ਗਣਪਤੀ ਇਨਕਲੇਵ ’ਚ ਜਨਮ ਅਸ਼ਟਮੀ ਦਾ ਤਿਉਹਾਰ ਧੂਮਧਾਮ ਅਤੇ ਸਰਧਾਂ ਨਾਲ ਮਨਾਇਆ

Date:

spot_img

ਮਸ਼ਹੂਰ ਭਜਨ ਗਾਇਕ ਸੁਨੀਲ ਧਿਆਨੀ ਅਤੇ ਮਨਜੀਤ ਧਿਆਨੀ ਨੇ ਭਜਨਾਂ ਨਾਲ ਸਰਧਾਲੂਆਂ ਨੂੰ ਝੂਮਣ ਲਗਾਇਆ
ਸੁਖਜਿੰਦਰ ਮਾਨ
ਬਠਿੰਡਾ, 8 ਸਤੰਬਰ : ਸਥਾਨਕ ਗਣਪਤੀ ਇਨਕਲੇਵ ਵਿਖੇ ਸਥਿਤ ਸ਼੍ਰੀ ਰਾਮ ਮੰਦਿਰ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸੈਕੜਿਆਂ ਦੀ ਗਿਣਤੀ ’ਚ ਸ਼ਰਧਾਲੂਆਂ ਆਪਣੇ ਪਰਿਵਾਰਾਂ ਸਮੇਤ ਪਹੁੰਚੇ। ਪ੍ਰੋਗਰਾਮ ’ਚ ਮਿੱਤਲ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਰਾਜਿੰਦਰ ਮਿੱਤਲ ਅਤੇ ਉਨ੍ਹਾਂ ਦੀ ਧਰਮਪਤਨੀ ਸੁਨੀਤਾ ਮਿੱਤਲ ਵੀ ਆਪਣੇ ਹੋਰ ਪਰਿਵਾਰਕ ਮੈਂਬਰਾਂ ਨਾਲ ਮੰਦਿਰ ਪਹੁੰਚੇ ਅਤੇ ਪੂਜ਼ਾ ’ਚ ਹਿੱਸਾ ਲਿਆ। ਪੂਰੇ ਸਮਾਗਮ ਦੌਰਾਨ ਜਿਥੇ ਭਗਵਾਨ ਸ਼੍ਰੀ ਕ੍ਰਿਸ਼ਨ ਅਤੇ ਰਾਧਾ ਦੀਆਂ ਸੁੰਦਰ ਝਾਕੀਆਂ ਦੀ ਪੇਸ਼ਕਾਰੀ ਕੀਤੀ ਗਈ।

ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਹਨ ਮਹਿੰਦਰ ਸਿੰਘ ਧੋਨੀ ਦੇ ਪ੍ਰਸ਼ੰਸਕ

ਉਥੇ ਹੀ ਮਸ਼ਹੂਰ ਭਜਨ ਗਾਇਕ ਸੁਨੀਲ ਧਿਆਨੀ ਅਤੇ ਮਨਜੀਤ ਧਿਆਨੀ ਨੇ ਆਪਣੇ ਸੁਰੀਲੇ ਅੰਦਾਜ਼ ਭਗਵਾਨ ਸ਼੍ਰੀ ਕ੍ਰਿਸ਼ਨ ਨਾਲ ਸਬੰਧਤ ਭਜਨਾਂ ਦਾ ਗੁਣਗਾਨ ਕੀਤਾ। ਦੱਸਣਯੋਗ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਨਮ ਅਸ਼ਟਮੀ ਮੌਕੇ ਸ਼੍ਰੀ ਰਾਮ ਮੰਦਿਰ ਨੂੰ ਪੂਰੀ ਤਰ੍ਹਾਂ ਸਜਾਇਆ ਗਿਆ ਅਤੇ ਵੱਖ ਵੱਖ ਝਾਕੀਆਂ ਵੀ ਪੇਸ਼ ਕੀਤੀਆਂ ਗਈਆਂ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੰਦਿਰ ਦੇ ਪੰਡਿਤ ਅਜੇ ਗੌਤਮ ਨੇ ਦੱਸਿਆ ਕਿ ਸ਼੍ਰੀ ਰਾਮ ਮੰਦਿਰ ਬਠਿੰਡਾ ਸ਼ਹਿਰ ਦੇ ਪ੍ਰਸਿੱਧ ਮੰਦਿਰਾਂ ’ਚ ਇਕ ਮੰਦਿਰ ਹੈ ਅਤੇ ਜਨਮ ਅਸ਼ਟਮੀ ਵਾਲੇ ਦਿਨ ਸਵੇਰ ਤੋਂ ਹੀ ਵੱਡੀ ਗਿਣਤੀ ’ਚ ਸ਼ਰਧਾਲੂ ਆਸ਼ੀਰਵਾਦ ਲੈਣ ਲਈ ਪਹੁੰਚ ਗਏ ਸਨ ਅਤੇ ਇਹ ਧਾਰਮਿਕ ਸਮਾਗਮ ਦੇਰ ਰਾਤ ਤੱਕ ਚਲਦੇ ਰਹੇ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Jail ਦਾ ਵਧੀਕ ਸੁਪਰਡੈਂਟ ਮੁਅੱਤਲ; ਪਰਚਾ ਦਰਜ਼, ਲੱਗੇ ਇਹ ਦੋਸ਼

Ludhiana News : ਪੰਜਾਬ ਸਰਕਾਰ ਨੇ ਲੁਧਿਆਣਾ ਜੇਲ੍ਹ ਦੇ...

Guru Kashi University ਵਿਖੇ ਫੁੱਲਾਂ ਦੀ ਵਰਖਾ ਨਾਲ ਭਗਵਾਨ ਗਣਪਤੀ ਦਾ ਆਗਮਨ

Talwandi Sabo News: Guru Kashi University ਦੇ ਡਾਇਰੈਕਟੋਰੇਟ ਆਫ਼...

Haryana में प्रमुख बुनियादी ढांचा परियोजनाओं में तेजी

👉द्वारका एक्सप्रेसवे तक होगा गुरुग्राम मेट्रो परियोजना का विस्तार Haryana...