ਸੁਖਜਿੰਦਰ ਮਾਨ
ਬਠਿੰਡਾ, 05 ਮਾਰਚ: ਪੰਜਾਬ ਖੇਤ ਮਜਦੂਰ ਯੂਨੀਅਨ ਦੇ ਇੱਕ ਜਨਤਕ ਵਫਦ ਵਲੋਂ ਮਜਦੂਰਾਂ ਨੂੰ ਨਰਮੇ ਦੀ ਖਰਾਬੀ ਕਾਰਨ ਕੰਮ ਦੇ ਹੋਏ ਨੁਕਸਾਨ ਦਾ ਤੁਰੰਤ ਮਆਵਜਾ ਦੇਣ ਦੀ ਮੰਗ ਕੀਤੀ। ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ,ਤੀਰਥ ਸਿੰਘ ਕੋਠਾ ਗੁਰੂ ਤੇ ਮਨਦੀਪ ਸਿੰਘ ਸਿਬੀਆਂ ਦੀ ਅਗਵਾਈ ਨੇ ਕਿਹਾ ਕਿ ਚੰਨੀ ਸਰਕਾਰ ਵਿਰੁੱਧ ਸੰਘਰਸ ਰਾਹੀਂ ਮਜਦੂਰਾਂ ਨੂੰ 10 ਪ੍ਰਤੀਸ਼ਤ ਮੁਆਵਜਾ ਦੇਣ ਦਾ ਫੈਸਲਾ ਹੋਇਆ ਸੀ । ਪਰ ਸਰਕਾਰ ਤੇ ਸਰਕਾਰੀ ਅਧਿਕਾਰੀਆਂ ਵੱਲੋਂ ਆਨੇ ਬਹਾਨੇ ਲਾਕੇ ਅਜੇ ਤੱਕ ਮੁਆਵਜਾ ਨਹੀਂ ਦਿੱਤਾ ਗਿਆ । ਇਸਦੇ ਨਾਲ ਹੀ ਮੰਗ ਕੀਤੀ ਗਈ ਕਿ ਮਜਦੂਰਾਂ ਦੀ ਚੋਣ ਪਿੰਡ ਵਿੱਚ ਜਨਤਕ ਇਕੱਠਾਂ ਵਿੱਚ ਕੀਤੀ ਜਾਵੇ ਕਿਉਂਕਿ ਅਕਸਰ ਹੀ ਪੰਚਾਇਤਾਂ ਵਿੱਚ ਸਿਆਸੀ ਦਖਲਅੰਦਾਜੀ ਕਾਰਨ ਨਰਮੇ ਦੀ ਚੋਣੀ ਕਰਨ ਵਾਲੇ ਮਜਦੂਰਾਂ ਨੂੰ ਛੱਡਕੇ ਨਰਮਾ ਨਾ ਚੁਗਣ ਵਾਲੇ ਅਪਣੇ ਸਮਰਥਕਾਂ ਨੂੰ ਮੁਆਵਜਾ ਵੰਡ ਦਿੱਤਾ ਜਾਂਦਾ ਹੈ । ਉਨਾਂ ਕਿਹਾ ਕਿ ਜੇਕਰ ਇਸ ਵਾਰ ਮਜਦੂਰਾਂ ਨਾਲ ਬੇਇਨਸਾਫੀ ਕਰਨ ਦੀ ਕੋਸਿਸ ਕੀਤੀ ਤਾਂ ਜੱਥੇਬੰਦੀ ਵੱਲੋਂ ਸੰਘਰਸ ਕੀਤਾ ਜਾਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਦੇ ਨਾਮ ਤਹਿਸੀਲਦਾਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਇਸ ਦੌਰਾਨ ਹੋਰਨਾਂ ਤੋਂ ਇਲਾਵਾ ਵਫਦ ਵਿੱਚ ਗੁਰਨਾਮ ਸਿੰਘ ਜਿਉਦ, ਮਨਦੀਪ ਸਿੰਘ ਸਿਬੀਆਂ , ਮਾੜਾ ਸਿੰਘ ,ਜਰਨੈਲ ਸਿੰਘ ,ਸੁਰਦੂਲ ਸਿੰਘ ,ਕੁਲਦੀਪ ਸਿੰਘ ਆਦਿ ਆਗੂ ਵੀ ਸਾਮਲ ਸਨ।
ਖੇਤ ਮਜਦੂਰਾਂ ਨੂੰ ਮੁਆਵਜਾ ਦੇਣ ਸਬੰਧੀ ਪ੍ਰਸ਼ਾਸਨ ਨੂੰ ਦਿੱਤਾ ਮੰਗ ਪੱਤਰ
12 Views