ਮਨੀਪੁਰ ਵਿੱਚ ਕਤਲੇਆਮ ਦੇ ਜਿੰਮੇਵਾਰ ਨੂੰ ਕੀਤਾ ਜਾਵੇ ਬੈਨ – ਡਾ ਦਰਸ਼ਨ ਪਾਲ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 2 ਅਗੱਸਤ: ਅਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਨੇ ਸੂਬੇ ਭਰ ਵਿਚ ਮਨੀਪੁਰ ਵਿਖੇ ਹੋਏ ਕਾਂਡ ਦੇ ਵਿਰੁਧ ਵਿਚ ਰੋਸ਼ ਜਤਾਉਂਦਿਆਂ ਮੋਦੀ ਸਰਕਾਰ ਦੇ ਪੁਤਲੇ ਫ਼ੂਕੇ। ਸੂਬਾ ਪ੍ਰਧਾਨ ਡਾ ਦਰਸ਼ਨ ਪਾਲ ਦੀ ਅਗਵਾਈ ਵਿੱਚ ਅੱਜ ਡੀ ਸੀ ਦੇ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ, ਸੂਬਾ ਮੀਤ ਪ੍ਰਧਾਨ ਰੇਸ਼ਮ ਸਿੰਘ ਮਿਡਾ, ਸੂਬਾ ਮੀਤ ਪ੍ਰਧਾਨ ਧਰਮ ਪਾਲ ਸਿੰਘ ਰੋੜੀਕਪੂਰਾ ,ਸੂਬਾ ਖਜਾਨਚੀ ਰਣਜੀਤ ਸਿੰਘ ਚਨਾਰਥਲ ਦੀ ਹਾਜ਼ਰੀ ਵਿੱਚ ਪੰਜਾਬ ਦੇ ਦਸ ਜਿਲਿਆ ਵਿੱਚ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪੋ ਗਏੇ। ਇਸ ਮੋਕੇ ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਨੇ ਦੱਸਿਆ ਕਿ ਮਨੀਪੁਰ ਦੀ ਘਟਨਾ ਜ਼ੋ ਚਾਰ ਮਈ ਤੋਂ ਮਨੀਪੁਰ ਵਿਚ ਅਨੇਕਾਂ ਘਟਨਾਵਾਂ ਹੋਈਆਂ ਨੋਜਵਾਨ ਲੜਕੀ ਨੂੰ ਨਗਨ ਕਰਕੇ ਉਹਨਾਂ ਨਾਲ ਬਦਸਲੂਕੀਆ ਕੀਤੀਆਂ ਗਈਆਂ ਤੇ ਬਲਾਤਕਾਰ ਵਰਗੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਪਰ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮਨੀਪੁਰ ਦਾ ਮੁੱਖ ਮੰਤਰੀ ਚੁੱਪ ਕਿਉਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਸਾਰਾ ਕੁੱਝ ਹਿੰਦੂ ਰਾਸ਼ਟਰ ਬਣਾਉਣ ਦੇ ਚੱਕਰ ਵਿਚ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਦਾ ਮਕਸਦ ਨਾਲ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਇਸ ਰੋਸ ਪ੍ਰਦਰਸ਼ਨ ਵਿਚ ਮੰਗ ਕੀਤੀ ਕਿ ਭਾਰਤ ਦਾ ਰਾਸ਼ਟਰਪਤੀ ਮਨੀਪੁਰ ਵਿਚ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਕੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਤੁਰੰਤ ਕਾਰਵਾਈ ਕਰਨ। ਇਸ ਮੋਕੇ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ ਨੇ ਲੋਕਾਂ ਨੂੰ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਕਿਹਾ ਮਨੀਪੁਰ ਤੋ ਬਾਅਦ ਹੁਣ ਹਰਿਆਣਾ ਦੇ ਨੂੰਹ ਜਿਲੇ ਵਿੱਚ ਬਜਰੰਗ ਦਲ ਵਲੋ ਕਤਲੇਆਮ ਕਰਨ ਸੁਰੂ ਕਰ ਦਿਤਾ ਹੈ। ਜਥੇਬੰਦੀ ਵਲੋਂ ਵੱਖ ਵੱਖ ਜ਼ਿਲ੍ਹਿਆਂ ਵਿਚ ਰੋਸ ਮਾਰਚ ਦੀ ਅਗਵਾਈ ਗੁਰਦਾਸਪੁਰ ਵਿਚ ਰਾਜ ਗੁਰਵਿੰਦਰ ਸਿੰਘ ਘੁੰਮਣ, ਫਿਰੋਜ਼ਪੁਰ ਵਿਚ ਗੁਰਮੀਤ ਸਿੰਘ ਪੋਜੋਕੇ ,ਪਟਿਆਲਾ ਦੀ ਗੁਰਮੀਤ ਸਿੰਘ ਦਿੱਤੂਪੁਰ, ਬਰਨਾਲਾ ਵਿੱਚ ਪਵਿੱਤਰ ਸਿੰਘ ਲਾਲੀ ,ਫਰੀਦਕੋਟ ਦੇ ਪ੍ਰਧਾਨ ਦਰਸ਼ਨ ਸਿੰਘ ਰੋੜੀਕਪੂਰਾ , ਸੀਨੀਅਰ ਮੀਤ ਪ੍ਰਧਾਨ ਸੁਖਦੇਵ ਸਿੰਘ ਪੱਕਾ, ਜ਼ਿਲ੍ਹਾ ਮੀਤ ਪ੍ਰਧਾਨ ਇਕਬਾਲ ਸਿੰਘ ਬਿਸ਼ਨੰਦੀ ਜ਼ਿਲ੍ਹਾ ਖਜਾਨਚੀ ਜਸਵੰਤ ਸਿੰਘ ਚੰਦਭਾਨ , ਜ਼ਿਲ੍ਹਾ ਜੁਆਇੰਟ ਸਕੱਤਰ ਸੁਖਦੇਵ ਸਿੰਘ ਬੱਬੀ ਬਰਾੜ, ਮਾਨਸਾ ਭਜਨ ਸਿੰਘ ਘੁੰਮਣ, ਫਾਜਿਲਕਾ ਆਤਰਪਰੀਤ ਸਿੰਘ ਬਰਾੜ, ਮੁਕਤਸਰ ਮਨਦੀਪ ਸਿੰਘ , ਬਠਿੰਡਾ ਗੁਰਮੀਤ ਸਿੰਘ ਗੁੰਮਟੀ, ਫਤਿਹਗੜ੍ਹ ਸਾਹਿਬ ਵਿਚ ਹਰਨੇਕ ਸਿੰਘ ਭੱਲਮਾਜਰਾ ਅਤੇ ਹੋਸ਼ਿਆਰਪੁਰ ਦੀ ਕੁਲਵਿੰਦਰ ਸਿੰਘ ਸਮਰਾ ਨੇ ਕੀਤੀ।
Share the post "ਕ੍ਰਾਂਤੀ ਕਾਰੀ ਕਿਸਾਨ ਯੂਨੀਅਨ ਪੰਜਾਬ ਨੇ ਪੰਜਾਬ ਭਰ ਵਿੱਚ ਫੂਕੇ ਮੋਦੀ ਸਰਕਾਰ ਦੇ ਪੁਤਲੇ"