ਸੁਖਜਿੰਦਰ ਮਾਨ
ਬਠਿੰਡਾ, 11 ਨਵੰਬਰ:ਲੋਕ ਜਨ ਸ਼ਕਤੀ ਪਾਰਟੀ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਨੇ ਅੱਜ ਦਲਿਤ ਮੁੱਦਿਆਂ ਨੂੰ ਲੈ ਕੇ ਕੈਬਨਿਟ ਮੰਤਰੀ ਡਾ ਰਾਜ ਕੁਮਾਰ ਵੇਰਕਾ ਦੇ ਨਾਲ ਉਨ੍ਹਾਂ ਦੀ ਰਿਹਾਇਸ਼ ਵਿਖੇ ਮੀਟਿੰਗ ਕੀਤੀ। ਜਿਸ ਵਿਚ ਹਰ ਜ਼ਿਲ੍ਹੇ ਵਿਚ ਖੁੱਲੇ ਡਾ ਬੀਆਰ ਅੰਬੇਦਕਰ ਭਵਨਾ ਦੀ ਖਸਤਾ ਹਾਲਤ ’ਤੇ ਚਰਚਾ ਕਰਦਿਆਂ ਇੰਨ੍ਹਾਂ ਭਵਨਾਂ ਵਿੱਚ ਗਰੀਬ ਬੱਚਿਆਂ ਲਈ ਆਈਏਐਸ ਆਈਪੀਐਸ ਐਮਬੀਬੀਐਸ ਅਤੇ ਹੋਰ ਯੋਗਤਾ ਮੁਕਾਬਲੇ ਕੋਚਿੰਗ ਸੈਂਟਰ ਖੋਲਣ ਦੀ ਮੰਗ ਕੀਤੀ ਗਈ। ਇਸ ਮੌਕੇ ਗਹਿਰੀ ਦੇ ਨਾਲ ਮਲਕੀਤ ਸਿੰਘ ਕਲਿਆਣ, ਰਾਜਵਿੰਦਰ ਸਿੰਘ ਮੋਹਾਲੀ ਆਦਿ ਵੀ ਹਾਜਰ ਸਨ।