ਦੂਰਬੀਨ ਰਾਹੀਂ ਨੱਕ ਦੇ ਰਸਤੇ ਕੱਢਿਆ ਟਿਊਮਰ – ਡਾ ਵਰੁਣ ਗਰਗ
ਆਯੂਸ਼ਮਾਨ ਸਕੀਮ ਤਹਿਤ ਬਿਲਕੁੱਲ ਮੁਫਤ ਹੋਇਆ ਇਲਾਜ
ਸੁਖਜਿੰਦਰ ਮਾਨ
ਬਠਿੰਡਾ, 2 ਮਈ : ਦਿੱਲੀ ਹਾਰਟ ਇੰਸਟੀਚਿਊਟ ਐਂਡ ਮਲਟੀਸਪੇਸ਼ਿਲਿਟੀ ਹਸਪਤਾਲ ਦੇ ਮਾਹਿਰ ਡਾਕਟਰਾਂ ਨੇ ਨੱਕ ਦੇ ਰਸਤੇ ਬ੍ਰੇਨ ਟਿਊਮਰ ਸਰਜਰੀ ਕਰ ਇੱਕ ਮਰੀਜ ਨੂੰ ਜੀਵਨਦਾਨ ਦਿੱਤਾ । ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਨਿਊਰੋਸਰਜਨ ਡਾ . ਵਰੁਣ ਗਰਗ ਨੇ ਦੱਸਿਆ ਕਿ ਬਠਿੰਡਾ ਨਿਵਾਸੀ ਮਰੀਜ ਸੁਖਪਾਲ ਕੌਰ ( 52 ) ਪਿਛਲੇ ਤਿੰਨ ਮਹੀਨੀਆਂ ਤੋਂ ਲਗਾਤਾਰ ਨਜ਼ਰ ਘੱਟ ਹੋਣ ਦੀ ਦਿੱਕਤ ਨਾਲ ਜੂਝ ਰਹੀ ਸੀ। ਇਸਦੇ ਚਲਦਿਆਂ ਉਸਦੀ ਐਮ.ਆਰ.ਆਈ. ਕਰਵਾਉਣ ‘ਤੇ ਬ੍ਰੇਨ ਵਿੱਚ ਟਿਊਮਰ ( ਪਿਟਿਊਟਰੀ ਮੈਕਰੋਡੇਨੋਮਾ ) ਹੋਣ ਦੀ ਪੁਸ਼ਟੀ ਹੋਈ, ਜਿਸਦੇ ਬਾਅਦ ਡਾ . ਵਰੁਣ , ਡਾ ਰੋਹਿਤ ਬੰਸਲ , ਡਾ ਰਾਹੁਲ ਅਤੇ ਉਨ੍ਹਾਂ ਦੀ ਟੀਮ ਨੇ ਮਰੀਜ ਦੀ ਏੰਡੋਸਕੋਪਿਕ ਟਰਾਂਸਸਫੇਨੋਇਡਲ ਸਰਜਰੀ ਕਰਕੇ ਨੱਕ ਦੇ ਰਸਤੇ ਟਿਊਮਰ ਬਾਹਰ ਕੱਢਿਆ । ਇਸ ਵਿੱਚ ਮਰੀਜ ਨੂੰ ਕੋਈ ਚੀਰਾ ਨਹੀਂ ਲਗਾਇਆ ਗਿਆ ਅਤੇ ਤਿੰਨ ਦਿਨ ਬਾਅਦ ਉਸਨੂੰ ਡਿਸਚਾਰਜ ਵੀ ਕਰ ਦਿੱਤਾ ਗਿਆ। ਡਾ ਰੋਹਿਤ ਨੇ ਦੱਸਿਆ ਕਿ ਖੇਤਰ ਵਿੱਚ ਪਹਿਲੀ ਵਾਰ ਏੰਡੋਸਕੋਪਿਕ ਟਰਾਂਸਸਫੇਨੋਇਡਲ ਸਰਜਰੀ ਦਿੱਲੀ ਹਾਰਟ ਹਸਪਤਾਲ ਵਿੱਚ ਹੋਈ ਹੈ ਅਤੇ ਆਯੂਸ਼ਮਾਨ ਯੋਜਨਾ ਹੇਂਠ ਮਰੀਜ ਦਾ ਪੂਰਾ ਇਲਾਜ ਮੁਫ਼ਤ ਕੀਤਾ ਗਿਆ ਹੈ।ਮਰੀਜ ਦੀ ਨੂੰਹ ਸਰਬਜੀਤ ਕੌਰ ਨੇ ਦੱਸਿਆ ਕਿ ਮਰੀਜ ਬਿਲਕੁੱਲ ਠੀਕ ਹੈ ਅਤੇ ਉਨ੍ਹਾਂ ਨੂੰ ਹੁਣ ਆਪਣੀ ਨਜ਼ਰ ਵਿੱਚ ਵੀ ਸੁਧਾਰ ਮਹਿਸੂਸ ਹੋ ਰਿਹਾ ਹੈ । ਉਨ੍ਹਾਂ ਨੇ ਪੂਰਾ ਇਲਾਜ ਆਯੂਸ਼ਮਾਨ ਸਕੀਮ ਤਹਿਤ ਬਿਲਕੁੱਲ ਮੁਫਤ ਹੋਣ ‘ਤੇ ਸਰਕਾਰ ਅਤੇ ਹਸਪਤਾਲ ਦਾ ਧੰਨਵਾਦ ਕੀਤਾ।
ਖੇਤਰ ਵਿੱਚ ਪਹਿਲੀ ਵਾਰ ਹੋਈ ਸਫਲ ਬਰੇਨ ਟਿਊਮਰ ਸਰਜਰੀ
6 Views