-ਜਾਗਰੂਕਤਾ ਸਬੰਧੀ ਬੈਨਰ ਕੀਤਾ ਰਲੀਜ
-ਵੱਖ ਵੱਖ ਵਿਭਾਗਾਂ ਨੂੰ ਯੋਗ ਕਾਰਵਾਈ ਦੇ ਨਿਰਦੇਸ
ਸੁਖਜਿੰਦਰ ਮਾਨ
ਬਠਿੰਡਾ, 18 ਅਪ੍ਰੈਲ :-ਡਿਪਟੀ ਕਮਿਸਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਵਾਤਾਵਰਨ ਵਿਚ ਬਦਲਾਅ ਦੇ ਸਿਹਤ ਤੇ ਪ੍ਰਭਾਵਾਂ ਸਬੰਧੀ ਸਿਹਤ ਪ੍ਰੋਗਰਾਮ ਤਹਿਤ ਲੋਕਾਂ ਨੂੰ ਗਰਮੀ ਅਤੇ ਲੂ ਤੋਂ ਬਚਾਉਣ ਲਈ ਜਾਗਰੂਕ ਕਰਨ ਹਿੱਤ ਸਿਹਤ ਵਿਭਾਗ ਦੇ ਨਾਲ ਨਾਲ ਦੂਸਰੇ ਸਬੰਧਤ ਵਿਭਾਗਾਂ ਨੂੰ ਵੀ ਹਦਾਇਤ ਕੀਤੀ ਹੈ। ਇਸ ਸਬੰਧੀ ਉਨਾਂ ਨੇ ਇਕ ਜਾਗਰੂਕਤਾ ਬੈਨਰ ਵੀ ਰਲੀਜ ਕੀਤਾ ਹੈ।ਡਿਪਟੀ ਕਮਿਸਨਰ ਨੇ ਸਿਹਤ ਵਿਭਾਗ ਨੂੰ ਕਿਹਾ ਹੈ ਕਿ ਉਹ ਗਰਮੀ ਅਤੇ ਲੂ ਦੇ ਮਾੜੇ ਪ੍ਰਭਾਵਾਂ ਤੋਂ ਬਚਾਓ ਲਈ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ। ਉਨਾਂ ਨੇ ਜਲ ਸਪਲਾਈ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਪੀਣ ਦੇ ਪਾਣੀ ਦੀ ਜਿਲੇ ਵਿਚ ਕਿਤੇ ਕਮੀ ਨਾ ਰਹੇ। ਜੰਗਲਾਤ ਵਿਭਾਗ ਨੂੰ ਉਨਾਂ ਨੇ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਕਿਹਾ ਹੈ।ਡਿਪਟੀ ਕਮਿਸ਼ਨਰ ਨੇ ਸਿੱਖਿਆ ਵਿਭਾਗ ਨੂੰ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੇ ਨਿਰਦੇਸ਼ ਦਿੱਤੇ ਹਨ ਅਤੇ ਸਕੂਲਾਂ ਵਿਚ ਗਰਮੀ ਤੋਂ ਬਚਾਓ ਦੇ ਤਰੀਕੇ ਅਪਨਾਉਣ ਲਈ ਕਿਹਾ ਹੈ।ਇਸੇ ਤਰਾਂ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੂੰ ਆਂਗਣਬਾੜੀ ਕੇਂਦਰਾਂ ਰਾਹੀਂ ਜਾਗਰੂਕਤਾ ਫੈਲਾਉਣ ਦੀ ਹਦਾਇਤ ਕੀਤੀ ਗਈ ਹੈ। ਲੇਬਰ ਵਿਭਾਗ ਨੂੰ ਕਿਹਾ ਹੈ ਕਿ ਕੰਮ ਦੀਆਂ ਥਾਂਵਾਂ ਤੇ ਪੀਣ ਦੇ ਪਾਣੀ, ਫਸਟ ਏਡ ਬਾਕਸ ਅਤੇ ਕੰਮ ਦੇ ਸਮੇਂ ਵਿਚ ਤਬਦੀਲੀ ਸਬੰਧੀ ਸਬੰਧਤ ਕੰਪਨੀਆਂ, ਠੇਕੇਦਾਰਾਂ ਨੂੰ ਹਦਾਇਤ ਕੀਤੀ ਜਾਵੇ। ਟਰਾਂਸਪੋਰਟ ਵਿਭਾਗ ਨੂੰ ਬੱਸ ਅੱਡਿਆਂ ਵਿਚ ਪੱਖੇ ਚੱਲਦੇ ਰੱਖਣ, ਪੀਣ ਦੇ ਪਾਣੀ ਅਤੇ ਲੋਕਾਂ ਨੂੰ ਜਾਗਰੂਕਤਾ ਲਈ ਬੈਨਰ ਲਗਾਉਣ ਲਈ ਕਿਹਾ ਗਿਆ ਹੈ। ਸਥਾਨਕ ਸਰਕਾਰਾਂ ਵਿਭਾਗ ਨੂੰ ਪੀਣ ਦੇ ਪਾਣੀ ਦੀ ਨਿਯਮਤ ਸਪਲਾਈ ਅਤੇ ਸਹਿਰਾਂ ਵਿਚ ਰੁੱਖ ਲਗਾਉਣ ਲਈ ਹਦਾਇਤ ਕੀਤੀ ਗਈ। ਸਿਵਲ ਸਰਜਨ ਡਾ: ਬਲਵੰਤ ਸਿੰਘ ਨੇ ਤੇਜ਼ ਗਰਮੀ ਅਤੇ ਲੂ ਤੋਂ ਬਚਣ ਲਈ ਉਪਾਅ ਸਾਂਝੇ ਕਰਦਿਆਂ ਕਿਹਾ ਕਿ ਦੁਪਹਿਰ 12 ਤੋਂ 3 ਵਜੇ ਤੱਕ ਬਾਹਰ ਧੁੱਪ ਵਿਚ ਜਾਣ ਤੋਂ ਗੁਰੇਜ਼ ਕਰੋ, ਜਿਅਦਾ ਤੋਂ ਜਿਆਦਾ ਪਾਣੀ ਪੀਓ, ਹਲਕੇ ਰੰਗ ਦੇ ਸੂਤੀ ਅਤੇ ਖੁੱਲੇ ਕਪੜੇ ਪਾਓ, ਦੁਪਹਿਰ 12 ਤੋਂ 3 ਵਜੇ ਤੱਕ ਬਾਹਰ ਧੁੱਪ ਵਿਚ ਕੰਮ ਕਰਨ ਤੋਂ ਗੁਰੇਜ਼ ਕਰੋ, ਬਾਹਰ ਜਾਣ ਸਮੇਂ ਛਤਰੀ, ਟੋਪੀ ਆਦਿ ਦੀ ਵਰਤੋਂ ਕਰੋ, ਬੱਚਿਆਂ ਨੂੰ ਪਾਰਕ ਅਤੇ ਵਾਹਨ ਵਿਚ ਇੱਕਲੇ ਕਦੇ ਨਾ ਛੱਡੋ, ਲੱਸੀ, ਜ਼ੂਸ, ਨਿੰਬੂ ਪਾਣੀ ਜਿਆਦਾ ਪੀਓ, ਗਰਮੀ ਕਾਰਨ ਸਿਹਤ ਖਰਾਬ ਹੋਣ ਤੇ ਤੁਰੰਤ ਡਾਕਟਰੀ ਮਦਦ ਲਵੋ
Share the post "ਗਰਮੀ ਅਤੇ ਲੂੰ ਤੋਂ ਬਚਾਓ ਸਬੰਧੀ ਲੋਕਾਂ ਨੂੰ ਕੀਤਾ ਜਾਵੇਗਾ ਜਾਗਰੂਕ-ਡਿਪਟੀ ਕਮਿਸਨਰ"