁਖਵਿੰਦਰ ਸਿੰਘ ਵਾਸੀ ਪਾਤੜਾ ਦੇ ਤੌਰ ’ਤੇ ਹੋਈ ਹੈ। ਪ੍ਰਵਾਰਕ ਦੇ ਮੈਂਬਰਾਂ ਨੇ ਰੌਂਦੇ-ਕੁਰਲਾਦਿਆਂ ਦਸਿਆ ਕਿ ਗੁਰਪਿੰਦਰ 2017 ’ਚ ਕੈਨੇਡਾ ਪੜ੍ਹਨ ਗਿਆ ਸੀ, ਜਿਸਤੋਂ ਬਾਅਦ ਹੁਣ ਉਹ ਪੀਆਰ ਲੈ ਕੇ ਟਰੱਕ ਚਲਾ ਰਿਹਾ ਸੀ।
ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਡੂੰਘਾ ਸਦਮਾ, ਪਿਤਾ ਦਾ ਹੋਇਆ ਦਿਹਾਂਤ, CM ਮਾਨ ਨੇ ਜਤਾਇਆ ਦੁੱਖ
ਘਟਨਾ ਸਮੇਂ ਉਹ ਅਪਣਾ ਟਰਾਲਾ ਅਣਲੋਡ ਕਰਕੇ ਵਾਪਸ ਅਪਣੇ ਘਰ ਆ ਰਿਹਾ ਸੀ। ਇਸ ਦੌਰਾਨ ਅੱਗੇ ਸਾਹਮਣੇ ਤੋਂ ਹੀ ਆ ਰਹੇ ਇੱਕ ਹੋਰ ਟਰਾਲੇ ਨਾਲ ਟੱਕਰ ਹੋ ਗਈ, ਜਿਸ ਕਾਰਨ ਟਰਾਲੇ ਨੂੰ ਅੱਗ ਪੈ ਗਈ। ਜਿਕਰਯੋਗ ਹੈ ਕਿ ਪਿਛਲੇ ਦੋ-ਤਿੰਨ ਮਹੀਨਿਆਂ ਦੌਰਾਨ ਸੜਕ ਹਾਦਸਿਆਂ ਜਾਂ ਫ਼ਿਰ ਦਿਲ ਦਾ ਦੌਰਾ ਪੈਣ ਕਾਰਨ ਕੈਨੇਡਾ ਵਿਚ ਅੱਧੀ ਦਰਜ਼ਨ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ।