ਪਿਛਲੇ ਸਤਾਰਾਂ ਸਾਲ ਤੋਂ ਸਮੇਂ ਸਮੇਂ ਦੀਆਂ ਸਰਕਾਰਾਂ ਤੋਂ ਦੁੱਖੀ ਹੋਏ ਕੰਪਿਊਟਰ ਅਧਿਆਪਕਾਂ ਨੇ ਸੰਗਰੂਰ ਵਿੱਚ ਆਪਣੀਆਂ ਮੰਗਾਂ ਨੂੰ ਕੀਤਾ ਉਜਾਗਰ
ਸੁਖਜਿੰਦਰ ਮਾਨ
ਸੰਗਰੂਰ, 18 ਅਪ੍ਰੈਲ: ਕੰਪਿਊਟਰ ਅਧਿਆਪਕ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਪਰਮਵੀਰ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਭਵਾਨੀਗੜ੍ਹ ਸੰਗਰੂਰ ਰੋੜ ’ਤੇ ਇੱਕਠੇ ਹੋਏ ਅਧਿਆਪਕਾਂ ਨੇ ਮੁੱਖ ਮੰਤਰੀ ਦੇ ਘਰ ਵੱਲ ਮਾਰਚ ਕਰਦਿਆਂ ਘਿਰਾਓ ਕੀਤਾ। ਇਸ ਮੌਕੇ ਕੰਪਿਊਟਰ ਅਧਿਆਪਕਾਂ ਵੱਲੋਂ ਮੀਟਿੰਗ ਦੀ ਮੰਗ ਕੀਤੀ ਗਈ ਅਤੇ ਸਤਾਰਾਂ ਸਾਲ ਤੋਂ ਲਟਕਦੀਆਂ ਮੰਗਾਂ ਪੂਰਾ ਕਰਨ ਦੀ ਮੰਗ ਰੱਖੀ। ਅਪਣੀਆਂ ਮੰਗਾਂ ਵਿਚ ਉਨ੍ਹਾਂ ਕਿਹਾ ਕਿ ਇਸ ਸਮੇਂ ਵੱਲੋਂ ਜਿਲ੍ਹਾ ਤੋਂ ਕੰਪਿਊਟਰ ਅਧਿਆਪਕਾਂ ਅਤੇ ਉਹਨਾਂ ਦੇ ਬੱਚਿਆਂ ਵੱਲੋਂ ਮੰਗ ਕੀਤੀ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਅਧੀਨ ਮਰਜ ਕੀਤਾ ਜਾਵੇ ਅਤੇ 7000 ਕੰਪਿਊਟਰ ਅਧਿਆਪਕਾਂ ਉੱਪਰ ਛੇਵਾਂ ਪੇ ਕਮਿਸਨ ਜਲਦ ਤੋਂ ਜਲਦ ਲਾਗੂ ਕੀਤਾ ਜਾਵੇ। ਉਹਨਾਂ ਵੱਲੋਂ ਦੱਸਿਆ ਕਿ ਕੰਪਿਊਟਰ ਅਧਿਆਪਕਾਂ ਨੂੰ ਸਾਲ 2011 ਵਿੱਚ ਗਵਰਨਰ ਨੇ ਇੱਕ ਨੋਟੀਫਿਕੇਸਨ ਜਾਰੀ ਕੀਤਾ ਗਿਆ ਜਿਸ ਵਿਚ ਕੰਪਿਊਟਰ ਅਧਿਆਪਕਾਂ ਉੱਪਰ ਸਮਪੂਰਨ ਤੋਰ ’ਤੇ ਸੀ ਐਸ ਆਰ ਰੂਲਜ ਲਾਗੂ ਕਰਨ ਸੰਬੰਧੀ ਲਿਖਕੇ ਦਿੱਤਾ ਗਿਆ ਪਰ ਅੱਜ ਤੱਕ ਲਿਖ ਕੇ ਦਿੱਤੇ ਹੋਏ ਵਾਅਦੇ ਪੂਰੇ ਨਹੀਂ ਕੀਤੇ ਅਤੇ ਛੇਵਾਂ ਪੇ ਕਮਿਸਨ ਲਾਗੂ ਨਹੀਂ ਕੀਤਾ ਗਿਆ। ਇਥੇ ਹੀ ਵੀ ਦੱਸਣ ਯੋਗ ਹੈ ਕਿ ਪਿਛਲੇ ਕਰੋਨਾ ਸਮੇਂ ਦੌਰਾਨ ਅਤੇ ਪਿਛਲੇ ਸਮੇਂ ਲਗਭਗ 70 ਦੇ ਕਰੀਬ ਕੰਪਿਊਟਰ ਅਧਿਆਪਕ ਦੁਨੀਆਂ ਛੱਡ ਤੂਰ ਗਏ ਹਨ। ਹੁਣ ਵਾਲੀ ਸਰਕਾਰ ਤੋਂ ਆਸ ਕਰਦੇ ਹਾਂ ਕਿ ਉਹ ਜਲਦੀ ਹੀ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਦਾ ਹੱਲ ਕਰਨਗੇ। ਕੰਪਿਊਟਰ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ, ਵਿੱਤ ਮੰਤਰੀ, ਮੁੱਖ ਮੰਤਰੀ ਪੰਜਾਬ ਵੱਲੋਂ ਮੀਟਿੰਗ ਕਰਕੇ ਕੰਪਿਊਟਰ ਅਧਿਆਪਕਾਂ ਦੇ ਮਸਲੇ ਹੱਲ ਕੀਤੇ ਜਾਣ ਦੀ ਮੰਗ ਰੱਖੀ। ਇਸ ਮੌਕੇ ਜੋਨੀ ਸਿੰਗਲਾ ਬਠਿੰਡਾ, ਅਵਤਾਰ ਸਿੰਘ ਲੁਧਿਆਣਾ, ਰਵਿੰਦਰ ਸਿੰਘ ਮੰਡੇਰ ਸੰਗਰੂਰ, ਗੁਰਬਖਸ ਲਾਲ ਬਠਿੰਡਾ, ਸੁਮੀਤ ਕੁਮਾਰ ਪਟਿਆਲਾ ਆਦਿ ਹਾਜ਼ਰ ਸਨ।
ਕੰਪਿਊਟਰ ਅਧਿਆਪਕਾਂ ਨੇ ਮੁੱਖ ਮੰਤਰੀ ਦੇ ਨਿਵਾਸ ਸਥਾਨ ਦਾ ਕੀਤਾ ਘਿਰਾਓ
12 Views