spot_img

ਦਾਦੀ ਦਾ ਕਤਲ ਕਰਨ ਵਾਲੇ ਨੌਜਵਾਨ ਨੇ ਹੁਣ ਪਿਊ ਵੀ ਮਾ+ਰਿਆਂ

Date:

spot_img

ਸਮਰਾਲਾ, 21 ਅਗਸਤ: ਇੱਥੇ ਨੇੜਲੇ ਪਿੰਡ ਗਹਿਲੇਵਾਲ ਵਿਚ ਬੀਤੀ ਦੇਰ ਰਾਤ ਇੱਕ 24 ਸਾਲਾਂ ਨੌਜਵਾਨ ਵੱਲੋਂ ਲੱਕੜ ਦੇ ਪਾਵੇ ਨਾਲ ਆਪਣੇ ਪਿਤਾ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਦੁਖ਼ਦਾਈ ਸਮਾਚਾਰ ਮਿਲਿਆ ਹੈ। ਨੌਜਵਾਨ ਪ੍ਰਭਜੋਤ ਸਿੰਘ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਦਸਿਆ ਜਾ ਰਿਹਾ, ਜਿਸਨੇ ਕਰੀਬ ਦੋ ਸਾਲ ਪਹਿਲਾਂ ਆਪਣੀ ਦਾਦੀ ਦਾ ਵੀ ਕਥਿਤ ਤੌਰ ‘ਤੇ ਕਤਲ ਕਰ ਦਿੱਤਾ ਸੀ। ਇਹੀਂ ਨਹੀਂ ਕੁੱਝ ਮਹੀਨੇ ਪਹਿਲਾਂ ਆਪਣੀ ਮਾਂ ਦੀ ਵੀ ਸਿਰ ਪਾੜ ਦਿੱਤਾ ਸੀ ਤੇ ਹੁਣ ਕਿਸੇ ਗੱਲ ਨੂੰ ਲੈਕੇ ਬੀਤੀ ਰਾਤ ਸਮੇਂ ਆਪਣੇ ਪਿਤਾ ਜਸਵਿੰਦਰ ਸਿੰਘ ਨੂੰ ਮੌਤ ਦੀ ਨੀਂਦ ਸੁਲਾਹ ਦਿੱਤਾ।

ਪਤਨੀ ਨੇ ਮੰਗਿਆ ਤਲਾਕ, ਪਤੀ ਨੇ ਫ਼ਾਹਾ ਲੈ ਕੇ ਦਿੱਤੀ ਜਾ.ਨ

ਰੌਲਾ ਪੈਣ ’ਤੇ ਗੁਆਂਢੀ ਇਕੱਠੇ ਹੋਏ ਤੇ ਕਿਸੇ ਤਰ੍ਹਾਂ ਪ੍ਰਭਜੋਤ ਨੂੰ ਇੱਕ ਕਮਰੇ ਵਿਚ ਬੰਦ ਕਰਕੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ ’ਤੇ ਪੁੱਜ ਕੇ ਉਸਨੂੰ ਗ੍ਰਿਫਤਾਰ ਕਰ ਲਿਆ ਤੇ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ਵਿਚ ਪਹੁੰਚਾਇਆ। ਡਾਕਟਰਾਂ ਮੁਤਾਬਕ ਮ੍ਰਿਤਕ ਜਸਵਿੰਦਰ ਸਿੰਘ ਦੇ ਸਿਰ, ਅੱਖਾਂ, ਮੂੰਹ, ਗਰਦਨ ਤੇ ਛਾਤੀ ਆਦਿ ਕਈ ਥਾਵਾਂ ‘ਤੇ ਬਹੁਤ ਬੁਰੀ ਤਰ੍ਹਾਂ ਸੱਟਾਂ ਮਾਰੀਆਂ ਗਈਆਂ ਹਨ, ਜੋ ਉਸਦੀ ਮੌਤ ਦਾ ਕਾਰਨ ਬਣੀਆਂ। ਪੁਲਿਸ ਵੱਲੋਂ ਪਰਚਾ ਦਰਜ਼ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਸੀ।

 

spot_img

Share post:

Popular

More like this
Related

DAV Run ; शांति, एकता, अनुशासन एवं राष्ट्रवाद का संदेश

Bathinda News: DAV Public School में शांति, अखंडता, अनुशासन...

CM Nayab Singh Saini 4 से 6 अक्टूबर तक सिंगापुर दौरे पर

👉निवेश, नवाचार और वैश्विक साझेदारी के नए अवसरों को...