WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਚੰਡੀਗੜ੍ਹ

ਕੰਢੀ ਨਹਿਰ ਪ੍ਰਾਜੈਕਟ ਸੰਬੰਧੀ ਕਿਸਾਨ ਜਥੇਬੰਦੀਆਂ ਦੀ ਮੰਗ ਨੂੰ ਤਕਨੀਕੀ ਪੱਧਰ ‘ਤੇ ਵਿਚਾਰਿਆ ਜਾਵੇਗਾ

ਕਿਸਾਨ ਜਥੇਬੰਦੀਆਂ ਵੱਲੋਂ ਪ੍ਰਾਜੈਕਟ ਨਾਲ ਸਬੰਧਤ ਮਸਲਿਆਂ ਬਾਰੇ ਕੈਬਨਿਟ ਮੰਤਰੀ ਜਿੰਪਾ ਨਾਲ ਮੁਲਾਕਾਤ
ਸੁਖਜਿੰਦਰ ਮਾਨ
ਚੰਡੀਗੜ੍ਹ, 5 ਜੁਲਾਈ: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨ ਜਥੇਬੰਦੀਆਂ ਦੀ ਮੰਗ ਨੂੰ ਤਕਨੀਕੀ ਪੱਧਰ ‘ਤੇ ਵਿਚਾਰ ਕੇ ਕੰਢੀ ਨਹਿਰ (ਤਲਵਾੜਾ-ਬਲਾਚੌਰ) ਪ੍ਰਾਜੈਕਟ ਨੂੰ ਮੁਕੰਮਲ ਕਰੇਗੀ। ਪੰਜਾਬ ਦੇ ਕੰਢੀ ਖੇਤਰ ਦੇ ਬਰਾਨੀ ਰਕਬੇ ਨੂੰ ਸਿੰਜਾਈ ਸਹੂਲਤਾਂ ਪ੍ਰਦਾਨ ਕਰਨ ਲਈ ਉਸਾਰੇ ਜਾ ਰਹੇ ਕੰਢੀ ਨਹਿਰ (ਤਲਵਾੜਾ-ਬਲਾਚੌਰ) ਪ੍ਰਾਜੈਕਟ ਨਾਲ ਸਬੰਧਤ ਕੁੱਝ ਮਸਲਿਆਂ ਬਾਰੇ ਇਲਾਕੇ ਦੀਆਂ ਕਿਸਾਨ ਜਥੇਬੰਦੀਆਂ ਦੇ ਮੈਂਬਰਾਂ ਨੇ ਅੱਜ ਕੈਬਨਿਟ ਮੰਤਰੀ ਸ੍ਰੀ ਬ੍ਰਮ ਸੰਕਰ ਜਿੰਪਾ ਨਾਲ ਮੁਲਾਕਾਤ ਕੀਤੀ।
ਕਿਸਾਨਾਂ ਦੀ ਮੰਗ ਨੂੰ ਤਕਨੀਕੀ ਪੱਧਰ ‘ਤੇ ਵਿਚਾਰਨ ਦਾ ਭਰੋਸਾ ਦਿੰਦਿਆਂ ਕੈਬਨਿਟ ਮੰਤਰੀ ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਤਰਜੀਹ ਹੈ ਕਿ ਪੰਜਾਬ ਨਾਲ ਸਬੰਧਤ ਮਸਲੇ ਲੋਕ ਹਿੱਤਾਂ ਨੂੰ ਧਿਆਨ ‘ਚ ਰੱਖ ਕੇ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਕੰਡੀ ਨਹਿਰ ਮੁਕੇਰੀਆਂ ਹਾਈਡਲ ਚੈਨਲ ਤੋੰ ਨਿਕਲ ਕੇ ਪਹਾੜੀਆਂ ਦੇ ਨਾਲ-ਨਾਲ ਬਲਾਚੌਰ ਤੱਕ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਨਹਿਰ ਦੀ ਉਸਾਰੀ ਦੋ ਪੜ੍ਹਾਵਾਂ ‘ਚ ਕੰਡੀ ਏਰੀਏ ਦੇ ਬਰਾਨੀ ਰਕਵੇ ਨੂੰ ਸਿੰਜਾਈ ਸਹੂਲਤਾਂ ਪ੍ਰਦਾਨ ਕਰਨ ਲਈ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਹ ਨਹਿਰ ਹੁਸਿਆਰਪੁਰ ਜਿਲ੍ਹੇ ਦੇ 215 ਪਿੰਡਾਂ ਦੇ 19867 ਹੈਕਟੇਅਰ ਰਕਵੇ ਨੂੰ ਸਿੰਜਾਈ ਸਹੂਲਤਾਂ ਪ੍ਰਦਾਨ ਕਰ ਰਹੀ ਹੈ।
ਉਨ੍ਹਾਂ ਦੱਸਿਆ ਕਿ ਕੰਡੀ ਨਹਿਰ ਸਟੇਜ-2 ਲਗਭੱਗ 60 ਕਿਲੋਮੀਟਰ ਤੋਂ ਲਗਭੱਗ 130 ਕਿਲੋਮੀਟਰ ਜੋ ਕਿ ਹੁਸ?ਿਆਰਪੁਰ ਤੋਂ ਬਲਾਚੌਰ ਤੱਕ ਉਸਾਰੀ ਗਈ ਹੈ, ਹੁਸਿਆਰਪੁਰ ਜ਼ਿਲ੍ਹੇ ਦੇ 146 ਪਿੰਡਾਂ ਦੇ 16270 ਹੈੱਕਟੇਅਰ ਬਰਾਨੀ ਰਕਵੇ ਅਤੇ ਜਿਲ੍ਹਾ ਸਹੀਦ ਭਗਤ ਸਿੰਘ ਨਗਰ ਦੇ 72 ਪਿੰਡਾਂ ਦੇ 13257 ਹੈਕਟੇਅਰ ਬਰਾਨੀ ਰਕਵੇ ਨੂੰ ਸਿੰਜਾਈ ਸਹੂਲਤਾਂ ਪ੍ਰਦਾਨ ਕਰਦੀ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਪੁਰਾਣੀ ਉਸਾਰੀ ਅਤੇ ਬੀਤਦੇ ਸਮੇਂ ਦੇ ਨਾਲ ਕੰਡੀ ਸਟੇਜ-1 ਦੀ ਲਾਈਨਿੰਗ ਡੈਮੇਜ ਹੋ ਗਈ ਸੀ, ਜਿਸ ਕਾਰਨ ਪਾਣੀ ਦਾ ਰਸਾਅ ਵੱਧਣ ਨਾਲ ਅਤੇ ਕੈਨਾਲ ਦੀ ਪੂਰੀ ਸਮਰੱਥਾ ਨਾਲ ਨਾ ਚੱਲਣ ਕਰਕੇ ਤਤਕਾਲੀ ਸਰਕਾਰ ਵੱਲੋਂ ਕੰਡੀ ਕਨਾਲ ਦੀ ਪੁਰਾਣੀ ਲਾਈਨਿੰਗ ਤੋੜ ਕੇ ਐਚ.ਡੀ.ਪੀ. ਈ.ਫਿਲਮ ਨਾਲ ਨਵੀ ਕੰਕਰੀਟ ਲਾਈਨਿੰਗ ਕਰਨ ਦਾ ਫੈਸਲਾ ਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਕੰਡੀ ਨਹਿਰ ਦੀ ਕੰਕਰੀਟ ਰੀਲਾਈਨਿੰਗ ਦੇ ਸਟੇਜ-1 ਦਾ ਕੰਮ ਆਰ.ਡੀ. 0 ਤੋਂ ਲਗਭਗ 32 ਕਿਲੋਮੀਟਰ ਤੱਕ ਮੁਕੰਮਲ ਹੋ ਚੁੱਕਾ ਹੈ। ਇਸ ਨਹਿਰ ਦੀ ਆਰ.ਡੀ. 32 ਕਿੱਲੋਮੀਟਰ ਤੋਂ ਲਗਭਗ 47 ਕਿਲੋਮੀਟਰ ਤੱਕ ਕੰਮ ਪ੍ਰਗਤੀ ਅਧੀਨ ਹੈ। ਜਿਕਰਯੋਗ ਹੈ ਕਿ ਇਸ ਕੰਮ ਨੂੰ ਕੰਡੀ ਨਹਿਰ ਦੇ ਨਾਲ ਲੱਗਦੇ ਪਿੰਡਾਂ ਦੇ ਵਸਨੀਕਾਂ ਵੱਲੋਂ ਰੋਕ ਦਿਤਾ ਗਿਆ ਹੈ ਅਤੇ ਉਨ੍ਹਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਕੰਡੀ ਨਹਿਰ ਦੇ ਬੈੱਡ ਵਿਚ ਕੰਕਰੀਟ ਲਾਈਨਿੰਗ ਨਾ ਕੀਤੀ ਜਾਵੇ। ਉਨ੍ਹਾਂ ਦਾ ਤਰਕ ਇਹ ਹੈ ਕਿ ਜੇਕਰ ਵਿਭਾਗ ਵੱਲੋਂ ਬੈੱਡ ਦੀ ਕੰਕਰੀਟ ਲਾਈਨਿੰਗ ਕੀਤੀ ਜਾਂਦੀ ਹੈ ਅਤੇ ਐਚ.ਡੀ.ਪੀ.ਈ. ਫਿਲਮ ਪਾਈ ਜਾਂਦੀ ਹੈ ਤਾਂ ਇਸ ਨਾਲ ਪਾਣੀ ਦੀ ਰੀਚਾਜਿੰਗ ਬੰਦ ਹੋ ਜਾਵੇਗੀ ਅਤੇ ਧਰਤੀ ਥੱਲੇ ਦੇ ਪਾਣੀ ਦਾ ਪੱਧਰ ਹੋਰ ਨੀਵਾ ਚਲੇ ਜਾਵੇਗਾ, ਜਿਸ ਨਾਲ ਭਵਿੱਖ ਵਿਚ ਪਿੰਡਾਂ ਵਿਚ ਪਾਣੀ ਦੀ ਦਿੱਕਤ ਆ ਜਾਵੇਗੀ।ਸ੍ਰੀ ਜਿੰਪਾ ਨੇ ਕਿਹਾ ਕਿ ਕੁਦਰਤੀ ਸਾਧਨ ਪਾਣੀ ਦੀ ਜ਼ਰੂਰਤ ਹਰ ਖੇਤਰ ‘ਚ ਲੋੜੀਂਦੀ ਹੈ, ਉਹ ਭਾਵੇਂ ਖੇਤੀ ਹੋਵੇ, ਉਦਯੋਗ ਹੋਣ ਜਾਂ ਇਨਸਾਨ ਹੋਣ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨਵੇਂ ਬਣਾਏ ਜਾਣ ਵਾਲੇ ਪ੍ਰਾਜੈਕਟਾਂ ਅਤੇ ਪੁਰਾਣੇ ਚਲ ਰਹੇ ਪ੍ਰਾਜੈਕਟਾਂ ਨੂੰ ਤਕਨੀਕੀ ਪੱਧਰ ‘ਤੇ ਵਿਚਾਰ ਕੇ ਫੈਸਲੇ ਕਰੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਫੈਸਲਿਆਂ ਵਿੱਚ ਇਲਾਕੇ/ਖੇਤਰਾਂ ਦੀਆਂ ਲੋੜਾਂ ਤੇ ਹਿੱਤਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ।

Related posts

ਅਕਾਲੀ ਦਲ ਨੇ ਹਰਿਆਣਾ ਪੁਲਿਸ ਦੇ ਹੱਥੋਂ ਜਖਮੀ ਹੋਏ ਕਿਸਾਨਾਂ ਲਈ ਮੰਗੀ ਸਰਕਾਰੀ ਨੌਕਰੀ

punjabusernewssite

ਮਾਲੀਏ ਪੱਖੋਂ ਪੰਜਾਬ ਨੇ ਆਬਕਾਰੀ ਕਰ ਵਿੱਚ 45 ਫੀਸਦੀ ਅਤੇ ਜੀਐਸਟੀ ਵਿੱਚ 23 ਫੀਸਦੀ ਵਾਧਾ ਕੀਤਾ ਦਰਜ: ਵਿਤ ਮੰਤਰੀ

punjabusernewssite

ਭਾਜਪਾ SC ਮੋਰਚਾ ਦੇ ਮੀਤ ਪ੍ਰਧਾਨ ਦੀ ‘ਆਪ’ ਪਾਰਟੀ ‘ਚ ਐਂਟਰੀ

punjabusernewssite