ਬਠਿੰਡਾ, 22 ਸਤੰਬਰ: ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਕੰਪਿਉਟਿੰਗ ਵੱਲੋਂ ਪਹਿਲੇ ਸਮੈਸਟਰ ਦੇ ਵਿਦਿਆਰਥੀਆਂ ਦਾ ਸਵਾਗਤ ਜਾਮੁਨ, ਅਮਰੂਦ ਤੇ ਛਾਂਦਾਰ ਬੂਟੇ ਲਗਾ ਕੇ ਕੀਤਾ ਗਿਆ। ਇਸ ਮੌਕੇ ਡੀਨ ਡਾ. ਵਰਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਆਪਣੇ ਆਲੇ-ਦੁਆਲੇ ਦੀ ਸਾਂਭ-ਸੰਭਾਲ ਤੇ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਧਰਤੀ, ਪਾਣੀ, ਮਿੱਟੀ ਆਦਿ ਨੂੰ ਸਭ ਤੋਂ ਵੱਧ ਪਲੀਤ ਆਦਮੀ ਕਰਦਾ ਹੈ, ਜੇਕਰ ਹਰ ਇਨਸਾਨ ਹਰ ਸਾਲ 2 ਪੌਦੇ ਲਗਾਏ ਤਾਂ ਵਾਤਾਵਰਣ ਸਾਫ ਸੁਥਰਾ ਅਤੇ ਪ੍ਰਦੂਸ਼ਨ ਰਹਿਤ ਹੋਵੇਗਾ।
ਬਠਿੰਡਾ ’ਚ ਕਿਸਾਨ ਮੇਲਾ 27 ਸਤੰਬਰ ਨੂੰ : ਡਾ. ਕਰਮਜੀਤ ਸਿੰਘ ਸੇਖੋਂ
ਜਿਸ ਨਾਲ ਜੀਵਾਂ ਦੀ ਉਮਰ ਲੰਬੀ ਅਤੇ ਰੋਗ ਮੁਕਤ ਹੋਵੇਗੀ।ਉਨ੍ਹਾਂ ਦੱਸਿਆ ਕਿ ਇਸ ਮੌਕੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਵੱਲੋਂ ਦਰਖਤਾਂ ਤੇ ਪੰਛੀਆਂ ਲਈ ਆਲ੍ਹਣੇ ਵੀ ਲਗਾਏ ਗਏ।ਸੀਨੀਅਰ ਵਿਦਿਆਰਥੀਆਂ ਵੱਲੋਂ ਪਹਿਲੇ ਸਮੈਸਟਰ ਦੇ ਵਿਦਿਆਰਥੀਆਂ ਲਈ ਆਯੋਜਿਤ ਕੀਤੇ ਗਏ ਸਮਾਰੋਹ ਵਿੱਚ ਵਿਦਿਆਰਥੀਆਂ ਵੱਲੋਂ ਪੰਜਾਬੀ ਸੱਭਿਆਚਾਰ ਦੀਆਂ ਸ਼ਾਨਦਾਰ ਵੰਨਗੀਆਂ ਪੇਸ਼ ਕੀਤੀਆਂ ਗਈਆਂ।
ਵਿਜੀਲੈਂਸ ਬਿਊਰੋ ਵਲੋਂ ਬਿਜਲੀ ਕੁਨੈਕਸ਼ਨ ਬਹਾਲ ਕਰਨ ਬਦਲੇ 35,000 ਰੁਪਏ ਦੀ ਰਿਸ਼ਵਤ ਲੈਂਦਾ ਲਾਈਨਮੈਨ ਕਾਬੂ
ਇਸ ਮੌਕੇ ਕਰਵਾਏ ਗਏ ਸਵਾਲ-ਜਵਾਬ ਤੇ ਸੱਭਿਆਚਾਰ ਅਦਾਕਾਰੀ ਦੇ ਮੁਕਾਬਲਿਆਂ ਦੇ ਆਧਾਰ ਤੇ ਜੱਜਾਂ ਨੇ ਸੋਨੂੰ ਨੂੰ ਮਿਸਟਰ ਫਰੈਸ਼ਰ ਤੇ ਅਮਨਦੀਪ ਕੌਰ ਨੂੰ ਮਿਸ ਫਰੈਸ਼ਰ, ਸਿਮਰਨਜੀਤ ਨੂੰ ਪਿ੍ਰੰਸ, ਨੁਕਬੇ ਵਾਲਿਟਨ ਨੂੰ ਮਿਸ ਚਾਰਮਿੰਗ ਅਤੇ ਡੀ ਸੋਸਾਂ ਨੂੰ ਮਿਸਟਰ ਅਵੈਸਮ ਚੁਣਿਆ।ਕੁਆਰਡੀਨੇਟਰ ਬਲਜਿੰਦਰ ਕੌਰ ਅਤੇ ਮੈਡਮ ਕੁਲਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਨਵੇਂ ਸੈਸ਼ਨ ਲਈ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ।
Share the post "ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਕੰਪਿਉਟਿੰਗ ਨੇ ਫਲਦਾਰ ਪੌਦੇ ਲਗਾ ਕੇ ਕੀਤਾ ਵਿਦਿਆਰਥੀਆਂ ਦਾ ਸਵਾਗਤ"