ਕੀਟਨਾਸ਼ਕ ਤੇ ਹੋਰ ਖੇਤੀ ਰਸਾਇਣਾਂ ਦੀ ਵਰਤੋਂ ਸੰਜਮ ਨਾਲ ਕਰਨ ਦੀ ਸਲਾਹ
ਬਠਿੰਡਾ, 29 ਅਗਸਤ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਨਰਮਾ ਪੱਟੀ ਦੇ ਕਿਸਾਨਾਂ ਨੂੰ ਫਸਲ ਬਾਰੇ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਸਿਖਲਾਈ ਲੜੀ ਤਹਿਤ ਭਾਰਤੀ ਕਪਾਹ ਨਿਗਮ ਦੇ ਸਹਿਯੋਗ ਨਾਲ ਪਿੰਡ ਬੱਲੂਆਣਾ ਵਿਖੇ ਫਾਰਮਰਜ ਫੀਲਡ ਸਕੂਲ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 100 ਦੇ ਲਗਭਗ ਕਿਸਾਨਾਂ ਨੇ ਸ਼ਮੂਲ਼ੀਅਤ ਕੀਤੀ। ਇਸ ਸਕੂਲ ਦੀ ਅਗਵਾਈ ਸਥਾਨਕ ਨਿਰਦੇਸ਼ਕ ਖੇਤਰੀ ਖੋਜ਼ ਕੇਂਦਰ ਡਾ. ਕਰਮਜੀਤ ਸਿੰਘ ਸੇਖੋਂ ਨੇ ਕੀਤੀ।
ਬਠਿੰਡਾ ਸ਼ਹਿਰ ਦੇ ਨਾਮੀ ਮੈਡੀਕਲ ਸਟੋਰ ਦੇ ਸੰਚਾਲਕਾਂ ਉਪਰ ਨਸ਼ੀਲੇ ਕੈਪਸੂਲ ਵੇਚਣ ਦੇ ਲੱਗੇ ਦੋਸ਼ਾਂ ਤੋਂ ਬਾਅਦ ਜਾਂਚ ਸ਼ੁਰੂ
ਇਸ ਮੌਕੇ ਨਿਰਦੇਸ਼ਕ ਖੇਤਰੀ ਖੋਜ਼ ਕੇਂਦਰ ਡਾ. ਕਰਮਜੀਤ ਸਿੰਘ ਸੇਖੋਂ ਨੇ ਦੱਸਿਆ ਕਿ ਬਾਕੀ ਸਾਰੇ ਪੱਖਾਂ ਤੋਂ ਫ਼ਸਲ ਤੰਦਰੁਸਤ ਹੈ ਅਤੇ ਭਰਪੂਰ ਫੁੱਲ ਗੁੱਡੀ ਅਤੇ ਟੀਂਡੇ ਬਨਣ ਸਦਕਾ ਇਸ ਬਾਰ ਨਰਮੇ ਦਾ ਚੰਗੇਰਾ ਝਾੜ ਮਿਲੇਗਾ ਪਰ ਨਰਮੇ ਦੀ ਮੌਜੂਦਾ ਹਾਲਤਾਂ ਦੇ ਮੱਦੇਨਜਰ ਕਿਸਾਨਾਂ ਨੂੰ ਮੌਸਮ ਅਤੇ ਕੀੜੇ ਮਕੌੜੇ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ।
ਇਸ ਦੌਰਾਨ ਭਾਰਤੀ ਕਪਾਹ ਨਿਗਮ ਦੇ ਪ੍ਰਤੀਨਿਧ ਸ.ਗੁਰਦੀਪ ਸਿੰਘ ਨੇ ਕਿਸਾਨਾਂ ਨੂੰ ਨਰਮੇ ਦੀ ਚੁਗਾਈ ਉਪਰੰਤ ਮੰਡੀਕਰਨ ਸੰਬੰਧੀ ਜਾਣਕਾਰੀ ਦਿੱਤੀ।
ਨਸ਼ਾ ਤਸਕਰਾਂ ਵਲੋਂ ਪ੍ਰਵਾਰ ਨਾਲ ਮਿਲਕੇ ਪੁਲਿਸ ’ਤੇ ਹਮਲਾ, ਤਿੰਨ ਕਾਬੂ
ਡਾ. ਪਰਮਜੀਤ ਸਿੰਘ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਨਰਮਾ ਉਤਪਾਦਕਾਂ ਨੂੰ ਲੋੜ ਮੁਤਾਬਿਕ ਸਿਫਾਰਿਸ਼ ਕੀਤੇ ਕੀਟਨਾਸ਼ਕ ਅਤੇ ਹੋਰ ਖੇਤੀ ਰਸਾਇਣਾਂ ਦੀ ਸੰਜਮੀ ਵਰਤੋਂ ਕਰਨ ਦੀ ਸਲਾਹ ਦਿੱਤੀ। ਡਾ. ਜਸਰੀਤ ਕੌਰ ਨੇ ਕਿਸਾਨਾਂ ਨੂੰ ਮਿੱਤਰ ਅਤੇ ਦੁਸ਼ਮਣ ਕੀੜਿਆਂ ਦੀ ਪਹਿਚਾਣ ਦੱਸਦਿਆਂ ਨਰਮੇ ਦੀ ਫਸਲ ਦਾ ਲਗਾਤਾਰ ਨਿਰੀਖਣ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ। ਡਾ ਜਸਜਿੰਦਰ ਕੌਰ ਨੇ ਇਸ ਮੌਕੇ ਨਰਮੇ ਦੇ ਕੀੜਿਆਂ ਦੀ ਰੋਕਥਾਮ ਲਈ ਕੀਟਨਾਸ਼ਕਾਂ ਦੀ ਵਰਤੋਂ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਸਿਫਾਰਿਸ਼ ਕੀਤੇ ਕੀਟਨਾਸ਼ਕਾਂ -ਐਮਾਮੈਕਟਿਨ ਬੈਨਜੋਏਟ, ਪ੍ਰੋਫੈਨੋਫਾਸ, ਇੰਡੌਕਸਾਕਾਰਬ, ਈਥੀਅਨ ਅਤੇ ਫਲੂਬੈਂਡਾਮਾਈਡ ਵਿੱਚੋਂ ਕਿਸੇ ਇੱਕ ਦੀ ਸਿਫਾਰਿਸ਼ ਕੀਤੀ ਮਾਤਰਾ ਅਨੁਸਾਰ ਸਪਰੇਅ ਕਰਨੀ ਚਾਹੀਦੀ ਹੈ।
ਇਸ ਪ੍ਰੋਗਰਾਮ ਦੌਰਾਨ ਡਾ. ਹਰਜੀਤ ਸਿੰਘ ਬਰਾੜ ਨੇ ਕਿਸਾਨਾਂ ਨੂੰ ਨਰਮੇ ਤੋਂ ਇਲਾਵਾ ਬਾਕੀ ਫਸਲਾਂ ਦੀ ਸਫਲ ਕਾਸ਼ਤ ਲਈ ਤਕਨੀਕੀ ਜਾਣਕਾਰੀ ਦਿੱਤੀ।ਫ਼ਸਲਾਂ ਦੀਆਂ ਉੱਨਤ ਅਤੇ ਸੁਧਰੀਆਂ ਕਿਸਮਾਂ ਦੀ ਜਾਣਕਾਰੀ ਡਾ. ਗੋਮਤੀ ਗਰੋਵਰ ਵੱਲੋਂ ਦਿੱਤੇ ਜਾਣ ਦੇ ਨਾਲ-ਨਾਲ ਤੋਂ ਇਲਾਵਾ ਡਾ. ਸੁਖਵਿੰਦਰ ਸਿੰਘ ਨੇ ਹੋਰ ਖੇਤੀ ਤਕਨੀਕਾਂ ਤੋਂ ਪੂਰਾ ਲਾਭ ਲੈਣ ਲਈ ਫ਼ਸਲਾਂ ਲਈ ਜ਼ਰੂਰਤੀ ਖਾਦ ਪ੍ਰਬੰਧ ਅਤੇ ਕੁਦਰਤੀ ਸ੍ਰੋਤਾਂ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਸਾਨਾਂ ਨੂੰ ਮਿੱਟੀ ਅਤੇ ਪਾਣੀ ਪਰਖ ਕਰਵਾਉਣ ਦੀ ਅਪੀਲ ਕੀਤੀ।ਇਸ ਸਕੂਲ ਨੂੰ ਸਫ਼ਲ ਕਰਨ ਲਈ ਤਜਿੰਦਰ ਸਿੰਘ ਖੋਜਾਰਥੀ ਤੋਂ ਇਲਾਵਾ ਬਲਕਰਨ ਸਿੰਘ, ਸ਼ੇਰ ਸਿੰਘ, ਹਰਨੇਕ ਸਿੰਘ ਆਦਿ ਨੇ ਭਰਪੂਰ ਸਹਿਯੋਗ ਦਿੱਤਾ।
Share the post "ਖੇਤਰੀ ਖੋਜ ਕੇਂਦਰ ਵਲੋਂ ਨਰਮੇ ਦੇ ਚੰਗੇ ਉਤਪਾਦਨ ਲਈ ਕਿਸਾਨ ਖੇਤ ਸਕੂਲ ਦਾ ਆਯੋਜਨ"