ਸੁਖਜਿੰਦਰ ਮਾਨ
ਬਠਿੰਡਾ, 14 ਜੁਲਾਈ : ਚਾਇਨਾ ਦੇ ਸ਼ਹਿਰ ਹਾਂਗਜ਼ੂ ਵਿਖੇ 23 ਸਤੰਬਰ ਤੋਂ 08 ਅਕਤੂਬਰ 2023 ਨੂੰ ਹੋਣ ਜਾ ਰਹੀਆਂ ਏਸ਼ੀਆਈ ਖੇਡਾਂ ਦੇ 19ਵੇਂ ਸੰਸਕਰਣ ਵਿੱਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖਿਡਾਰੀ ਅਬਾਬ ਸੰਗੜੂ ਤੇ ਮੈਸੂਮ ਸਿੰਘੀ ਕਰਾਟੇ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਗੇ। ਇਸ ਬਾਰੇ ਜਾਣਕਾਰੀ ਦਿੰਦਿਆਂ ਉੱਪ ਕੁਲਪਤੀ ਪ੍ਰੋ.(ਡਾ.)ਐੱਸ.ਕੇ.ਬਾਵਾ ਨੇ ਦੱਸਿਆ ਕਿ ਇਹ ਖਿਡਾਰੀ ਕਾਤਾ ਵਿਅਕਤੀਗਤ ਇਵੈਂਟ ਵਿੱਚ ਭਾਰਤੀ ਟੀਮ ਦਾ ਹਿੱਸਾ ਹੋਣਗੇ। ਉਨ੍ਹਾਂ ਦੱਸਿਆ ਕਿ ਉੱਤਰੀ ਭਾਰਤ ਵਿੱਚੋਂ ਕਰਾਟੇ ਲਈ ਸਿਰਫ਼ ਇਹ ਦੋ ਖਿਡਾਰੀ ਹੀ ਚੁਣੇ ਗਏ ਹਨ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਆਉਣ ਵਾਲੇ ਦਿਨਾਂ ਵਿੱਚ ਜੀ.ਕੇ.ਯੂ ਦੇ ਕਈ ਹੋਰ ਖਿਡਾਰੀਆਂ ਦੀ ਏਸ਼ੀਆਈ ਖੇਡਾਂ ਵਿੱਚ ਚੁਣੇ ਜਾਣ ਦੀ ਸੰਭਾਵਨਾ ਹੈ। ਵਿਦਿਆਰਥੀਆਂ ਦੀ ਇਸ ਪ੍ਰਾਪਤੀ ’ਤੇ ਪਰੋ. ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਔਲਖ ਤੇ ਡੀਨ ਸਟੂਡੈਂਟ ਵੈਲਫੇਅਰ ਸਰਦੂਲ ਸਿੰਘ ਸਿੱਧੂ ਨੇ ਕੋਚ ਸਿਮਰਨਜੀਤ ਸਿੰਘ ਬਰਾੜ ਅਤੇ ਖਿਡਾਰੀਆਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੇ ਉਜੱਵਲ ਭਵਿੱਖ ਲਈ ਸ਼ੁਭ ਕਾਮਨਾਵਾਂ ਭੇਂਟ ਕੀਤੀਆਂ।
Share the post "ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖਿਡਾਰੀ ਮੈਸੂਮ ਸਿੰਘੀ ਤੇ ਅਬਾਬ ਸੰਗੜੂ ਦੀ ਚਾਇਨਾ ਏਸ਼ੀਆਈ ਖੇਡਾਂ ਲਈ ਚੋਣ"