9 Views
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 2 ਦਸੰਬਰ: ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਜਿਲ੍ਹਾ ਬਠਿੰਡਾ ਦੇ ਪ੍ਧਾਨ ਸੁਖਪਾਲ ਸਿੰਘ ਖਿਆਲੀ ਵਾਲਾ ਦੀ ਅਗਵਾਈ ਵਿੱਚ ਇੱਕ ਵਫਦ ਭੁੱਚੋ ਹਲਕਾ ਦੇ ਐਮ ਐਲ ਏ ਮਾਸਟਰ ਜਗਸੀਰ ਸਿੰਘ ਨੂੰ ਮਿਲਿਆ। ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਪਿੰਡ ਭੋਖੜਾ ਦੇ ਲੋੜਵੰਦ ਮਜਦੂਰਾਂ ਦੇ ਲੌਕਡਾਊਨ ਸਮੇ ਰਾਸ਼ਨ ਕਾਰਡ ਕੱਟ ਦਿੱਤੇ ਗਏ ਸਨ ।ਦੋ ਸਾਲ ਤੋ ਮਜਦੂਰ ਅਧਿਕਾਰੀਆਂ ਦੇ ਦਫਤਰਾਂ ਦੇ ਚੱਕਰ ਕੱਟ ਰਹੇ ਹਨ ਜਦੋ ਵੀ ਮਜਦੂਰਾਂ ਨੇ ਇਹ ਮੰਗ ਅਧਿਕਾਰੀਆਂ ਕੋਲ ਰੱਖੀ ਕਿਸੇ ਨੇ ਵੀ ਇਸ ਮਸਲੇ ਦਾ ਹੱਲ ਨਹੀ ਕੱਢਿਆ ਅਤੇ ਨਾ ਹੀ ਕਾਰਡ ਕਿਉ ਕੱਟੇ ਹਨ ਇਹ ਸਪੱਸ਼ਟ ਕੀਤਾ ਗਿਆ ।ਹਰ ਵਾਰ ਮਜਦੂਰਾਂ ਨੂੰ ਜਾਂਚ ਕਰਨ ਦਾ ਹੀ ਭਰੋਸਾ ਦਿੱਤਾ ਗਿਆ ਪਰ ਅੱਜ ਤੱਕ ਕੋਈ ਵੀ ਜਾਂਚ ਨਹੀ ਹੋਈ ।ਪਿੰਡ ਵਿੱਚ ਚੋਣਾਂ ਸਮੇਂ ਮਜਦੂਰਾਂ ਨਾਲ ਕੱਟੇ ਰਸ਼ਨ ਕਾਰਡ ਬਹਾਲ ਕਰਨ ਦਾ ਆਮ ਆਦਮੀ ਪਾਰਟੀ ਵੱਲੋਂ ਵਾਅਦਾ ਕੀਤਾ ਗਿਆ ਸੀ ਸੱਤ ਮਹੀਨੇ ਬੀਤ ਗਏ ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾ। ਮਜਦੂਰਾਂ ਅੰਦਰ ਰੋਸ ਹੈ ਕਿ ਗਰੀਬ ਲੋਕਾਂ ਦੀ ਪਾਰਟੀ ਕਹਾਉਣ ਵਾਲੀ ਆਮ ਪਾਰਟੀ ਵੀ ਗਰੀਬ ਲੋਕਾਂ ਤੋ ਕੋਹਾਂ ਦੂਰ ਹੈ ਵੱਡੇ ਵੱਡੇ ਲੋਕ ਡੀਪੂ ਤੋ ਕਣਕ ਦੀਆਂ ਟਰਾਲੀਆਂ ਭਰ ਭਰ ਕੇ ਲੈ ਜਾਂਦੇ ਹਨ ਪਰ ਲੋੜਵੰਦ ਮਜਦੂਰਾਂ ਦੇ ਭੜੋਲੇ ਖਾਲੀ ਹਨ। ਅੱਜ ਵੀ ਸਿਆਸੀ ਪਹੁੰਚ ਰੱਖਣ ਵਾਲੇ ਲੋਕ ਗਰੀਬਾਂ ਦੇ ਹੱਕ ਮਾਰਦੇ ਹਨ ਬਦਲਾਅ ਦੇ ਦਮਗਜੇ ਮਾਰਨ ਵਾਲੀ ਸਰਕਾਰ ਲੋਕਾਂ ਨੂੰ ਉਹਨਾਂ ਦੇ ਹੱਕ ਦੇਣ ਵਿਚ ਫੇਲ ਹੈ। ਐਮ ਐਲ ਏ ਸਹਿਬ ਨੇ ਮਜਦੂਰ ਆਗੂਆਂ ਤੋ ਕੱਟੇ ਗਏ ਕਾਰਡਾ ਦੀ ਦੋ ਦਿਨਾਂ ਵਿੱਚ ਲਿਸ਼ਟ ਮੰਗੀ ਹੈ ਅਤੇ ਪਹਿਲ ਦੇ ਆਧਾਰ ਤੇ ਕਾਰਡ ਬਣਾਉਣ ਦਾ ਵਾਅਦਾ ਕੀਤਾ। ਵਫਦ ਵਿੱਚ ਜਸਕਰਨ ਸਿੰਘ ਭੋਖੜਾ, ਕੁਲਵੰਤ ਸਿੰਘ ਭੋਖੜਾ ,ਸੁਖਪਾਲ ਸਿੰਘ ਭੋਖੜਾ ਰੋਸ਼ਨ ਸਿੰਘ ਭੋਖੜਾ ਸੀਰਾ ਭੋਖੜਾ ਲੱਖਾ ਭੋਖੜਾ ਸਾਮਲ ਸਨ ਆਗੂਆਂ ਨੇ ਮੰਗ ਕੀਤੀ ਕਿ ਪਿੰਡ ਭੋਖੜਾ ਦੇ ਕੱਟੇ ਰਾਸ਼ਨ ਕਾਰਡ ਬਹਾਲ ਕੀਤੇ ਜਾਣ ਜੇਕਰ ਲੋੜਵੰਦ ਮਜਦੂਰਾਂ ਦੇ ਰਾਸ਼ਨ ਕਾਰਡ ਅਜੇ ਵੀ ਨਹੀ ਬਣਾਏ ਜਾਦੇ ਤਾ ਮਜਦੂਰਾਂ ਵੱਲੋਂ ਸੰਘਰਸ਼ ਕੀਤਾ ਜਾਵੇਗਾ।
Share the post "ਕੱਟੇ ਹੋਏ ਰਾਸ਼ਨ ਕਾਰਡਾਂ ਦੀ ਬਹਾਲੀ ਦੀ ਮੰਗ ਨੂੰ ਲੈਕੇ ਮਜ਼ਦੂਰ ਯੂਨੀਅਨ ਦਾ ਵਫ਼ਦ ਐਮਐਲਏ ਨੂੰ ਮਿਲਿਆ"