ਪੰਜਾਬੀ ਖ਼ਬਰਸਾਰ ਬਿਉਰੋ
ਲੁਧਿਆਣਾ, 11 ਮਈ : ਪਲਾਂਟ ਡਾਕਟਰ ਸਰਵਿਸ ਐਸੋਸੀਏਸ਼ਨ ਬਲਾਕ ਨਥਾਣਾ ਦੇ ਆਗੂਆ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਪੰਜਾਬ ਐਗਰੀਕਲਚਰ ਸਰਵਿਸਜ਼ ਰੂਲਜ (ਗਰੁੱਪ ਏ) 2013 ਨੂੰ ਅਣਦੇਖਿਆ ਕਰਕੇ ਖੇਤੀਬਾੜੀ ਵਿਕਾਸ ਅਫ਼ਸਰਾਂ ਦੀਆਂ ਨਾਮਜ਼ਦ ਅਸਾਮੀਆਂ ਉਤੇ ਖੇਤੀਬਾੜੀ ਵਿਸਥਾਰ ਅਫਸਰਾਂ ਦੀਆਂ ਵੱਡੇ ਪੱਧਰ ਉੱਤੇ ਬਦਲੀਆਂ ਕਰਨ ਵਿਰੁੱਧ ਰੋਸ ਪ੍ਰਗਟ ਕੀਤਾ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਲਾਂਟ ਡਾਕਟਰ ਸਰਵਿਸ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿੱਚ ਵੱਖਰੇ ਕਾਡਰ ਖੇਤੀਬਾੜੀ ਵਿਕਾਸ ਅਫਸਰਾਂ ਦੀਆਂ ਨਾਮਜ਼ਦ ਅਸਾਮੀਆਂ ਵਿਰੁੱਧ ਦੂਸਰੇ ਕਾਡਰ ਖੇਤੀਬਾੜੀ ਵਿਸਥਾਰ ਅਫ਼ਸਰਾਂ ਦੀਆਂ ਬਿਨਾ ਕਿਸੇ ਤਰਕ ਦੇ ਬਦਲੀਆਂ ਕਰਨਾ ਕਿਸੇ ਵੀ ਤਰਾਂ ਵਾਜਿਬ ਨਹੀਂ, ਕਿਉੰਕਿ ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮ ਮੀਮੋ ਨੰਬਰ 16/43/93-1gri.1(1)/12316 ਮਿਤੀ 07-09-2011 ਅਨੁਸਾਰ ਇਹ ਦੋਵੇਂ ਕਾਡਰ ਇਕ ਦੂਜੇ ਦੀ ਅਸਾਮੀ ਉਤੇ ਤਾਇਨਾਤ ਨਹੀਂ ਕੀਤੇ ਜਾ ਸਕਦੇ। ਇਸ ਤੋਂ ਇਲਾਵਾ ਪੰਜਾਬ ਐਗਰੀਕਲਚਰ (ਗਰੁੱਪ ਏ) ਸਰਵਿਸਜ਼ ਰੂਲਜ਼ 2013 ਦੀ 1ppendix ਵਿਚ ਵੀ ਖੇਤੀਬਾੜੀ ਵਿਕਾਸ ਅਫ਼ਸਰ ਅਤੇ ਖੇਤੀਬਾੜੀ ਵਿਸਥਾਰ ਅਫ਼ਸਰ ਦਾ ਵੱਖਰਾ ਵੱਖਰਾ ਕਾਡਰ ਸਪੱਸ਼ਟ ਹੈ। ਇਥੇ ਇਹ ਦੱਸਣਾ ਜ਼ਰੂਰੀ ਬਣਦਾ ਹੈ ਕਿ ਖੇਤੀਬਾੜੀ ਵਿਕਾਸ ਅਫਸਰ, (ਪੀ ਪੀ ਐਸ ਸੀ) ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਸਿੱਧੀ ਭਰਤੀ ਰਾਹੀਂ ਨਿਯੁਕਤ ਹੋਕੇ ਆਉਂਦੇ ਹਨ ਜਦਕਿ ਖੇਤੀਬਾੜੀ ਵਿਸਥਾਰ ਅਫਸਰ ਡਿਪਲੋਮਾ ਕਰਨ ਤੋਂ ਬਾਅਦ ਖੇਤੀਬਾੜੀ ਉਪ ਨਰੀਖਕ ਤੋਂ ਪ੍ਰਮੋਟ ਹੋਕੇ ਖੇਤੀਬਾੜੀ ਵਿਸਥਾਰ ਅਫ਼ਸਰ ਬਣਦੇ ਹਨ। ਸਰਕਾਰ ਦੀ ਨੋਟੀਫਕੇਸ਼ਨ ਵਿੱਚ ਇਹ ਕਾਡਰ ਦੋਵੇਂ ਵੱਖਰੇ ਹਨ ਇਹਨਾਂ ਦਾ ਰਲੇਵਾਂ ਨਹੀਂ ਹੋ ਸਕਦਾ। ਇਸ ਮੌਕੇ ਗੁਰਪ੍ਰੀਤ ਸਿੰਘ, ਜਰਨਲ ਸਕੱਤਰ ਡਾ. ਗੁਰਵਿੰਦਰ ਸਿੰਘ ਮੀਰਪੁਰੀਆ, ਸੀਨੀਅਰ ਮੀਤ ਪ੍ਰਧਾਨ ਡਾ ਸਤਵਿੰਦਰਬੀਰ ਸਿੰਘ , ਜੂਨੀਅਰ ਮੀਤ ਪ੍ਰਧਾਨ : ਡਾ ਹਰਿੰਦਰਪਾਲ ਸਿੰਘ , ਵਿੱਤ ਸਕੱਤਰ ਡਾ ਸ਼ਵਿੰਦਰਜੀਤ ਸਿੰਘ , ਜੋਇੰਟ ਸਕੱਤਰ ਡਾ ਹਰਮਨਦੀਪ ਸਿੰਘ ,ਲੀਗਲ ਹੈਡ ਡਾ ਗੁਰਵੰਤ ਸਿੰਘ , ਅਰਗੇਨਾਈਜਿੰਗ ਸਕੱਤਰ ਡਾ ਜੈਦੀਪ ਸਿੰਘ , ਮੀਡੀਆ ਬੁਲਾਰਾ ਡਾ ਗੁਰਲਵਲੀਨ ਸਿੰਘ ਸਿੱਧੂ, ਸਰਪ੍ਰਸਤ ਡਾ ਰਮਿੰਦਰ ਸਿੰਘ, ਅਤੇ ਸੂਬੇ ਭਰ ਤੋਂ ਆਏ ਸਮੂਹ ਖੇਤੀ ਟੈਕਨੋਕਰੇਟਸ ਹਾਜ਼ਰ ਸਨ।
ਖੇਤੀਬਾੜੀ ਵਿਕਾਸ ਅਫਸਰਾਂ ਵੱਲੋ ਸਰਕਾਰ ਦੇ ਪੱਖਪਾਤੀ ਰਵੱਈਆ ਦਾ ਵਿਰੋਧ
14 Views