ਫ਼ਰੀਦਕੋਟ, 13 ਅਕਤੂਬਰ: ਸਿੱਖਿਆ ਵਿਭਾਗ ਪੰਜਾਬ ਵੱਲੋਂ ਵੱਖ-ਵੱਖ ਗਤੀਵਿਧੀਆਂ ਅਧੀਨ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਫ਼ਰੀਦਕੋਟ ਮੇਵਾ ਸਿੰਘ ਸਿੱਧੂ ਦੀ ਸਰਪ੍ਰਸਤੀ ਤੇ ਪ੍ਰਿੰਸੀਪਲ ਭੁਪਿੰਦਰ ਸਿੰਘ ਬਰਾੜ ਦੀ ਅਗਵਾਈ ਅਤੇ ਜੌਗਰਫ਼ੀ ਲੈਕਚਰਾਰ ਸੁਖਜਿੰਦਰ ਸਿੰਘ ਤੇ ਅਮਰਜੀਤ ਸਿੰਘ ਦੀ ਦੇਖ-ਰੇਖ ਵਿੱਚ ਡਾ. ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸ.ਸ. ਸਮਾਰਟ ਸਕੂਲ ਫਰੀਦਕੋਟ ਦੀਆ 12ਵੀਂ ਜਮਾਤ ਦੀਆਂ ਜੌਗਰਫ਼ੀ ਵਿਸ਼ੇ ਦੀਆਂ ਵਿਦਿਆਰਥਣਾਂ ਨੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਲਗਾਏ ਜਿਲ੍ਹਾ ਪੱਧਰੀ ਕੈਂਪ/ਖੇਤੀਬਾੜੀ ਮੇਲੇ ਵਿੱਚ ਸ਼ਮੂਲੀਅਤ ਕੀਤੀ। ਮੇਲੇ ਵਿੱਚ ਪੁੱਜ ਕੇ ਵਿਦਿਆਰਥਣਾਂ ਨੇ ਖੇਤੀਬਾੜੀ ਨਾਲ ਸੰਬੰਧਤ ਸਾਹਿਤ ਅਤੇ ਲਿਖਣ ਸਮੱਗਰੀ ਪ੍ਰਾਪਤ ਕੀਤੀ।
ਵੱਡੀ ਖ਼ਬਰ: ਸਾਬਕਾ ਡਿਪਟੀ CM ਓ ਪੀ ਸੋਨੀ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ
ਇਸ ਦੌਰਾਨ ਉਹਨਾਂ ਨੇ ਮਿੱਟੀ ਦੀ ਉਪਜਾਊ ਸ਼ਕਤੀ, ਡੇਅਰੀ ਫਾਰਮਿੰਗ, ਮੱਖੀ ਤੇ ਮੱਛੀ ਪਾਲਣ, ਪਸ਼ੂ ਖੁਰਾਕ ਅਤੇ ਝੋਨੇ ਦੀ ਪਰਾਲੀ ਦੀ ਸੁਚੱਜੀ ਵਰਤੋਂ ਕਰਕੇ ਵਾਤਾਵਰਣ ਦੀ ਸ਼ੁੱਧਤਾ ਬਾਰੇ ਵੱਢਮੁੱਲੀ ਜਾਣਕਾਰੀ ਹਾਸਲ ਕੀਤੀ। ਇਸ ਦੇ ਨਾਲ ਹੀ ਉਹਨਾਂ ਨੇ ਖੇਤੀਬਾੜੀ ਦੇ ਸੰਦਾਂ ਹੈਪੀ ਸੀਡਰ, ਸੁਪਰ ਸੀਡਰ, ਸਮਾਰਟ ਸੀਡਰ ਅਤੇ ਖੇਤੀਬਾੜੀ ਵਿੱਚ ਹੋਰ ਵਰਤੇ ਜਾਂਦੇ ਸੰਦਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਸਿਹਤ ਵਿਭਾਗ ਅਤੇ ਵਣ ਵਿਭਾਗ ਵੱਲੋਂ ਹਲਕੇ ਕੁੱਤੇ ਦੇ ਟੀਕਿਆਂ ਅਤੇ ਵਣ ਵਿਭਾਗ ਵੱਲੋਂ ਰੁੱਖ ਲਗਾਉਣ ਦੀ ਮਹੱਤਤਾ ਤੋਂ ਜਾਣੂ ਹੋਏ।
ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਖਿਲਾਫ਼ ਸਰਕਾਰੀ ਕੰਮਕਾਜ ‘ਚ ਵਿਘਨ ਪਾਉਣ ਕਰਕੇ FIR ਦਰਜ
ਇਸ ਦੌਰਾਨ ਜੌਗਰਫ਼ੀ ਦੀਆਂ ਵਿਦਿਆਰਥਣਾਂ ਨੇ ਨਰਮੇ ਦਾ ਖੇਤਾਂ ਨੂੰ ਵੀ ਦੇਖਿਆ ਅਤੇ ਉਸ ਦੀ ਖੇਤੀ, ਪਾਲਣ ਪੋਸ਼ਣ ਅਤੇ ਪੈਦਾਵਾਰ ਬਾਰੇ ਮਹੱਤਵਪੂਰਨ ਗਿਆਨ ਹਾਸਲ ਕੀਤਾ। ਵਿਦਿਆਰਥਣਾਂ ਨੇ ਜਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਕਰਨਜੀਤ ਸਿੰਘ ਗਿੱਲ ਨਾਲ ਵੀ ਮੁਲਾਕਾਤ ਕੀਤੀ ਜਿੰਨ੍ਹਾਂ ਵਿਦਿਆਰਥਣਾਂ ਦੇ ਮੇਲੇ ਵਿੱਚ ਆਉਣ ਤੇ ਸਵਾਗਤ ਕੀਤਾ ਅਤੇ ਖੇਤੀਬਾੜੀ ਮੇਲੇ ਬਾਰੇ ਵੱਢਮੁੱਲੇ ਵਿਚਾਰ ਪੇਸ਼ ਕੀਤੇ। ਅਗਲੇ ਦਿਨ ਸਵੇਰ ਦੀ ਸਭਾ ਵਿੱਚ 12ਵੀਂ ਸ਼ਰੇਣੀ ਦੀ ਵਿਦਿਆਰਥਣ ਲੱਛਮੀ ਅਤੇ ਭੂਗੋਲ ਲੈਕਚਰਾਰ ਸੁਖਜਿੰਦਰ ਸਿੰਘ ਨੇ ਸਮੁੱਚੇ ਵਿਦਿਆਰਥੀਆਂ ਨਾਲ ਮੇਲੇ ਸੰਬੰਧੀ ਪ੍ਰਾਪਤ ਜਾਣਕਾਰੀਆਂ ਤੇ ਗਿਆਨ ਨੂੰ ਸਾਂਝੇ ਕੀਤਾ।