Haryana News: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਪਿਛਲੇ ਦਿਨੀਂ ਗੁਰਦੁਆਰਾ ਪੰਜੋਖਰਾ ਸਾਹਿਬ ਅੱਠਵੇਂ ਪਾਤਸ਼ਾਹ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪਵਿੱਤਰ ਧਾਰਮਿਕ ਅਸਥਾਨ ਉੱਪਰ ਵਾਪਰੀ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਇਸਦੇ ਲਈ ਗੁਰਸਿਮਰਨ ਸਿੰਘ ਮੰਡ ਵਿਰੁਧ ਪਰਚਾ ਦਰਜ਼ ਕਰਨ ਦੀ ਮੰਗ ਕੀਤੀ ਹੈ। ਇੱਥੇ ਜਾਰੀ ਇੱਕ ਬਿਆਨ ਵਿਚ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਉਕਤ ਪਵਿੱਤਰ ਸਥਾਨ ਵਿਖੇ 5-6-7 ਅਗੱਸਤ ਨੂੰ ਬਾਲਾ ਪ੍ਰੀਤਮ ਦਾ ਪਾਵਨ ਪ੍ਰਕਾਸ਼ ਦਿਹਾੜਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਸਦਕਾ ਚੜਦੀਕਲਾ ਨਾਲ ਮਨਾਇਆ ਗਿਆ। ਪਰ ਇਸ ਦੌਰਾਨ ਇੱਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਲੁਧਿਆਣਾ ਦੇ ਇੱਕ ਵਿਵਾਦਤ ਵਿਅਕਤੀ ਗੁਰਸਿਮਰਨ ਮੰਡ ਵੱਲੋਂ ਪੰਜੋਖਰਾ ਸਾਹਿਬ ਪਹੁੰਚ ਕੇ ਬੰਦ ਰਸਤੇ ਵਾਲੇ ਪਾਸਿਉਂ ਸੇਵਾਦਾਰਾਂ ਤੋਂ ਜ਼ਬਰਦਸਤੀ ਆਪਣੀ ਗੱਡੀ ਨੂੰ ਦਾਖਲ ਕੀਤਾ ਗਿਆ ਅਤੇ ਗੁਰਪੁਰਬ ਸਮਾਗਮ ਨੂੰ ਖ਼ਰਾਬ ਕਰਦਿਆਂ ਲਾਪਰਵਾਹੀ ਨਾਲ ਕਈ ਸ਼ਰਧਾਲੂ ਸੇਵਾਦਾਰ ਸੰਗਤਾਂ ਉਪਰ ਕਾਰ ਚੜਾ ਕੇ ਉਨਾਂ ਨੂੰ ਜ਼ਖਮੀ ਕਰ ਦਿੱਤਾ।
ਇਹ ਵੀ ਪੜ੍ਹੋ Bathinda ‘ਚ ਵਕੀਲ ਸਮੇਤ ਅੱਧੀ ਦਰਜ਼ਨ ਵਿਅਕਤੀਆਂ ਨਾਲ ਕਰੋੜਾਂ ਦੀ ਠੱਗੀ; 4 ਵਿਰੁਧ ਪਰਚਾ ਦਰਜ਼
ਜਿਸ ਕਾਰਨ ਸ਼ਰਧਾਲੂ ਸੰਗਤਾਂ ਵੱਲੋਂ ਮੰਡ ਨੂੰ ਵਿਰੋਧ ਵੀ ਝੱਲਣਾ ਪਿਆ। ਜਥੇਦਾਰ ਦਾਦੂਵਾਲ ਨੇ ਮੰਗ ਕੀਤੀ ਕਿ ਗੁਰਪੁਰਬ ਦੇ ਮਹਾਨ ਸਮਾਗਮ ਨੂੰ ਸਾਜਿਸ਼ ਦੇ ਤਹਿਤ ਸ਼ਰਾਰਤੀ ਤਰੀਕੇ ਨਾਲ ਖ਼ਰਾਬ ਕਰਨ ਅਤੇ ਸ਼ਰਧਾਲੂ ਸਿੱਖਾਂ ਨੂੰ ਜ਼ਖਮੀ ਕਰਨ ਦੇ ਮਾਮਲੇ ਵਿਚ ਤੁੰਰਤ ਪੁਲਿਸ ਪ੍ਰਸ਼ਾਸਨ ਨੂੰ ਮੰਡ ਵਿਰੁਧ ਪਰਚਾ ਦਰਜ ਕਰਨਾ ਚਾਹੀਦਾ ਹੈ। ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕੇ ਉਹ 6 ਅਗਸਤ ਤੋਂ ਅਮਰੀਕਾ ਦੇ ਵਿਦੇਸ਼ ਦੌਰੇ ‘ਤੇ ਹਨ ਉਨਾਂ ਨੂੰ ਵਿਦੇਸ਼ ਦੀ ਧਰਤੀ ‘ਤੇ ਹੀ ਇਸ ਦੁਖਦਾਈ ਘਟਨਾ ਦਾ ਪਤਾ ਲੱਗਿਆ। ਉਨਾਂ ਕਿਹਾ ਕੇ ਗੁਰਸਿਮਰਨ ਮੰਡ ਇਕ ਵਿਵਾਦਤ ਵਿਅਕਤੀ ਹੈ ਤੇ ਹਮੇਸ਼ਾ ਹੀ ਸ਼ੋਸ਼ਲ ਮੀਡੀਆ ਉੱਤੇ ਹਿੰਦੂ ਸਿੱਖ ਭਾਈਚਾਰੇ ਵਿੱਚ ਤਰੇੜਾ ਪਾਉਣ ਅਤੇ ਲੜਾਉਣ ਵਾਲੀ ਬਿਆਨਬਾਜ਼ੀ ਕਰਦਾ ਰਹਿੰਦਾ ਹੈ ਜਿਸ ਕਰਕੇ ਸਿੱਖ ਸੰਗਤਾਂ ਦੇ ਮਨਾਂ ਵਿੱਚ ਗੁਰਸਿਮਰਨ ਮੰਡ ਪ੍ਰਤੀ ਭਾਰੀ ਰੋਸ ਵੀ ਹੈ।
ਇਹ ਵੀ ਪੜ੍ਹੋ Big News; ਭਾਈ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਰਾਜਪਾਲ ਮੁਲਾਕਾਤ
ਗੁਰਮਰਿਆਦਾ ਦੇ ਉਲਟ ਬਿਆਨਬਾਜ਼ੀ ਕਰਕੇ ਦਸ਼ਮੇਸ਼ ਪਿਤਾ ਦੇ ਬਖਸ਼ੇ ਕਕਾਰਾਂ ਦੀ ਵੀ ਬੇਅਦਬੀ ਕਰਦਾ ਹੈ ਤੇ ਹਮੇਸ਼ਾਂ ਸਸਤੀ ਸ਼ੌਹਰਤ ਹਾਸਲ ਕਰਨ ਲਈ ਗਲਤ ਬਿਆਨਬਾਜ਼ੀ ਕਰਦਾ ਰਹਿੰਦਾ ਹੈ ਉਸਦੀ ਕਾਰਵਾਈ ਤੋਂ ਪਤਾ ਲੱਗਦਾ ਹੈ ਕੇ 7 ਅਗਸਤ ਨੂੰ ਗੁਰਦੁਆਰਾ ਪੰਜੋਖਰਾ ਸਾਹਿਬ ਗੁਰਪੁਰਬ ਦੇ ਸਮੇਂ ਜਦੋਂ ਲੱਖਾਂ ਸੰਗਤਾਂ ਦਰਸ਼ਨ ਇਸ਼ਨਾਨ ਕਰਨ ਵਾਸਤੇ ਇਕੱਤਰ ਹੋਈਆਂ ਸਨ ਤਾਂ ਉੱਥੇ ਮੰਡ ਦਾ ਪੁੱਜਕੇ ਅਜਿਹੀ ਕਾਰਵਾਈ ਨੂੰ ਅੰਜ਼ਾਮ ਦੇਣਾ ਇੱਕ ਸਾਜਿਸ਼ ਤਹਿਤ ਕਾਰਵਾਈ ਲੱਗਦਾ ਹੈ ਇਸ ਲਈ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕੇ ਮੰਡ ਤੇ ਬਣਦੀ ਕਾਰਵਾਈ ਤਹਿਤ ਪਰਚਾ ਦਰਜ ਕਰਕੇ ਉਸਨੂੰ ਤੁਰੰਤ ਗ੍ਰਿਫਤਾਰ ਕਰਕੇ ਉਸਦੀ ਪੁੱਛ ਪੜਤਾਲ ਕਰਨੀ ਚਾਹੀਦੀ ਹੈ ਕੇ ਉਸ ਨੇ ਅਜਿਹਾ ਕਿਉਂ ਕੀਤਾ ਵਿਵਾਦਤ ਵਿਅਕਤੀ ਮੰਡ ਖਿਲਾਫ਼ ਕਾਰਵਾਈ ਕਰਨ ਅਤੇ ਗ੍ਰਿਫ਼ਤਾਰ ਕੀਤੇ ਗਏ ਬੇਕਸੂਰ ਨੌਜਵਾਨਾਂ ਨੂੰ ਤੁਰੰਤ ਰਿਹਾਅ ਕਰਨ ਨਾਲ ਹੀ ਸਿੱਖ ਸੰਗਤਾਂ ਦੇ ਵਲੂੰਧਰੇ ਹਿਰਦੇ ਸ਼ਾਂਤ ਹੋ ਸਕਦੇ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




