ਸੁਖਜਿੰਦਰ ਮਾਨ
ਬਠਿੰਡਾ, 8 ਜਨਵਰੀ: ਸਥਾਨਕ ਮੁਹੱਲਾ ਕਿੱਕਰਦਾਸ ਦੀ ਸਮੂਹ ਸੰਗਤ ਵੱਲੋਂ ਗੁਰਦੁਆਰਾ ’ਸ੍ਰੀ ਗੁਰੂ ਰਾਮਦਾਸ ਜੀ’ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 356ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਸਵਰਨਦੀਪ ਸਿੰਘ ਨੂਰ ਜੋਧਪੁਰ ਵਾਲੇ ਦੇ ਰਾਗੀ ਜੱਥੇ ਅਤੇ ਭੁਜੰਗ ਕੀਰਤਨੀ ਜੱਥੇ ਦੇ ਬੱਚਿਆਂ ਵਲੋਂ ਹਾਜਰ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦਾ ਮਨੋਹਰ ਕੀਰਤਨ ਸਰਵਣ ਕਰਵਾਇਆ ਗਿਆ ਅਤੇ ਗੁਰੂ ਸਾਹਿਬ ਦੇ ਜੀਵਨ ਇਤਿਹਾਸ ਦੇ ਪ੍ਰਮੁੱਖ ਬਿੰਦੂਆਂ ਉਪਰ ਪ੍ਰਕਾਸ਼ ਪਾਇਆ ਗਿਆ। ਭਾਈ ਸਵਰਨਦੀਪ ਸਿੰਘ ਨੂਰ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਇਤਿਹਾਸ ਸਬੰਧੀ ਵਿਚਾਰ ਸਾਂਝੇ ਕਰਦਿਆਂ ਸੰਗਤ ਨੂੰ ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਸਿੰਘ ਸਜਣ ਦੀ ਪ੍ਰੇਰਨਾ ਕੀਤੀ ਗਈ। ਉਹਨਾਂ ਨੇ ਨੌਜਵਾਨਾਂ ਨੂੰ ਕੇਸ ਕਤਲ ਨਾ ਕਰਵਾਉਣ ਅਤੇ ਸਿਰਾਂ ਉਪਰ ਦਸਤਾਰਾਂ ਸਜਾਉਣ ਲਈ ਵਿਸ਼ੇਸ਼ ਤੌਰ ’ਤੇ ਅਪੀਲ ਕੀਤੀ ਗਈ। ਸਮਾਗਮ ਦੌਰਾਨ ਕਾਂਗਰਸੀ ਆਗੂ ਸ. ਜੈਜੀਤ ਸਿੰਘ ਜੌਹਲ, ਸਾਬਕਾ ਜ਼ਿਲਾ ਪ੍ਰਧਾਨ ਕਾਂਗਰਸ ਪਾਰਟੀ ਸ੍ਰੀ ਅਰੁਨ ਵਧਾਵਨ, ਕੌਸਲਰ ਸ. ਗੁਰਪ੍ਰੀਤ ਸਿੰਘ ਬੰਟੀ, ਸ. ਛਿੰਦਰਪਾਲ ਸਿੰਘ ਸੀਨੀਅਰ ਟੈਕਨੀਸ਼ਨ ਗਿਆਨੀ ਜੈਲ ਸਿੰਘ ਇੰਜਨੀਅਰਿੰਗ ਕਾਲਜ ਨੇ ਵੀ ਸਮਾਗਮ ਵਿੱਚ ਹਾਜ਼ਰੀ ਲਵਾਈ। ਇਸ ਮੌਕੇ ਸ. ਹੈਪੀ ਸਿੰਘ ਪ੍ਰਧਾਨ ਗੁਰੂਦੁਆਰਾ ਗੁਰੂ ਨਾਨਕਪੁਰਾ ਸੇਵਕ ਦਲ, ਸਕੱਤਰ ਸ. ਬਿਕਰਮਜੀਤ ਸਿੰਘ, ਸਾਬਕਾ ਪ੍ਰਧਾਨ ਰਮਨਦੀਪ ਸਿੰਘ ਰਮੀਤਾ, ਵਿਰਸਤ-ਏ-ਖ਼ਾਲਸਾ ਗਰੁੱਪ ਦੇ ਮੁੱਖ ਸੇਵਾਦਾਰ ਸ. ਪਰਮਿੰਦਰ ਸਿੰਘ ਜਿੰਮੀ, ਜਗਜੀਤ ਸਿੰਘ ਪੱਪੀ, ਗੁਰਸੇਵਕ ਸਿੰਘ ਸੋਨੂੰ, ਅਵਤਾਰ ਸਿੰਘ, ਗੁਰਮੀਤ ਸਿੰਘ, ਪਰਮਜੀਤ ਸਿੰਘ, ਸ. ਸੁਰਜੀਤ ਸਿੰਘ, ਸ. ਪ੍ਰੀਤਮ ਸਿੰਘ ਆਦਿ ਸ਼ਹਿਰ ਦੇ ਪਤਵੰਤੇ ਸੱਜਣ ਸੰਗਤ ਵਿੱਚ ਹਾਜਰ ਸਨ।ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸ. ਜਗਤ ਸਿੰਘ, ਸੈਕਟਰੀ ਸ. ਰਾਜਪਾਲ ਸਿੰਘ ਅਤੇ ਮੁੱਖ ਗ੍ਰੰਥੀ ਬਾਬਾ ਜਰਨੈਲ ਸਿੰਘ ਵੱਲੋਂ ਸਮੂਹ ਸੰਗਤ ਦਾ ਧੰਨਵਾਦ ਕੀਤਾ ਗਿਆ। ਸਮਾਪਤੀ ਉਪਰੰਤ ਗੁਰੂ ਕਾ ਅਟੁੱਟ ਲੰਗਰ ਵਰਤਾਇਆ ਗਿਆ।
ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ
17 Views