ਗਣਤੰਤਰਾ ਦਿਵਸ ਤੇ ਚੋਣਾਂ ਦੇ ਮੱਦੇਨਜ਼ਰ ਸੁਰੱਖਿਆ ਦਸਤਿਆਂ ਨੇ ਸ਼ਹਿਰ ਕੀਤਾ ਫਲੈਗ ਮਾਰਚ

Date:

spot_img

ਬੱਸ ਸਟੈਂਡ, ਪੈਟਰੋਲ ਪੰਪ ਤੇ ਹੋਰਨਾਂ ਥਾਵਾਂ ਦੀ ਕੀਤੀ ਚੈਕਿੰਗ
ਸੁਖਜਿੰਦਰ ਮਾਨ
ਬਠਿੰਡਾ, 23 ਜਨਵਰੀ: ਗਣਤੰਤਰ ਦਿਵਸ ਤੇ ਆਗਾਮੀ 20 ਫ਼ਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੱਜ ਸਥਾਨਕ ਪੁਲਿਸ ਤੇ ਕੇਂਦਰੀ ਸੁਰੱਖਿਆ ਬਲਾਂ ਦੁਆਰਾ ਸ਼ਹਿਰ ਵਿਚ ਫਲੈਗ ਮਾਰਚ ਕੀਤਾ ਗਿਆ। ਇਸਤੋਂ ਇਲਾਵਾ ਗਣਤੰਤਰਾ ਦਿਵਸ ਵਾਲੀ ਥਾਂ ਸਰਕਾਰੀ ਰਜਿੰਦਰਾ ਕਾਲਜ ਦੇ ਹਾਕੀ ਸਟੇਡੀਅਮ ਤੋਂ ਇਲਾਵਾ ਬੱਸ ਸਟੈਂਡ ਤੇ ਪੈਟਰੋਲ ਪੰਪ ਆਦਿ ਜਨਤਕ ਥਾਵਾਂ ਦੀ ਚੈਕਿੰਗ ਵੀ ਕੀਤੀ ਗਈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਗੈਰ ਸਮਾਜੀ ਅਨਸਰਾਂ ਨੂੰ ਕਾਬੂ ਕਰਨ ਤੇ ਕੋਈ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਇਹ ਮੁਹਿੰਮ ਚਲਾਈ ਗਈ ਹੈ, ਜਿਹੜੀ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹੇਗੀ। ਗੌਰਤਲਬ ਹੈ ਕਿ ਆਗਾਮੀ ਗਣਤੰਤਰਾ ਦਿਵਸ ’ਚ ਕੌਮੀ ਝੰਡਾ ਲਹਿਰਾਉਣ ਲਈ ਸੂਬ ਦੇ ਉਪ ਮੁੱਖ ਮੰਤਰੀ ਓ ਪੀ ਸੋਨੀ ਪੁੱਜ ਰਹੇ ਹਨ। ਇਸ ਤੋਂ ਇਲਾਵਾ ਵੱਖ ਵੱਖ ਥਾਵਾਂ ‘ਤੇ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਜਾਂਚ ਪੜਤਾਲ ਵੀ ਕੀਤੀ ਗਈ।

spot_img
spot_img
spot_img

Share post:

Popular

More like this
Related

Punjab Election; ਅਕਾਲੀ ਦਲ ਤੇ ਭਾਜਪਾ ਵਿਚਕਾਰ ਮੁੜ ਹੋਇਆ ਗਠਜੋੜ, ਦਿੱਲੀ ‘ਚ ਹੋਇਆ ਐਲਾਨ

ਸੀਟਾਂ ਦੀ ਵੰਡ ਬਾਰੇ ਨਹੀਂ ਹੋਇਆ ਖੁਲਾਸਾ; ਅਕਾਲੀ ਦਲ...

Punjab Election; ਮੁੜ ਇਕੱਠੇ ਹੋਣਗੇ SAD+BJP, ਗਠਜੋੜ ਦਾ ਐਲਾਨ ਅੱਜ ਸੰਭਵ!

Punjab News: Punjab Election; ਪੰਜਾਬ ਦੇ ਵਿਚ ਮੁੜ SAD+BJP...