ਨੈੱਟਬਾਲ ਚ ਜੰਗੀਰਾਣਾ ਨੂੰ ਹਰਾ ਕੇ ਜੱਸੀ ਪੌ ਵਾਲੀ ਦੀ ਟੀਮ ਰਹੀ ਜੇਤੂ
ਕਬੱਡੀ ਚ ਭਗਤਾ ਤੇ ਨਥਾਣਾ ਦੀਆਂ ਟੀਮਾਂ ਫਾਈਨਲ ਮੁਕਾਬਲੇ ਚ ਸ਼ਾਮਲ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 13 ਸਤੰਬਰ : ਸੂਬਾ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ “ਖੇਡਾਂ ਵਤਨ ਪੰਜਾਬ ਦੀਆਂ“ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਦੂਸਰੇ ਦਿਨ ਦੂਸਰੇ ਦਿਨ ਵੇਟ ਲਿਫ਼ਟਿੰਗ, ਨੈੱਟਬਾਲ, ਹੈਂਡਬਾਲ, ਬਾਸਕਿਟ ਬਾਲ ਅਤੇ ਗੱਤਕੇ ਦੇ ਗਹਿਗੱਚ ਤੇ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲੇ।ਜ਼ਿਲ੍ਹਾ ਖੇਡ ਅਫ਼ਸਰ ਸ. ਰੁਪਿੰਦਰ ਸਿੰਘ ਨੇ ਦੂਸਰੇ ਦਿਨ ਦੇ ਖੇਡ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੈੱਟਬਾਲ ਕੁੜੀਆਂ ਅੰਡਰ-14 ਮੁਕਾਬਲੇ ਵਿੱਚ ਫਾਈਨਲ ਮੈਚ ਜੱਸੀ ਪੌ ਵਾਲੀ ਅਤੇ ਸੈਂਟ ਜੇਵੀਅਰ ਸਕੂਲ ਵਿਚਾਲੇ ਖੇਡਿਆ ਗਿਆ ਜਿਸ ਵਿੱਚ ਸੈਂਟ ਜੇਵੀਅਰ ਦੀ ਟੀਮ 9-2 ਦੇ ਫਰਕ ਨਾਲ ਜੇਤੂ ਰਹੀ। ਨੈੱਟਬਾਲ ਦੇ ਅੰਡਰ-21 ਲੜਕੀਆਂ ਦੇ ਫਾਈਨਲ ਮੁਕਾਬਲੇ ਵਿੱਚ ਜੰਗੀਰਾਣਾ ਨੂੰ ਹਰਾ ਕੇ ਜੱਸੀ ਪੌ ਵਾਲੀ ਦੀ ਟੀਮ 7-1 ਦੇ ਵੱਡੇ ਫਰਕ ਨਾਲ ਜੇਤੂ ਰਹੀ। ਇਸੇ ਤਰ੍ਹਾਂ 40 ਸਾਲ ਤੋਂ ਉੱਪਰਲੇ ਉਮਰ ਵਰਗ ਵਿੱਚ ਮਾਈ ਭਾਗੋ ਕਲੱਬ ਬਠਿੰਡਾ ਦੀ ਟੀਮ ਬਿਨਾ ਮੁਕਾਬਲੇ ਜੇਤੂ ਰਹੀ। ਕਬੱਡੀ ਲੜਕੀਆਂ ਅੰਡਰ-14 ਮੁਕਾਬਲੇ ਵਿੱਚ ਭਗਤਾ ਅਤੇ ਨਥਾਣਾ ਦੀਆਂ ਟੀਮਾਂ ਫਾਈਨਲ ਮੁਕਾਬਲੇ ਵਿੱਚ ਸ਼ਾਮਲ ਹੋਈਆਂ ਹਨ।ਉਨ੍ਹਾਂ ਅੱਗੇ ਦੱਸਿਆ ਕਿ ਖੋ-ਖੋ ਲੜਕੀਆਂ 21 ਤੋ 40 ਸਾਲ ਵਰਗ ਵਿੱਚ ਤਲਵੰਡੀ ਬੀ ਦੀ ਟੀਮ ਨੂੰ ਹਰਾ ਕੇ ਤਲਵੰਡੀ ਏ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ। ਜਦੋਂ ਕਿ ਅੰਡਰ-21 ਸਾਲ ਮੁਕਾਬਲੇ ਵਿੱਚ ਫਾਈਨਲ ਵਿੱਚ ਨਥਾਣਾ ਨੂੰ ਹਰਾ ਕੇ ਤਲਵੰਡੀ ਸਾਬੋ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਬੈਡਮਿਟਨ ਲੜਕੀਆਂ ਦੇ ਅੰਡਰ-14 ਸਿੰਗਲ ਮੁਕਾਬਲੇ ਵਿੱਚ ਸੈਫਲਪ੍ਰੀਤ ਕੌਰ ਸਿਲਫਰਓਕਸ ਬਠਿੰਡਾ ਨੇ ਪਹਿਲਾ, ਕਸ਼ਿਕਾ ਸੈਂਟ ਜੋਸਫ ਬਠਿੰਡਾ ਨੇ ਦੂਸਰਾ ਅਤੇ ਰਹਿਮਤ ਕੌਰ ਸਿਵੀਆਂ ਨੇ ਤੀਸਰਾ ਸਥਾਨ ਹਾਸਿਲ ਕੀਤਾ ਜਦੋਂ ਕਿ ਡਬਲ ਮੁਕਾਬਲੇ ਵਿੱਚ ਕਸ਼ਿਕਾ ਤੇ ਸਵਰੀਤ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਵਾਲੀਵਾਲ ਅੰਡਰ-21 ਲੜਕੀਆਂ ਫਾਈਨਲ ਮੁਕਾਬਲੇ ਵਿੱਚ ਤਿਊਣਾ ਪੁਜਾਰੀਆਂ ਨੇ ਕਾਰਪੋਰੇਸਨ ਮੈਰੀਟੋਰੀਅਸ ਸਕੂਲ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ।
ਖੇਡਾਂ ਦੇ ਦੂਸਰੇ ਦਿਨ ਹੋਏ ਗਹਿਗੱਚ ਤੇ ਦਿਲਚਸਪ ਮੁਕਾਬਲੇ
22 Views