Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਬਠਿੰਡਾ

ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਨੇ ਗੁਰੂ ਪੁੰਨਿਆ ’ਤੇ ਦੋ ਨਵੇਂ ਕਾਰਜ ਕੀਤੇ ਸ਼ੁਰੂ

17 Views

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 15 ਜੁਲਾਈ: ਗੁਰੂ ਪੁੰਨਿਆ ਦਾ ਤਿਉਹਾਰ ਡੇਰਾ ਸੱਚਾ ਸੌਦਾ ਦੀ ਕਰੋੜਾਂ ਸਾਧ-ਸੰਗਤ ਵੱਲੋਂ ਆਨਲਾਈਨ ਉਤਸ਼ਾਹ, ਅਨੋਖੀ ਗੁਰੂ ਭਗਤੀ ਅਤੇ ਦੇਸ਼ ਭਗਤੀ ਨਾਲ ਮਨਾਇਆ ਗਿਆ। ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮਾਨਵਤਾ ਦੀ ਭਲਾਈ ਲਈ ਦੋ ਨਵੇਂ ਕਾਰਜ ਆਰੰਭੇ, ਜਿਸ ਵਿਚ ਸਾਧ-ਸੰਗਤ ਨੇ ਆਪਣੇ ਘਰਾਂ ’ਤੇ ਰਾਸ਼ਟਰੀ ਝੰਡਾ ‘ਤਿਰੰਗਾ’ ਲਗਾਉਣ ਦੀ ਸਹੁੰ ਚੁੱਕੀ। ਇਸ ਦੇ ਨਾਲ ਹੀ ਦੇਸ਼ ਵਿੱਚ ਸਵੱਛ ਭਾਰਤ ਮੁਹਿੰਮ ਨੂੰ ਹੁਲਾਰਾ ਦੇਣ ਲਈ ਰਾਜ ਮਾਰਗਾਂ ਅਤੇ ਵੱਡੇ ਸ਼ਹਿਰਾਂ ਵਿੱਚ ਮੋਬਾਈਲ ਟਾਇਲਟ ਦਾ ਪ੍ਰਬੰਧ ਕਰਨ ਦਾ ਪ੍ਰਣ ਲਿਆ। ਇਸ ਨਾਲ ਮਾਨਵਤਾ ਭਲਾਈ ਕਾਰਜਾਂ ਦੀ ਗਿਣਤੀ 142 ਤੱਕ ਪਹੁੰਚ ਗਈ ਹੈ। ਬੁੱਧਵਾਰ ਸ਼ਾਮ ਨੂੰ ਗੁਰੂ ਪੁੰਨਿਆ ਦੇ ਸ਼ੁਭ ਮੌਕੇ ’ਤੇ ਡੇਰਾ ਸੱਚਾ ਸੌਦਾ ਦੀ ਕਰੋੜਾਂ ਸਾਧ-ਸੰਗਤ ਨੇ ਦੇਸ਼-ਵਿਦੇਸ਼ ’ਚ ਸੈਂਕੜੇ ਥਾਵਾਂ ’ਤੇ ਆਨ ਲਾਈਨ ਗੁਰੂ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਹਜਾਰਾਂ ਦੀ ਗਿਣਤੀ ’ਚ ਪਹੁੰਚੀ ਬਲਾਕ ਬਠਿੰਡਾ ਦੀ ਸਾਧ ਸੰਗਤ ਨੇ ਮਲੋਟ ਰੋਡ ਤੇ ਸਥਿਤ ਨਾਮ ਚਰਚਾ ਵਿਚ ਹੋਏ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ। ਇਸ ਮੌਕੇ ਗੁਰੂ ਮਹਿਮਾ ਨੂੰ ਦਰਸਾਉਂਦਾ ਸ਼ਾਨਦਾਰ ਇੱਕ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਸਤਿਗੁਰੂ ’ਚ ਦਿ੍ਰੜ੍ਹ ਵਿਸ਼ਵਾਸ ਨੂੰ ਦਰਸਾਉਦੀ ਡਾਕੂਮੈਂਟਰੀ ਵੀ ਦਿਖਾਈ ਗਈ। ਇਸ ਮੌਕੇ ਪੂਜਨੀਕ ਗੁਰੂ ਜੀ ਨੇ ਕਿਹਾ ਕਿ ਗੁਰੂ ਸ਼ਬਦ ਆਪਣੇ ਆਪ ਵਿੱਚ ਬਹੁਤ ਵੱਡਾ ਸ਼ਬਦ ਹੈ। ‘ਗੁ’ ਦਾ ਅਰਥ ਹੈ ਹਨੇ੍ਹਰਾ ਅਤੇ ‘ਰੂ’ ਦਾ ਅਰਥ ਹੈ ਪ੍ਰਕਾਸ਼। ਜੋ ਅਗਿਆਨਤਾ ਦੇ ਹਨੇ੍ਹਰੇ ਵਿਚ ਗਿਆਨ ਦਾ ਦੀਵਾ ਜਗਾਉਦਾ ਹੈ ਅਤੇ ਬਦਲੇ ਵਿਚ ਕਿਸੇ ਤੋਂ ਕੁਝ ਨਹੀਂ ਨਾ ਲਵੇ। ਉਹੀ ਸੱਚਾ ਗੁਰੂ ਹੈ। ਗੁਰੂ ਦੀ ਲੋੜ ਹਮੇਸ਼ਾ ਤੋਂ ਸੀ, ਹੈ ਅਤੇ ਹਮੇਸ਼ਾ ਰਹੇਗੀ। ਖਾਸ ਤੌਰ ’ਤੇ ਜਿੱਥੇ ਅਧਿਆਤਮਿਕਤਾ, ਸੂਫੀਅਤ, ਆਤਮਾ ਅਤੇ ਪਰਮਾਤਮਾ ਦੀ ਚਰਚਾ ਹੁੰਦੀ ਹੈ, ਉਸ ਲਈ ਇੱਕ ਗੁਰੂ ਬਹੁਤ ਜ਼ਰੂਰੀ ਹੈ। ਇਸ ਮੌਕੇ ਸਾਧ-ਸੰਗਤ ਨੇ ਪ੍ਰਣ ਕੀਤਾ ਕਿ ਸਾਨੂੰ ਆਪਣੇ ਦੇਸ਼ ਹਿੰਦੁਸਤਾਨ ’ਤੇ ਮਾਣ ਹੈ। ਅੱਜ ਗੁਰੂ ਪੁੰਨਿਆ ਦੇ ਦਿਹਾੜੇ ’ਤੇ, ਅਸੀਂ ਸਾਰੇ ਆਪਣੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਰਸਾਏ ਦੇਸ਼ ਭਗਤੀ ਦੇ ਮਾਰਗ ’ਤੇ ਚੱਲਦੇ ਹੋਏ, ਪ੍ਰਣ ਕਰਦੇ ਹਾਂ ਕਿ ਅਸੀਂ ਆਪਣੇ ‘ਤਿਰੰਗੇ’ ਦਾ ਮਾਣ ਹਮੇਸ਼ਾ ਉੱਚਾ ਰੱਖਾਂਗੇ। ਅਸੀਂ ਆਪਣੇ ਦੇਸ਼ ਦੇ ਮਹਾਨ ਸੱਭਿਆਚਾਰ ਨੂੰ ਬਚਾਵਾਂਗੇ ਅਤੇ ਆਪਣੇ ਦੇਸ਼ ਦਾ ਝੰਡਾ ਆਪਣੇ ਘਰ ਵਿੱਚ ਸਥਾਪਿਤ ਕਰਾਂਗੇ। ਇਸ ਦੇ ਨਾਲ ਹੀ ਪੂਜਨੀਕ ਗੁਰੂ ਜੀ ਨੇ ਸਵੱਛ ਭਾਰਤ ਅਭਿਆਨ ਨੂੰ ਸਫਲ ਬਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਬਹੁਤ ਲੰਮੀਆਂ ਸੜਕਾਂ ਦੇ ਕਿਨਾਰਿਆਂ ਜਾਂ ਵੱਡੇ ਸ਼ਹਿਰਾਂ ਵਿੱਚ ਜਿੱਥੇ ਸੀਵਰੇਜ ਦੀਆਂ ਪਾਈਪਾਂ ਹਨ, ਉੱਥੇ ਮੋਬਾਇਲ ਪਖਾਨਿਆਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਸਾਡਾ ਦੇਸ਼ ਸਾਫ ਸੁਥਰਾ ਰਹੇ, ਇਸ ਸੱਦੇ ’ਤੇ ਸਾਧ-ਸੰਗਤ ਨੇ ਦੋਵੇਂ ਹੱਥ ਖੜ੍ਹੇ ਕਰਕੇ ਪ੍ਰਣ ਲਿਆ ਅਤੇ ਆਪੋ-ਆਪਣੇ ਖੇਤਰਾਂ ’ਚ ਜਲਦ ਹੀ ਇਸ ’ਤੇ ਕੰਮ ਸ਼ੁਰੂ ਕਰਨ ਦੀ ਹਾਮੀ ਭਰੀ। ਇਸ ਦੇ ਨਾਲ ਹੀ ਪੂਜਨੀਕ ਗੁਰੂ ਜੀ ਨੇ ਪ੍ਰਸ਼ਾਸਨ ਦੀ ਆਗਿਆ ਨਾਲ ਇਹ ਕੰਮ ਕਾਨੂੰਨੀ ਤੌਰ ’ਤੇ ਕਰਨ ਲਈ ਕਿਹਾ। ਪੂਜਨੀਕ ਗੁਰੂ ਜੀ ਨੇ ਕਿਹਾ ਕਿ ਇਸ ਨਾਲ ਸਾਡਾ ਦੇਸ਼ ਸਾਫ਼-ਸੁਥਰਾ ਰਹੇਗਾ ਅਤੇ ਕੋਈ ਵੀ ਬਾਹਰੋਂ ਆ ਕੇ ਸਾਡੇ ਦੇਸ਼ ਨੂੰ ‘ਡਰਟੀ ਭਾਰਤ’ ਨਹੀਂ ਕਹੇਗਾ। ਅਕਸਰ ਦੇਖਿਆ ਜਾਂਦਾ ਹੈ ਕਿ ਕੁਝ ਲੋਕ ਸੜਕ ਕਿਨਾਰੇ ਪਿਸ਼ਾਬ ਜਾਂ ਗੰਦਗੀ ਫੈਲਾ ਦਿੰਦੇ ਹਨ ਤਾਂ ਬਹੁਤ ਦੁੱਖ ਹੁੰਦਾ ਹੈ, ਅਜਿਹਾ ਨਹੀਂ ਕਰਨਾ ਚਾਹੀਦਾ। ਇਸ ਲਈ ਉਹ ਇਹ ਮੁਹਿੰਮ ਸ਼ੁਰੂ ਕਰ ਰਹੇ ਹਨ।
ਇਸ ਦੇ ਨਾਲ ਹੀ ਪੂਜਨੀਕ ਗੁਰੂ ਜੀ ਨੇ ਵਿਦੇਸ਼ ਦੀ ਸਾਧ-ਸੰਗਤ ਨੂੰ ਅਪੀਲ ਕੀਤੀ ਕਿ ਉਹ ਜਿੱਥੇ ਮੋਬਾਇਲ ਪਖਾਨਿਆਂ ਦਾ ਪ੍ਰਬੰਧ ਕਰਦੇ ਹਨ, ਉਸ ਥਾਂ ’ਤੇ ‘ਭਾਰਤ’ ਸ਼ਬਦ ਜ਼ਰੂਰ ਲਿਖਣ ਤਾਂ ਜੋ ਪਤਾ ਲੱਗ ਸਕੇ ਕਿ ਸਵੱਛ ਭਾਰਤ ਦੀ ਮੁਹਿੰਮ ਇਕੱਲੇ ਭਾਰਤ ’ਚ ਨਹੀਂ, ਸਗੋਂ ਵਿਦੇਸ਼ਾਂ ’ਚ ਵੀ ਚੱਲ ਰਹੀ ਹੈ। ਇਸ ਮੌਕੇ ਸਮੂਹ ਧਰਮਾਂ ਦਾ ਪ੍ਰਸ਼ਾਦ, ਬੂੰਦੀ, ਕੜਾਹ, ਸੇਵੀਆਂ ਅਤੇ ਕੇਕ ਵੀ ਸਾਧ-ਸੰਗਤ ਨੂੰ ਵੰਡੇ ਗਏ। ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ‘ਸ਼ਾਹ ਸਤਿਨਾਮ ਜੀ ਹੋ ਗਿਆ ਹੈ ਮੇਰਾ’ ਦਾ ਭਜਨ ਅਤੇ ਮੈਸ਼ਅੱਪ ਵੀ ਸੁਣਾਇਆ। ਇਸ ਮੌਕੇ 45 ਮੈਂਬਰ ਪੰਜਾਬ ਰਣਜੀਤ ਇੰਸਾਂ, 45 ਮੈਂਬਰ ਪੰਜਾਬ ਭੈਣ ਊਸ਼ਾ ਇੰਸਾਂ, ਵਿਨੋਦ ਇੰਸਾਂ, ਜ਼ਿਲ੍ਹਾ 25 ਮੈਂਬਰ, ਜ਼ਿਲ੍ਹਾ ਸੁਜਾਨ ਭੈਣਾਂ, ਬਲਾਕ ਦੇ 15 ਮੈਂਬਰ, ਸੁਜਾਨ ਭੈਣਾਂ ਅਤੇ ਵੱਖ-ਵੱਖ ਸੰਮਤੀਆਂ ਦੇ ਜਿੰਮੇਵਾਰ ਅਤੇ ਸੇਵਾਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਸਾਧ ਸੰਗਤ ਹਾਜਰ ਸੀ।

Related posts

ਬੇਘਰੇ ਲੋਕਾਂ ਲਈ ਸਹਾਈ ਸਿੱਧ ਹੋਵੇਗੀ ਬਸੇਰਾ ਸਕੀਮ : ਜੈਜੀਤ ਸਿੰਘ ਜੌਹਲ

punjabusernewssite

ਦੂਜੇ ਦਿਨ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ ‘ਚ ਕੀਤਾ ਚੋਣ ਪ੍ਰਚਾਰ

punjabusernewssite

ਅਧਿਕਾਰੀ ਸ਼ਿਕਾਇਤਾਂ ਦਾ ਸਮੇਂ-ਸਿਰ ਨਿਪਟਾਰਾ ਕਰਨਾ ਬਣਾਉਣ ਯਕੀਨੀ : ਸ਼ੌਕਤ ਅਹਿਮਦ ਪਰੇ

punjabusernewssite