ਸਿਹਤ ਅਧਿਕਾਰੀਆਂ, ਰਾਜਨੀਤੀਵਾਨਾਂ,ਸਮਾਜਿਕ ਸੰਗਠਨਾਂ ਵੱਲ੍ਹੋਂ ਭਾਵ ਭਿੰਨੀ ਸ਼ਰਧਾਂਜਲੀ
ਮਾਨਸਾ 11 ਅਕਤੂਬਰ: ਸਿਹਤ ਵਿਭਾਗ ਚ ਕੰਮ ਕਰਦੇ ਮਾਸ ਮੀਡੀਆ ਅਫ਼ਸਰ ਪਵਨ ਕੁਮਾਰ ਫੱਤੇਵਾਲੀਆ ਦੇ ਛੋਟੇ ਭਰਾ ਡਿਪਟੀ ਮਾਸ ਮੀਡੀਆ ਕ੍ਰਿਸ਼ਨ ਚੰਦ ਨੂੰ ਪੰਜਾਬ ਭਰ ਚੋਂ ਆਏ ਹੋਏ ਸਿਹਤ ਅਧਿਕਾਰੀਆਂ, ਰਾਜਨੀਤੀਵਾਨਾਂ, ਧਾਰਮਿਕ,ਸਮਾਜਿਕ ਸੰਗਠਨਾਂ ਦੇ ਬੁਲਾਰਿਆਂ ਨੇ ਭਾਵ ਭਿੰਨੀ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਬੇਸ਼ੱਕ ਕ੍ਰਿਸ਼ਨ ਚੰਦ ਛੋਟੀ ਉਮਰੇ ਜਹਾਨੋਂ ਤੁਰ ਗਿਆ ਪਰ ਉਨ੍ਹਾਂ ਵੱਲ੍ਹੋਂ ਵਿਭਾਗੀ, ਸਮਾਜਿਕ,ਸਿੱਖਿਆ ਖੇਤਰ ਅਤੇ ਇਨਸਾਨੀਅਤ ਤੌਰ ’ਤੇ ਨਿਭਾਈਆਂ ਮਿਸਾਲੀ ਜ਼ਿੰਮੇਵਾਰੀਆਂ ਕਿਸੇ ਵਿਰਲੇ ਇਨਸਾਨ ਦੇ ਹਿੱਸੇ ਆਉਂਦੀਆਂ ਹਨ।ਅੱਜ ਇਸ ਦੁੱਖ ਦੀ ਘੜੀ ਚ ਮਾਨਸਾ ਦੇ ਡੀ.ਡੀ.ਫੋਰਟ ਚ ਹਰ ਵਰਗ ਦੇ ਲੋਕਾਂ ਵੱਲ੍ਹੋ ਹਮਦਰਦੀ ਵਜੋਂ ਘੱਤੀਆਂ ਵਹੀਰਾਂ ਨੇ ਸ਼ਹਿਰ ਦੇ ਸਭ ਤੋਂ ਵੱਡੇ ਪੈਲੇਸ ਚ ਪਏ ਭੋਗ ਦੇ ਹਾਲ ਨੂੰ ਛੋਟਾ ਪਾ ਦਿੱਤਾ।ਮਾਨਸਾ ਦੇ ਵਿਧਾਇਕ ਡਾ.ਵਿਜੈ ਸਿੰਗਲਾ, ਸਰਦੂਲਗੜ੍ਹ ਹਲਕੇ ਦੇ ਵਿਧਾਇਕ ਐਡਵੋਕੇਟ ਗੁਰਪ੍ਰੀਤ ਬਣਾਂਵਾਲੀ,ਸਾਬਕਾ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਨੇ ਕਿਹਾ ਕਿ ਕ੍ਰਿਸ਼ਨ ਚੰਦ ਸਿਹਤ ਵਿਭਾਗ ਦਾ ਅਣਥੱਕ ਯੋਧਾ ਹੋਣ ਦੇ ਨਾਲ-ਨਾਲ ਉਨ੍ਹਾਂ ਵੱਲ੍ਹੋਂ ਸਿੱਖਿਆ, ਸਮਾਜਿਕ ਖੇਤਰ ਚ ਨਿਭਾਈਆਂ ਅਹਿਮ ਭੂਮਿਕਾਵਾਂ ਵੀ ਹੋਰਨਾਂ ਲੋਕਾਂ ਲਈ ਮਿਸਾਲ ਬਣਨਗੀਆਂ।
ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਵਿਧਾਇਕ ਜਗਦੀਪ ਨਕਈ, ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫ਼ਰ,ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਅਕਾਲੀ ਆਗੂ ਪ੍ਰੇਮ ਕੁਮਾਰ ਅਰੋੜਾ, ਹਲਕਾ ਬੁਢਲਾਡਾ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ਼ ਡਾ.ਨਿਸ਼ਾਨ ਸਿੰਘ ਨੇ ਕਿਹਾ ਕਿ ਕ੍ਰਿਸ਼ਨ ਚੰਦ ਨੇ ਆਪਣੀ ਵਿਭਾਗੀ ਸਲਾਹਾਂ, ਸਮਾਜ ਸੇਵੀ ਮੱਦਦ ਨਾਲ ਅਨੇਕਾਂ ਲੋਕਾਂ ਨੂੰ ਨਵੀਆਂ ਜ਼ਿੰਦਗੀਆਂ ਦਿੱਤੀਆਂ, ਪਰ ਤੁਰ ਜਾਣ ਲੱਗਿਆ ਖੁਦ ਕਿਸੇ ਤੋਂ ਭੋਰਾ ਵੀ ਮਦਦ ਨਹੀਂ ਮੰਗੀ,ਸਗੋਂ ਚੁੱਪ ਚਪੀਤੇ ਜਹਾਨ ਛੱਡ ਗਿਆ। ਹਲਕੇ ਮਲੋਟ ਤੋਂ ਇੰਚਾਰਜ਼ ਅਤੇ ਸਾਬਕਾ ਵਿਧਾਇਕ ਰੁਪਿੰਦਰ ਕੌਰ ਰੂਬੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਵਰਤਮਾਨ ਸਮੇਂ ਦੌਰਾਨ ਜਦੋਂ ਹਰ ਇਨਸਾਨ ਪੈਸੇ ਦੀ ਦੌੜ ’ਚ ਗੁਆਚ ਇਨਸਾਨੀ ਰਿਸ਼ਤਿਆਂ ਨੂੰ ਭੁੱਲ ਰਿਹਾ ਹੈ,ਉਸ ਸਮੇਂ ਦੌਰਾਨ ਕ੍ਰਿਸ਼ਨ ਚੰਦ,ਪਵਨ ਫੱਤੇਵਾਲੀਏ ਵਰਗੇ ਫਰਿਸ਼ਤੇ ਸਮਾਜਿਕ ਖੇਤਰ ਚ ਹੁਣ ਵਿਰਲੇ ਹੀ ਮਿਲਦੇ ਹਨ।
ਨਹਿਰੂ ਯੁਵਾ ਕੇਂਦਰ ਮਾਨਸਾ ਦੇ ਸਾਬਕਾ ਅਧਿਕਾਰੀ ਡਾ.ਸੰਦੀਪ ਘੰਡ ਨੇ ਸ਼ਰਧਾਂਜਲੀ ਸਮਾਗਮ ਦੌਰਾਨ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਉਨ੍ਹਾਂ ਵੱਲ੍ਹੋਂ ਹੋਰਨਾਂ ਖੇਤਰਾਂ ਤੋਂ ਇਲਾਵਾ ਸਭਿਆਚਾਰ ਚੇਤਨਾ ਮੰਚ ਮਾਨਸਾ ਦੇ ਵੱਲ੍ਹੋਂ ਵੀਹ ਵਰ੍ਹਆਂ ਤੋਂ ਕਰਵਾਏ ਜਾ ਰਹੇ ਧੀਆਂ ਦੀ ਲੋਹੜੀ ਨੂੰ ਸਮਰਪਿਤ ਲੋਹੜੀ ਮੇਲਿਆਂ ਦੌਰਾਨ ਵੀ ਵੱਡੀ ਭੂਮਿਕਾ ਨਿਭਾਈ ਹੈ ਅਤੇ ਵੱਖ-ਵੱਖ ਖੇਤਰਾਂ ਚ ਹੋਣਹਾਰ ਤੇ ਲੋੜਵੰਦ ਧੀਆਂ ਦੇ ਸੁਨਹਿਰੀ ਭਵਿੱਖ ਲਈ ਮਿਸਾਲੀ ਕਾਰਜ ਕੀਤੇ ਹਨ।ਸ਼ਰਧਾਂਜਲੀ ਸਮਾਗਮ ਦੌਰਾਨ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ ,ਉਨ੍ਹਾਂ ਤੋਂ ਇਲਾਵਾ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ,ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਮੈਂਬਰ ਪਾਰਲੀਮੈਂਟ ਮੁਹੰਮਦ ਸੰਦੀਕ ਵੱਲ੍ਹੋਂ ਸ਼ੌਕ ਸੰਦੇਸ਼ ਵੀ ਭੇਜੇ ਗਏ।ਇਸ ਮੌਕੇ ਬਲਦੇਵ ਸਿੰਘ ਪੀ ਸੀ ਐੱਸ ਓ ਐੱਸ ਡੀ ਸਾਬਕਾ ਮੁੱਖ ਮੰਤਰੀ,ਰਤੀਆ ਹਰਿਆਣਾ ਤੋ ਵਿਧਾਇਕ ਲਕਸ਼ਮਣ ਨਾਪਾ,ਗੁਰਜੀਤ ਸਿੰਘ ਪੀ. ਸੀ. ਐੱਸ. ,ਬਲਵਿੰਦਰ ਸਿੰਘ ਪੀ. ਸੀ. ਐੱਸ,ਜ਼ਿਲ੍ਹਾ ਯੋਜਨਾ ਬੋਰਡ ਮਾਨਸਾ ਦੇ ਚੇਅਰਮੈਨ ਚਰਨਜੀਤ ਅੱਕਾਂਵਾਲੀ, ਮਾਰਕਿਟ ਕਮੇਟੀ ਮਾਨਸਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ,ਸਿਵਲ ਸਰਜਨ ਅਸ਼ਵਨੀ ਕੁਮਾਰ,ਸਾਬਕਾ ਮੰਤਰੀ ਹਰਿਮੰਦਰ ਜੱਸੀ,
ਪੰਜਾਬ ਦੇ ਵਿੱਚ ਹੁਣ ਸਰਲ ਪੰਜਾਬੀ ਭਾਸ਼ਾ ਵਿੱਚ ਹੋਣਗੀਆਂ ਰਜਿਸਟਰੀਆਂ
ਸਾਬਕਾ ਵਿਧਾਇਕ ਬਲਦੇਵ ਸਿੰਘ,ਨਗਰ ਕੌਂਸਲ ਦੇ ਪ੍ਰਧਾਨ ਸਤੀਸ਼ ਸਿੰਗਲਾ, ਸੀਨੀਅਰ ਕਾਂਗਰਸੀ ਆਗੂ ਕਰਮ ਚੌਹਾਨ, ਜ਼ਿਲ੍ਹਾ ਪ੍ਰਧਾਨ ਮਾਇਕਲ ਗਾਗੋਵਾਲ, ਸਮਾਜ ਸੇਵੀ ਮਿਠੂ ਰਾਮ ਅਰੋੜਾ,ਸੀਨੀਅਰ ਐਡਵੋਕੇਟ ਦਲੀਪ ਸਿੰਘ, ਸਿਮਰਜੀਤ ਸਿੰਘ ਐਡਵੋਕੇਟ, ਕੇਸਰ ਸਿੰਘ ਐਡਵੋਕੇਟ, ਵਿਜੈ ਕੁਮਾਰ ਐਡਵੋਕੇਟ,ਯੂਥ ਆਗੂ ਚੁਸਪਿੰਦਰਵੀਰ ਸਿੰਘ ਭੁਪਾਲ,ਸਾਬਕਾ ਪ੍ਰਧਾਨ ਬਲਵਿੰਦਰ ਕਾਕਾ,ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ,ਸ਼ਰੋਮਣੀ ਕਮੇਟੀ ਮੈਂਬਰ ਮਨਜੀਤ ਸਿੰਘ ਬੱਪੀਆਣਾ,ਬੱਬੀ ਦਾਨੇਵਾਲੀਆਂ, ਹਰਿੰਦਰ ਮਾਨਸ਼ਾਹੀਆ, ਬਲਰਾਜ ਨੰਗਲ,ਸੂਬਾ ਆਗੂ ਮੱਖਣ ਸਿੰਘ ਵੀਰ ਤੋਂ ਇਲਾਵਾ ਆਦਰਸ਼ ਸਕੂਲ ਭੁਪਾਲ, ਬੋਹਾ, ਚਾਉਕੇ ਦੇ ਪ੍ਰਿੰਸੀਪਲ, ਸਟਾਫ਼ ਅਤੇ ਸ਼ਹਿਰ ਦੀਆਂ ਵਪਾਰਕ, ਸਮਾਜਿਕ ਜਥੇਬੰਦੀਆਂ ਨੇ ਵੱਡੀ ਸ਼ਮੂਲੀਅਤ ਕੀਤੀ।