ਸੁਖਜਿੰਦਰ ਮਾਨ
ਬਠਿੰਡਾ, 5 ਅਪ੍ਰੈਲ: ਅੱਜ ਖ਼ਰੀਦ ਏਜੰਸੀਆਂ ਦੀ ਸਾਂਝੀ ਤਾਲਮੇਲ ਕਮੇਟੀ ਬਠਿੰਡਾ ਵੱਲੋਂ ਅੱਜ ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਅਧਿਕਾਰੀਆਂ ਨੂੰ ਮੰਗ ਪੱਤਰ ਦਿੰਦੇ ਹੋਏ ਕੇਂਦਰੀ ਖਰੀਦ ਏਜੰਸੀ ਵਲੋਂ ਮੰਡੀਆਂ ’ਚ ਕਣਕ ਭੰਡਾਰਨ ਪ੍ਰਬੰਧਾਂ ’ਤੇ ਉਂਗਲ ਚੁੱਕੀ ਹੈ। ਤਾਲਮੇਲ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਗੁਰਤੇਜ ਸਿੰਘ , ਜਨਰਲ ਸਕੱਤਰ ਪ੍ਰਕਾਸ਼ ਵਰਮਾ ਸਮੇਤ ਪਨਗ੍ਰੇਨ, ਮਾਰਕਫੈੱਡ ,ਪਨਸਪ ਦੇ ਮੈਂਬਰਾਂ ਨੇ ਕਿਹਾ ਕਿ ਖਰੀਦ ਪਾਲਿਸੀ ਅਨੁਸਾਰ ਕਣਕ ਦੀ ਲਿਫਟਿੰਗ 72 ਘੰਟਿਆਂ ਵਿੱਚ ਕਰਨੀ ਹੁੰਦੀ ਹੈ ਪ੍ਰੰਤੂ ਮੰਡੀ ਵਿੱਚੋਂ ਸਪੈਸ਼ਲਾਂ ਰਾਹੀਂ ਕਣਕ ਦੀ ਲਿਫਟਿੰਗ ਹੋਣ ਕਾਰਨ ਕਣਕ ਦੀ ਲਿਫਟਿੰਗ 72 ਘੰਟਿਆਂ ਤੋਂ ਬਾਅਦ ਹੋਵੇਗੀ । ਉਨ੍ਹਾਂ ਕਿਹਾ ਕਿ ਕਣਕ ਦੇ ਵਜ਼ਨ ਦੀ ਸ਼ਾਰਟੇਜ ਦੀ ਜਿੰਮੇਵਾਰੀ ਖਰੀਦ ਇੰਸਪੈਕਟਰਾਂ ’ਤੇ ਨਹੀਂ ਹੋਵੇਗੀ। ਉਨ੍ਹਾਂ ਤਰਕ ਦਿੱਤਾ ਕਿ ਜਿੱਥੇ ਮੰਡੀਆਂ ਵਿੱਚ ਲਿਫਟਿੰਗ ਨਾ ਹੋਣ ਕਾਰਨ ਮੰਡੀਆਂ ਵਿੱਚ ਕਣਕ ਦੇ ਢੇਰ ਲੱਗ ਜਾਣਗੇ ਅਤੇ ਉੱਥੇ ਬਾਰਦਾਨਾ ਵੀ ਖ਼ਰਾਬ ਹੋਵੇਗਾ । ਉਨ੍ਹਾਂ ਡੀਐਫਸੀ ਤੋਂ ਮੰਗ ਕੀਤੀ ਕਿ ਸੀਜ਼ਨ ਦੌਰਾਨ ਦੇਖਣ ਵਿਚ ਆਇਆ ਹੈ ਕਿ ਮੀਂਹ ਪੈਣ ਤੋਂ ਬਾਅਦ ਮੰਡੀਆਂ ਵਿੱਚ ਰੱਖੀ ਕਣਕ ਖਰਾਬ ਹੋਈ ਅਤੇ ਐਫਸੀਆਈ ਵੱਲੋਂ ਕੁਆਲਿਟੀ ਕੱਟ ਲਾ ਦਿੱਤਾ ਜਾਂਦਾ ਹੈ ਜਿਸ ਦਾ ਖਮਿਆਜ਼ਾ ਖਰੀਦ ਏਜੰਸੀਆਂ ਦੇ ਅਮਲੇ ਨੂੰ ਪਾ ਦਿੱਤਾ ਜਾਦਾ ਹੈ । ਇਸ ਮੌਕੇ ਤਾਲਮੇਲ ਕਮੇਟੀ ਨੇ ਕਿਹਾ ਕਿ ਮੰਡੀਆਂ ਵਿੱਚ ਖਰੀਦ ਕੀਤੀ ਕਣਕ ਦੀ ਨਮੀ ਦੀ ਮਾਤਰਾ ਖਰੀਦ ਇੰਸਪੈਕਟਰਾਂ ਵੱਲੋਂ ਪੀ ਆਰ ਰਜਿਸਟਰ ਵਿੱਚ ਦਰਜ ਕੀਤੀ ਜਾਵੇਗੀ । ਉਨ੍ਹਾਂ ਕਿਹਾ ਹਫਤੇ ਲਿਫਟਿੰਗ ਕਰਵਾ ਕੇ ਕਣਕ ਦੀ ਨਮੀ ਦੀ ਮਾਤਰਾ ਚੈੱਕ ਕਰਕੇ ਐਫਸੀ ਸਟਾਫ ਨੂੰ ਸੂਚਿਤ ਕਰਨਾ ਹੈ । ਇਸ ਪ੍ਰਕਿਰਿਆ ਵਿੱਚ ਲੰਘਦਿਆਂ ਨਮੀ ਦੀ ਮਾਤਰਾ ਵਿੱਚ ਲਗਪਗ 1-1.5 ਦਾ ਫਰਕ ਆਵੇਗਾ ਉਸ ਦੀ ਜਿੰਮੇਵਾਰੀ ਖਰੀਦ ਇੰਸਪੈਕਟਰ ’ਤੇ ਨਿਸ਼ਚਿਤ ਨਾ ਕੀਤੀ ਜਾਵੇ ਅਤੇ ਇਸ ਸਬੰਧੀ ਖਰੀਦ ਏਜੰਸੀ ਦਿਸ਼ਾ ਨਿਰਦੇਸ਼ ਜਾਰੀ ਕਰੇ। ਉਨ੍ਹਾਂ ਇਕ ਹੋਰ ਮਸਲਾ ਉਠਾਉਂਦੇ ਹੋਏ ਕਿਹਾ ਕਿ ਜੇਕਰ ਗੁਦਾਮ ਵਿੱਚ ਕਣਕ ਡਿਸਪੈਚ ਕਰਨ ਸਮੇਂ ਨਮੀ ਦੀ ਮਾਤਰਾ ਭੰਡਾਰਨ ਸਮੇਂ ਦਰਜ ਕੀਤੀ ਗਈ ਨਮੀ ਦੀ ਮਾਤਰਾ ਤੋਂ ਘਟਦੀ ਹੈ।
Share the post "ਖਰੀਦ ਏਜੰਸੀਆਂ ਦੀ ਤਾਲਮੇਲ ਕਮੇਟੀ ਨੇ ਕਣਕ ਭੰਡਾਰਨ ਪ੍ਰਬੰਧਾਂ ’ਤੇ ਉਂਗਲ ਚੁੱਕੀ"