ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 22 ਦਸੰਬਰ: ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਵਿੱਚ ਵਿਗਿਆਨ ਵਿਸ਼ੇ ਪ੍ਰਤੀ ਦ੍ਰਿਸ਼ਟੀਕੋਣ ਪੈਦਾ ਕਰਨ ਹਿੱਤ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਿਵ ਪਾਲ ਗੋਇਲ ਦੀ ਰਹਿਨੁਮਾਈ ਹੇਠ ਸਰਕਾਰੀ ਹਾਈ ਸਕੂਲ ਗਿੱਦੜ ਦੇ ਵਿਦਿਾਰਥੀਆਂ ਵਲੋਂਇਕ ਰੋਜ਼ ਵਿੱਦਿਅਕ ਟੂਰ ਲਗਾਇਆ ਗਿਆ। ਮੁੱਖ ਅਧਿਆਪਕਾ ਸ੍ਰੀਮਤੀ ਮਾਨਵਪ੍ਰੀਤ ਕੌਰ ਦੀ ਅਗਵਾਈ ਹੇਠ ਸਾਇੰਸ ਮਿਸਟਰੈੱਸ ਸ੍ਰੀਮਤੀ ਸਵੀਟੀ ਮੈਡਮ ਅਤੇ ਸ ਜਗਜੀਤ ਸਿੰਘ ਸ ਸ ਮਾਸਟਰ ਦੀ ਅਗਵਾਈ ਹੇਠ ਨੌਵੀਂ ਅਤੇ ਦਸਵੀਂ ਜਮਾਤ ਦੇ 50 ਵਿਦਿਆਰਥੀਆਂ ਨੇ ਹਿੱਸਾ ਲਿਆ। ਵਿਦਿਆਰਥੀਆਂ ਨੇ ਡਾਇਨਾਸੌਰ ਪਾਰਕ, ਹਰਬਲ ਗਾਰਡਨ, ਥਰੀ ਡੀ ਥੇਟਰ,ਲੇਜ਼ਰ ਸੋਅ, ਬਰਡ ਗੈਲਰੀ, ਸਾਈਬਰ ਗੈਲਰੀ, ਸਪੇਸ ਪ੍ਰੋਗਰਾਮ ਆਦਿ ਤੋਂ ਗਿਆਨ ਪ੍ਰਾਪਤ ਕੀਤਾ।ਵਿਦਿਆਰਥੀਆਂ ਨੇ ਵਿਸ਼ਾਲ ਆਕਾਰੀ ਡੋਮ ਥੀਏਟਰ ਵਿੱਚ ਪੂਛਲ ਤਾਰੇ ਦੇ ਜੀਵਨ, ਸੂਰਜੀ ਪਰਿਵਾਰ ਦੇ ਹੋਰ ਗ੍ਰਹਿਆਂ ਅਤੇ ਉਹਨਾਂ ਦੇ ਵੱਖ ਵੱਖ ਉਪਗ੍ਰਹਿਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਪਥਰਾਟਾਂ, ਕੀਮਤੀ ਪੱਥਰਾਂ, ਵੱਖ-ਵੱਖ ਤਰ੍ਹਾਂ ਦੀਆਂ ਚਟਾਨਾਂ, ਆਦਿ ਮਾਨਵ ਤੋਂ ਮਨੁੱਖੀ ਵਿਕਾਸ ਵਿਕਾਸ ਦੇ ਪੜਾਅ ਆਦਿ ਬਾਰੇ ਵਡਮੁੱਲੀ ਜਾਣਕਾਰੀ ਹਾਸਲ ਕੀਤੀ। ਸਾਰੇ ਵਿਦਿਆਰਥੀਆਂ ਨੇ ਇਸ ਵਿੱਦਿਅਕ ਟੂਰ ਦਾ ਬਹੁਤ ਆਨੰਦ ਮਾਣਿਆ।
ਗਿੱਦੜ ਸਕੂਲ ਦੇ ਵਿਦਿਆਰਥੀਆਂ ਨੇ ਲਗਾਇਆ ਵਿੱਦਿਅਕ ਟੂਰ
12 Views