WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਸਿੱਖਿਆ

ਗੁਰੂ ਕਾਸ਼ੀ ਯੂਨੀਵਰਸਿਟੀ ਦੀ ਤਿੰਨ ਰੋਜ਼ਾ ਅੰਤਰ-ਰਾਸ਼ਟਰੀ ਕਾਨਫਰੈਂਸ “ਐਜ਼ੁਕੋਨ-2023” ਦਾ ਸ਼ਾਨਦਾਰ ਆਗਾਜ਼

 

ਬਠਿੰਡਾ, 6 ਨਵੰਬਰ : ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵੱਲੋਂ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਗੇਰਾ ਅਤੇ ਕਿੰਗ ਮੋਂਗਕੁੰਟ ਯੂਨੀਵਰਸਿਟੀ ਆਫ਼ ਟੈਕਨਾਲੋਜੀ ਥਾਨਬੁਰੀ ਥਾਈਲੈਂਡ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਅੰਤਰ-ਰਾਸ਼ਟਰੀ ਕਾਨਫਰੈਂਸ “ਐਜ਼ੁਕੋਨ-2023” ਦਾ ਆਗਾਜ਼ ਯੂਨੀਵਰਸਿਟੀ ਆਡੀਟੋਰੀਅਮ ਵਿਖੇ ਪ੍ਰਭਾਵਸ਼ਾਲੀ ਅਤੇ ਸ਼ਾਨਦਾਰ ਤਰੀਕੇ ਨਾਲ ਕੀਤਾ ਗਿਆ। ਇਸ ਮੌਕੇ ਪ੍ਰੋ. ਸਾਮਦੂ ਛੇਤਰੀ (ਭੂਟਾਨ) ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਕੇਂਦਰੀ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਆਰ.ਪੀ.ਤਿਵਾਰੀ ਨੇ ਕਾਨਫਰੈਂਸ ਦੇ ਪ੍ਰਧਾਨ ਦੇ ਤੌਰ ‘ਤੇ ਸ਼ਿਰਕਤ ਕੀਤੀ।

ਈਡੀ ਵੱਲੋਂ ਪੰਜਾਬ ਵਿੱਚ ਵੱਡੀ ਕਾਰਵਾਈ, ਸੱਤਾਧਾਰੀ ਧਿਰ ਦਾ ਵਿਧਾਇਕ ਚੁੱਕਿਆ

ਕਾਨਫਰੈਂਸ ਵਿੱਚ ਚਾਂਸਲਰ ਗੁਰਲਾਭ ਸਿੰਘ ਸਿੱਧੂ ਅਤੇ ਪਤਵੰਤਿਆਂ ਵੱਲੋਂ ਵਿਦਵਾਨਾਂ ਅਤੇ ਮਾਹਿਰਾਂ ਨੂੰ ਆਪਣੇ-ਆਪਣੇ ਖੇਤਰ ਵਿੱਚ ਵਿਸ਼ੇਸ਼ ਕੰਮ ਕਰਨ ਅਤੇ ਸਿੱਖਿਆ ਦੇ ਖੇਤਰ ਵਿੱਚ ਸਮਾਜ ਲਈ ਪਾਏ ਗਏ ਯੋਗਦਾਨ ਕਾਰਨ ਪ੍ਰੋ.ਸਰੋਜ ਸ਼ਰਮਾ ਨੂੰ ਲਾਇਫ ਟਾਈਮ ਅਚੀਵਮੈਂਟ ਅਵਾਰਡ, ਡਾ. ਅਨੀਤਾ ਰਸਤੋਗੀ ਨੂੰ ਬੈਸਟ ਐਜੂਕੇਸ਼ਨਿਸਟ ਅਵਾਰਡ, ਡਾ. ਰਿਸ਼ੀ ਰਾਜ ਨੂੰ ਯੰਗ ਐਜੁਕੇਸ਼ਨਿਸਟ ਅਵਾਰਡ ਅਤੇ ਡਾ. ਸੰਨੀ ਅਰੋੜਾ ਨੂੰ ਯੰਗ ਰਿਸਰਚਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਮਾਮਲਾ ਅਧਿਕਾਰੀਆਂ ਕੋਲੋਂ ਪਰਾਲੀ ਨੂੰ ਅੱਗ ਲਗਾਉਣ ਦਾ, ਜਿਲਾ ਪ੍ਰਸ਼ਾਸਨ ਸਖਤੀ ਦੇ ਮੂਡ ‘ਚ

ਇਸ ਮੌਕੇ ਕਾਨਫਰੈਂਸ ਵਿੱਚ ਪਤਵੰਤਿਆਂ ਵੱਲੋਂ ਸੋਵੀਨਾਰ ਵੀ ਰਿਲੀਜ਼ ਕੀਤਾ ਗਿਆ।ਉਪ ਕੁਲਪਤੀ ਜੀ.ਕੇ.ਯੂ ਅਤੇ ਪ੍ਰਧਾਨ ਹੈੱਡ ਕੁਆਟਰ ਗੇਰਾ ਪ੍ਰੋ.(ਡਾ.) ਐਸ.ਕੇ.ਬਾਵਾ ਨੇ ਨਵੀਂ ਸਿੱਖਿਆ ਨੀਤੀ 2020 ਦੇ ਅਨੁਸਾਰ ਵੈਸ਼ਵਿਕ ਪੱਧਰ ‘ਤੇ ਸਿੱਖਿਆ ਵਿੱਚ ਆ ਰਹੇ ਬਦਲਾਵਾਂ, ਗੇਰਾ ਅਤੇ ਕਾਨਸਟੋਰੀਅਮ ਦੀ ਥੀਮ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਕਨੀਕ ਨੇ ਸਭ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ। ਇਸ ਲਈ ਗ੍ਰਾਮੀਣ ਲੋਕਾਂ ਦੇ ਜੀਵਨ ਤੇ ਪੈ ਰਹੇ ਪ੍ਰਭਾਵਾਂ ਨੂੰ ਜਾਣਨ ਅਤੇ ਉਨ੍ਹਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਸਮਾਧਾਨ ਲਈ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਹੈ।

ਪੰਜਾਬ ਕੈਬਨਿਟ ਮੀਟਿੰਗ ‘ਚ ਲੱਗੀ ਕਈ ਅਹਿਮ ਫੈਸਲਿਆਂ ਤੇ ਮੋਹਰ, ਵਪਾਰੀਆਂ ਨੂੰ ਵੱਡੀ ਰਾਹਤ

ਮੁੱਖ ਮਹਿਮਾਨ ਪ੍ਰੋ. ਛੇਤਰੀ ਨੇ ਕਾਨਫਰੈਂਸ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ “ਤਕਨੀਕ ਸਾਨੂੰ ਸੁਵਿਧਾ ਤਾਂ ਦੇ ਸਕਦੀ ਹੈ ਪਰ ਰੂਹਾਨੀ ਖੁਸ਼ੀ ਨਹੀਂ।”ਪ੍ਰਧਾਨਗੀ ਭਾਸ਼ਣ ਵਿੱਚ ਡਾ. ਤਿਵਾਰੀ ਨੇ ਕਿਹਾ ਕਿ ਤਕਨੀਕ ਨੇ ਸਮਾਜ ਨੂੰ ਬਹੁਤ ਸੁਵਿਧਾਵਾਂ ਦਿੱਤੀਆਂ ਹਨ, ਪਰ ਅਸੀਂ ਉਸ ਦਾ ਦੁਰਪਯੋਗ ਕੀਤਾ ਹੈ। ਆਨਲਾਈਨ ਜੁੜੇ ਕੁੰਜੀਵੱਤ ਬੁਲਾਰੇ ਡਾ. ਜੇ.ਐਸ.ਰਾਜਪੂਤ ਸਾਬਕਾ ਚੇਅਰਮੈਨ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨੇ ਕਿਹਾ ਕਿ ਵਧੀਆ ਅਧਿਆਪਕ ਆਪਣੇ ਵਰਗੇ ਕਈ ਸ਼ਾਨਦਾਰ ਅਧਿਆਪਕ ਪੈਦਾ ਕਰ ਸਕਦਾ ਹੈ, ਇਸ ਲਈ ਲੋੜ ਹੈ ਤਕਨੀਕ ਨੂੰ ਸੰਸਾਰ ਦੇ ਭਲੇ ਲਈ ਵਰਤਿਆ ਜਾਵੇ।

CM ਭਗਵੰਤ ਮਾਨ VS ਰਾਜਪਾਲ: ਗਵਰਨਰ ਨੂੰ ਸੁਪਰੀਮ ਕੋਰਟ ਤੋਂ ਪਈ ਝਾੜ!

ਸਵਾਗਤੀ ਭਾਸ਼ਣ ਵਿੱਚ ਪ੍ਰਧਾਨ ਗੇਰਾ ਡਾ. ਐਸ.ਪੀ. ਮਲੋਹਤਰਾ ਨੇ ਕਿਹਾ ਕਿ ਤਕਨੀਕ ਨੇ ਭਾਵੇਂ ਇਨਸਾਨੀ ਜੀਵਨ ਨੂੰ ਆਰਾਮਦਾਇਕ ਬਣਾਉਣ ਦੇ ਲਈ ਬਹੁਤ ਕਾਢਾਂ ਕੱਢੀਆਂ ਹਨ ਪਰ ਮਨੁੱਖੀ ਜੀਵਨ ਨੂੰ ਅਸੁਰਖਿਅਤ ਬਣਾ ਦਿੱਤਾ ਹੈ ਹੁਣ ਵਿੱਦਿਆ ਮਾਹਿਰਾਂ ਨੂੰ ਡਾਟਾ ਦੀ ਸਾਂਭ ਸੰਭਾਲ ਅਤੇ ਇਸ ਦੇ ਸਹੀ ਇਸਤੇਮਾਲ ਨੂੰ ਸੁਨਿਸ਼ਚਿਤ ਕਰਨਾ ਹੋਵੇਗਾ।ਕਾਨਫਰੈਂਸ ਵਿੱਚ 6 ਦੇਸ਼ਾਂ ਅਤੇ 8 ਰਾਜਾਂ ਦੇ ਸਿੱਖਿਆ ਸ਼ਾਸਤਰੀਆਂ, ਵਿਦਵਾਨਾਂ, ਮਾਹਿਰਾਂ ਅਤੇ ਲਗਭਗ 300 ਖੋਜਾਰਥੀਆਂ ਨੇ ਹਿੱਸਾ ਲਿਆ।

67 ਵੀਆ ਸੂਬਾ ਪੱਧਰੀ ਖੇਡਾਂ ਹੈਂਡਬਾਲ ਵਿੱਚ ਪਟਿਆਲਾ ਦੇ ਗੱਭਰੂਆਂ ਦੀ ਝੰਡੀ

ਰਜਿਸਟਰਾਰ ਡਾ. ਜਗਤਾਰ ਸਿੰਘ ਧੀਮਾਨ ਨੇ ਕਾਨਫਰੈਂਸ ਦੇ ਆਯੋਜਨ ਲਈ ਗੇਰਾ, ਯੂਨੀਵਰਸਿਟੀ ਪ੍ਰਬੰਧਕਾਂ, ਸਿੱਖਿਆ ਸ਼ਾਸਤਰੀਆਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਵਰਤਮਾਨ ਸਮੇਂ ਸਿੱਖਿਆ ਬਦਲਾਅ ਦੇ ਦੌਰ ਵਿੱਚੋਂ ਗੁਜਰ ਰਹੀ ਹੈ ਹੁਣ ਜਰੂਰਤ ਇਸਨੂੰ ਵਿਅਕਤੀਵਾਦੀ ਬਣਾਉਣ ਦੀ ਬਜਾਏ ਸਭਨਾਂ ਦੇ ਜੀਵਨ ਨੂੰ ਖੁਸ਼ਹਾਲ ਬਣਾਉਣ ਦੀ ਹੋਣੀ ਚਾਹੀਦੀ ਹੈ।

 

Related posts

ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਖੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵਲੋਂ ਆਨ-ਲਾਈਨ ਮੋਡ ਰਾਹੀਂ ਮਲਟੀਪਰਪਜ਼ ਸਪੋਰਟਸ ਹਾਲ ਦਾ ਨੀਂਹ ਪੱਥਰ ਰੱਖਿਆ

punjabusernewssite

ਸਿਲਵਰ ਓਕਸ ਸਕੂਲ ’ਚ ਜੀਵਨ ਦੇ ਹੁਨਰ ਸਬੰਧੀ ਇੱਕ ਦਿਨ ਦੀ ਟਰੇਨਿੰਗ ਦਾ ਆਯੋਜਨ

punjabusernewssite

ਬਾਬਾ ਫ਼ਰੀਦ ਕਾਲਜ ਦੇ ਗਣਿਤ ਵਿਭਾਗ ਵੱਲੋਂ ‘ਪੋਸਟਰ ਮੇਕਿੰਗ ਮੁਕਾਬਲਾ‘ ਕਰਵਾਇਆ

punjabusernewssite