ਸੁਖਜਿੰਦਰ ਮਾਨ
ਬਠਿੰਡਾ, 22 ਮਾਰਚ: ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਯੂਨੀਵਰਸਿਟੀ ਕਾਲਜ ਘੁੱਦਾ ਵਿਖੇ ਤਿੰਨ ਰੋਜਾ ਵਿਦਿਆਰਥੀ ਸ਼ਖਸੀਅਤ ਉਸਾਰੀ ਕੈਂਪ ਲਾਇਆ ਗਿਆ। ਕੈਂਪ ਵਿੱਚ ਵਿਦਿਆਰਥੀਆਂ ਦੀ ਸ਼ਖਸੀਅਤ ਦੀ ਉਸਾਰੀ ਲਈ ਚੰਗੀ ਸੋਚ, ਸੁੁਚੱਜੀ ਜੀਵਨ ਜਾਚ ਅਤੇ ਚੜ੍ਹਦੀ ਕਲਾ ਵਾਲੀ ਜਿੰਦਗੀ ਜਿਊਣ ਦੇ ਵਿਸ਼ਿਆਂ ਤੇ ਤਕਨੀਕੀ ਸੈਸ਼ਨ ਡਾ ਅਵਨਿੰਦਰਪਾਲ ਸਿੰਘ, ਪ੍ਰੋਫੈਸਰ ਮਨਿੰਦਰ ਸਿੰਘ ਤੇ ਡਾ ਗੁਰਪ੍ਰੀਤ ਸਿੰਘ ਵੱਲੋਂ ਲਾਏ ਗਏ। ਬੁਲਾਰਿਆਂ ਨੇ ਕਿਹਾ ਕਿ ਹਿੰਮਤੀ ਲੋਕ ਹੀ ਵੱਡੇ ਨਿਸ਼ਾਨੇ ਮਿਥ ਕੇ ਵੱਡੀਆਂ ਪ੍ਰਾਪਤੀਆਂ ਕਰ ਸਕਦੇ ਹਨ। ਆਮ ਸਟੇਜ ਸਕੱਤਰ ਦੀ ਭੂਮਿਕਾ ਡਾ ਗੁਰਜਿੰਦਰ ਸਿੰਘ ਰੋਮਾਣਾ ਨੇ ਨਿਭਾਈ।ਸ਼ਬਦ ਗਾਇਨ ਪ੍ਰੋ ਐਮ ਪੀ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕੀਤਾ ਗਿਆ। ਇਸ ਮੌਕੇ ਵਿਦਿਆਰਥੀ ਪੂਨਮ ਸ਼ਰਮਾ ਤੇ ਗੁਰਭੇਜ ਸਿੰਘ ਨੂੰ “ਬੈਸਟ ਕੈਂਪਰ“ ਐਲਾਨਿਆ ਗਿਆ। ਕਾਲਜ ਪਿ੍ਰੰਸੀਪਲ ਡਾ. ਜਸਪਾਲ ਸਿੰਘ, ਡਾ.ਵੀਰਪਾਲ ਕੌਰ,ਰਮਨਦੀਪ ਕੌਰ,ਜਸਵੀਰ ਕੌਰ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਦਿੱਤਾ ਗਿਆ। ਇਸ ਮੌਕੇ ਬਲਵੰਤ ਸਿੰਘ ਬਠਿੰਡਾ,ਬਲਵੰਤ ਸਿੰਘ ਕਾਲਝਰਾਣੀ,ਸੁਰਿੰਦਰਪਾਲ ਸਿੰਘ ਬੱਲੂਆਣਾ ਆਦਿ ਹਾਜਰ ਸਨ।
Share the post "ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਘੁੱਦਾ ਵਿਖੇ 3 ਰੋਜ਼ਾ “ਵਿਦਿਆਰਥੀ ਸ਼ਖਸੀਅਤ ਉਸਾਰੀ“ ਕੈਂਪ ਆਯੋਜਿਤ"