Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਖੇਡ ਜਗਤ

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਰਾਸ਼ਟਰੀ ਖੇਡ ਦਿਵਸ ਆਯੋਜਿਤ

8 Views

ਸੁਖਜਿੰਦਰ ਮਾਨ
ਬਠਿੰਡਾ, 31 ਅਗਸਤ: ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਫਿਜ਼ੀਕਲ ਐਜੂਕੇਸ਼ਨ ਵੱਲੋਂ ਰਾਸ਼ਟਰੀ ਸੇਵਾ ਯੋਜਨਾ ਦੇ ਸਹਿਯੋਗ ਨਾਲ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ। ਜਿਸ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਖੇਡ ਮੁਕਾਬਲਿਆਂ ਵਿੱਚ ਹਿੱਸਾ ਲਿਆ।ਇਸ ਮੌਕੇ ਮੁੱਖ ਮਹਿਮਾਨ ਕਾਰਜਕਾਰੀ ਉਪ ਕੁਲਪਤੀ ਪ੍ਰੋ. (ਡਾ.) ਜਗਤਾਰ ਸਿੰਘ ਧੀਮਾਨ ਨੇ ਵਰਸਿਟੀ ਦਾ ਝੰਡਾ ਲਹਿਰਾਇਆ ਅਤੇ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਮੇਜਰ ਧਿਆਨ ਚੰਦ ਵਰਗੇ ਸਮਰਿਪਤ ਖਿਡਾਰੀਆਂ ਦੇ ਜੀਵਨ ਤੋਂ ਪ੍ਰੇਰਣਾ ਲੈਂਦੇ ਹੋਏ ਪੱਕੇ ਇਰਾਦੇ, ਮਿਹਨਤਕਸ਼ੀ, ਸਮੇਂ ਦੀ ਪਾਬੰਦੀ ਅਤੇ ਖੇਡਾਂ ਪ੍ਰਤੀ ਸਮਰਪਿਤ ਹੋਣ ਦੀ ਲੋੜ ਹੈ।

ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪ ਵਲੋਂ ਢਾਂਚੇ ’ਚ ਵੱਡਾ ਫ਼ੇਰਬਦਲ

ਉਨ੍ਹਾਂ ਕਿਹਾ ਕਿ ਸਾਨੂੰ ਦੇਸ਼ ਦੇ ਨਾਇਕਾਂ ਦੀ ਜੀਵਨੀ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਅਤੇ ਤਨ ਮਨ ਨਾਲ ਦੇਸ਼ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਰਾਹੀਂ ਖਿਡਾਰੀ ਸ਼ਰੀਰਿਕ, ਮਾਨਸਿਕ ਅਤੇ ਆਤਮਿਕ ਤੌਰ ’ਤੇ ਤੰਦਰੁਸਤ ਤੇ ਖੁਸ਼ ਰਹਿ ਸਕਦੇ ਹਨ। ਪਰੋ ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਔਲਖ ਨੇ ਵਿਦਿਆਰਥੀਆਂ ਨੂੰ ਖੇਡ ਭਾਵਨਾ ਦੀ ਪਾਲਨਾ ਕਰਨ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਖੇਡਾਂ ਮਨੁੱਖ ਨੂੰ ਜ਼ਿੰਦਗੀ ਵਿੱਚ ਹਾਰ ਜਿੱਤ ਨੂੰ ਖੁਸ਼ੀ-ਖੁਸ਼ੀ ਸਵੀਕਾਰ ਕਰਨ ਲਈ ਤਿਆਰ ਕਰਦੀਆਂ ਹਨ।

ਮਾਈਨਿੰਗ ਵਿਭਾਗ ਦਾ ਐਕਸੀਅਨ ਅਤੇ ਐਸ.ਡੀ.ਓ. ਕਾਬੂ 5 ਲੱਖ ਦੀ ਰਿਸ਼ਵਤ ਲੈਂਦੇ ਵਿਜੀਲੈਂਸ ਵਲੋਂ ਕਾਬੂ

ਖਿਡਾਰੀ ਖੇਡ ਭਾਵਨਾ ਨਾਲ ਸਰਬੱਤ ਦਾ ਭਲਾ ਲੋਚਦਾ ਹੈ ਤੇ ਵਿਸ਼ਾਲ ਹਿਰਦੈ ਦਾ ਮਾਲਿਕ ਬਣਦਾ ਹੈ।ਡੀਨ, ਡਾ. ਰਵੀ ਕੁਮਾਰ ਗਹਿਲਾਵਤ ਦੀ ਦੇਖ-ਰੇਖ ਹੇਠ ਯੋਗਾ, ਵਾਲੀਬਾਲ, ਰੱਸਾਕਸ਼ੀ ਦੇ ਪ੍ਰਦਰਸ਼ਨੀ ਮੈਚ ਕਰਵਾਏ ਗਏ। ਵਾਲੀਬਾਲ ਵਿੱਚ ਲੜਕਿਆਂ ਵਿੱਚੋਂ ਬੀ.ਪੀ.ਐੱਡ. ਤੀਜੇ ਸਮੈਸਟਰ ਦੀ ਟੀਮ ਤੇ ਰੱਸਾਕਸ਼ੀ ਵਿੱਚ ਬੀ.ਪੀ.ਐਸ. ਪੰਜਵੇਂ ਸਮੈਸਟਰ ਦੀ ਟੀਮ ਅਤੇ ਲੜਕੀਆਂ ਵਿੱਚੋਂ ਬੀ.ਪੀ.ਐਸ ਤੀਜੇ ਸਮੈਸਟਰ ਦੀਆਂ ਖਿਡਾਰਣਾਂ ਜੇਤੂ ਰਹੀਆਂ।

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋੰ ਐਸਮਾ ਕਾਨੂੰਨ ਲਾਗੂ ਕਰਨ ਦੀ ਨਿਖੇਧੀ

ਐਨ.ਐਸ.ਐਸ. ਕੁਆਰਡੀਨੇਟਰ ਡਾ. ਜਸਵਿੰਦਰ ਸਿੰਘ ਤੇ ਪ੍ਰੋਗਰਾਮ ਅਫ਼ਸਰ ਸਿਕੰਦਰ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ-ਨਾਲ ਖੇਡਾਂ ਵਿੱਚ ਭਾਗ ਲੈਣ ਅਤੇ ਘੱਟੋਂ ਘੱਟ 40 ਮਿੰਟ ਆਪਣੇ ਪਸੰਦ ਦੀ ਕਸਰਤ ਕਰਨ ਲਈ ਸਮਰਪਣ ਦੀ ਸੰਹੁ ਚੁਕਵਾਈ ਗਈ। ਡਾਇਰੈਕਟਰ ਵਿਦਿਆਰਥੀ ਭਲਾਈ ਸ. ਸਰਦੂਲ ਸਿੰਘ ਸਿੱਧੂ ਦੇ ਧੰਨਵਾਦੀ ਅਤੇ ਪ੍ਰੇਰਨਾਦਾਇਕ ਸ਼ਬਦਾਂ ਨਾਲ ਸਮਾਰੋਹ ਸਮਾਪਤ ਹੋਇਆ।

 

 

Related posts

ਗੁਰੂ ਕਾਸ਼ੀ ਯੂਨੀਵਰਸਿਟੀ ’ਚ ਨੋਰਥ ਜ਼ੋਨ ਅਤੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਕਬੱਡੀ ਚੈਂਪੀਅਨਸ਼ਿਪ-2024 (ਲੜਕੀਆਂ) 25 ਤੋਂ ਸ਼ੁਰੂ

punjabusernewssite

ਖਿਡਾਰੀ ਕਿਸੇ ਵੀ ਦੇਸ਼ ਤੇ ਕੌਮ ਦੇ ਕੀਮਤੀ ਗਹਿਣੇ ਹੁੰਦੇ ਹਨ : ਜਗਰੂਪ ਸਿੰਘ ਗਿੱਲ

punjabusernewssite

ਆਲ ਇੰਡੀਆ ਇੰਟਰ ਯੂਨੀਵਰਸਿਟੀ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਜੀ.ਕੇ.ਯੂ. ਨੇ ਜਿੱਤੀ ਰਨਰ-ਅੱਪ ਟਰਾਫੀ

punjabusernewssite