WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਸਿੱਖਿਆ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ 50 ਸਾਲਾਂ ਵਰੇਗੰਢ ਨੂੰ ਸਮਰਪਿਤ ਅੰਤਰ ਕਾਲਜ਼ ਯੁਵਕ ਮੇਲਾ ਆਯੋਜਿਤ

52 ਕਾਲਜ਼ਾਂ ਦੇ 700 ਵਿਦਿਆਰਥੀ ਹੋਏ ਸ਼ਾਮਲ 

ਬਠਿੰਡਾ, 6 ਅਪ੍ਰੈਲ: ਗੁਰੂ ਗੋਬਿੰਦ  ਸਿੰਘ ਸਟੱਡੀ ਸਰਕਲ ਫਰੀਦਕੋਟ-ਸ੍ਰੀ ਮੁਕਤਸਰ ਸਾਹਿਬ-ਬਠਿੰਡਾਂ ਜ਼ੋਨ ਵੱਲੋਂ ਸਟੱਡੀ ਸਰਕਲ ਦੇ 50 ਸਾਲਾਂ ਨੂੰ ਸਮਰਪਿਤ ਅੰਤਰ ਕਾਲਜ਼  ਯੁਵਕ ਮੇਲਾ 2022 ਆਦੇਸ਼ ਯੂਨੀਵਰਸਿਟੀ ਬਠਿੰਡਾਂ ਦੇ ਸਹਿਯੋਗ ਨਾਲ ਯੂਨੀਵਰਸਿਟੀ ਆਡੀਟੋਰੀਅਮ ਵਿਖੇ ਕਰਵਾਇਆ ਗਿਆ, ਜਿਸ ਵਿੱਚ 52 ਕਾਲਜ਼ਾ ਦੇ 700 ਤੋਂ ਵੱਧ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਵਿਦਿਆਰਥੀਆਂ ਦੇ ਕਵਿਤਾ ਉਚਾਰਣ, ਕੁਇਜ਼(ਪ੍ਰਸ਼ਨੋਤਰੀ), ਦਸਤਾਰ ਸਜਾਉਣ, ਕਲੇਅ ਮਾਡਲਿੰਗ,ਪੋਸਟਰ ਮੇਕਿੰਗ, ਪੈਰ੍ਹਾ ਲਿਖਣ, ਨਾਅਰੇ ਲਿਖਣ ਅਤੇ ਰੰਗੋਲੀ ਮੁਕਾਬਲੇ ਕਰਵਾਏ ਗਏ, ਜਿਨਾਂ ਵਿੱਚ ਕਾਲਜ਼ ਵਿਦਿਆਰਥੀਆਂ  ਨੇ ਬੜੇ  ਉਤਸ਼ਾਹ ਨਾਲ ਭਾਗ ਲਿਆ। ਪੋ੍ਰਗਰਾਮ ਦੀ ਸ਼ੁਰੂਆਤ ਸ਼ਬਦ ਕੀਰਤਨ ਦੁਆਰਾ ਹੋਈ। ਉਪਰੰਤ ਸ.ਰਣਜੀਤ ਸਿੰਘ ਖੱਚੜਾਂ ਜ਼ੋਨਲ ਪ੍ਰਧਾਨ ਨੇ ਆਏ ਹੋਏ ਸਮੂਹ ਵਿਦਿਆਰਥੀਆਂ ਅਤੇ ਪਤਵੰਤੇ ਸੱਜਣਾਂ ਨੰੂ ਜੀ ਆਇਆਂ ਆਖਿਆ। ਇਸ ਮੌਕੇ ਪਹੰੁਚੀਆਂ ਸਤਿਕਾਰਤ ਸਖਸ਼ੀਅਤਾਂ ਵਿਚ ਡਾ.ਮਨਰਾਜ ਕੌਰ ਗਿੱਲ ਆਦੇਸ਼ ਯੂਨੀਵਰਸਿਟੀ, ਸ.ਕੰਵਲਪਾਲ ਸਿੰਘ ਮੁੰਦਰਾਂ ਰਜਿਸਟਰਾਰ ਸੈਂਟਰਲ ਯੂਨੀਵਰਸਿਟੀ ਬਠਿੰਡਾ, ਸਟੱਡੀ ਸਰਕਲ ਦੇ ਫਾਊਂਡਰ ਸ.ਜਤਿੰਦਰਪਾਲ ਸਿੰਘ ਤੇ ਸ.ਗੁਰਮੀਤ ਸਿੰਘ, ਸ.ਪ੍ਰਤਾਪ ਸਿੰਘ ਜੀ ਜੀਵਨ ਟਰੱਸਟੀ, ਸ.ਇੰਦਰਪਾਲ ਸਿੰਘ ਡਾਇਰੈਕਟਰ ਓਵਰਸੀਜ਼, ਡਾ.ਸਤਨਾਮ ਸਿੰਘ ਕੋਆਰਡੀਨੇਟਰ ਆਦੇਸ਼ ਯੂਨੀਵਰਸਿਟੀ, ਸਵਰਨਜੀਤ ਸਿੰਘ ਗਿੱਲ ਚੇਅਰਮੈਨ ਸੰਗਤ ਸਾਹਿਬ ਭਾਈ ਫੇਰੂ ਸਿੱਖ ਐਜੂਕੇਸ਼ਨਲ ਸੁਸਾਇਟੀ, ਡਾ.ਅਵੀਨਿੰਦਰਪਾਲ ਸਿੰਘ ਡਾਇਰੈਕਟਰ ਜਨਰਲ, ਸ਼ਿਵਰਾਜ ਸਿੰਘ ਗਿੱਦੜਬਾਹਾ, ਬਲਵੰਤ ਸਿੰਘ ਬਠਿੰਡਾ ਆਦਿ ਸ਼ਾਮਲ ਸਨ। ਵੱਖ-ਵੱਖ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਰਹੇ :-ਕਵਿਤਾ ਮੁਕਾਬਲੇ ਵਿੱਚ ਪੂਨਮ ਸ਼ਰਮਾ ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ, ਨੇ ਪਹਿਲਾ ਸਥਾਨ, ਨਵਜੋਤ ਕੌਰ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਨੇ ਦੂਸਰਾ ਅਤੇ ਅਮਨਜੋਤ ਕੌਰ ਬਾਬਾ ਫਰੀਦ ਕਾਲਜ ਆਫ ਐਜੁਕੇਸ਼ਨ ਦਿਉਣ ਬਠਿੰਡਾ ਨੇ ਤੀਸਰਾ ਸਥਾਨ ਹਾਸਲ ਕੀਤਾ। ਨਾਅਰੇ ਲਿਖਣ ਮੁਕਾਬਲੇ ਵਿਚ ਹਰਮਨਜੋਤ ਕੌਰ, ਦਸ਼ਮੇਸ਼ ਗਰਲਜ਼ ਕਾਲਜ, ਬਾਦਲ ਨੇ ਪਹਿਲਾ ਸਥਾਨ, ਦੀਪਕ ਸ਼ਰਮਾਂ ਸਰਕਾਰੀ ਬਰਜਿੰਦਰਾਂ ਕਾਲਜ ਫਰੀਦਕੋਟ ਨੇ ਦੂਸਰਾ ਸਥਾਨ ਅਤੇ ਗੈਰੀ ਸਚਦੇਵਾ ਸਰਕਾਰੀ ਬੀ.ਐਡ ਕਾਲਜ ਫਰੀਦਕੋਟ ਨੇ ਤੀਸਰਾ ਸਥਾਨ ਹਾਸਲ ਕੀਤਾ। ਪੈਰ੍ਹਾ ਲਿਖਣ ਮੁਕਾਬਲੇ ਵਿੱਚ ਰਛਪਾਲ ਸਿੰਘ ਪੰਜਾਬੀ ਯੂਨੀ.ਕਾਲਜ ਤਲਵੰਡੀ ਸਾਬੋ ਨੇ ਪਹਿਲਾ, ਸੁਰਜੀਤ ਕੌਰ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਨੇ ਦੂਸਰਾ ਅਤੇ ਕਿਰਨਪਾਲ ਕੌਰ ਦਸ਼ਮੇਸ਼ ਗਰਲਜ਼ ਕਾਲਜ ਆਫ ਐਜ਼ੂਕੇਸ਼ਨ ਬਾਦਲ ਨੇ ਤੀਸਰਾ ਸਥਾਨ ਹਾਸਲ ਕੀਤਾ। ਦਸਤਾਰ ਮੁਕਾਬਲਾ ਲੜਕੇ ਵਿੱਚ ਆਰੀਅਨਦੀਪ ਸਿੰਘ, ਦਸ਼ਮੇਸ਼ ਡੈਂਟਲ ਕਾਲਜ, ਫਰੀਦਕੋਟ ਨੇ ਪਹਿਲਾ, ਉਪਿੰਦਰ ਸਿੰਘ ਆਦੇਸ਼ ਮੈਡੀਕਲ ਕਾਲਜ ਬਠਿੰਡਾ ਨੇ ਦੂਸਰਾ ਅਤੇ ਰਮਨਪ੍ਰੀਤ ਸਿੰਘ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਨੇ ਤੀਸਰਾ ਸਥਾਨ ਹਾਸਲ ਕੀਤਾ। ਦਸਤਾਰ ਮੁਕਾਬਲਾ ਲੜਕੀਆਂ ਵਿੱਚ ਕਰਮਜੀਤ ਕੌਰ ਯੂਨੀਵਰਸਿਟੀ ਕਾਲਜ ਆਫ ਬੇਸਿਕ ਸਾਇੰਸ ਤਲਵੰਡੀ ਸਾਬੋ ਨੇ ਪਹਿਲਾ,  ਆਂਚਲਪ੍ਰੀਤ ਕੌਰ ਸਰਕਾਰੀ ਬਿ੍ਰਜਿੰਦਰਾ ਕਾਲਜ ਫਰੀਦਕੋਟ ਨੇ ਦੂਸਰਾ ਸਥਾਨ ਅਤੇ ਨਿਸ਼ੂ ਕੌਰ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਨੇ ਤੀਸਰਾ ਸਥਾਨ ਹਾਸਲ ਕੀਤਾ। ਕਲੇਅ ਮਾਡਲਿੰਗ  ਮੁਕਾਬਲੇ ਵਿੱਚ ਸ਼ਮਸ਼ੇਰ ਸਿੰਘ ਗਿਆਨੀ ਜੈਲ ਸਿੰਘ ਕੈਂਪਸ ਆਫ ਇੰਜ.ਐਂਡ ਟੈਕਨੋਲਜੀ ਬਠਿੰਡਾ ਨੇ ਪਹਿਲਾ ਸਥਾਨ, ਸਿਮਰਜੀਤ ਕੌਰ, ਪੰਜਾਬੀ ਯੂਨੀ. ਕਾਲਜ ਘੁੱਦਾ ਨੇ ਦੂਸਰਾ ਅਤੇ ਧਰਮਪਾਲ ਸਰਕਾਰੀ ਬਿ੍ਰਜਿੰਦਰਾ ਕਾਲਜ ਫਰੀਦਕੋਟ ਨੇ ਤੀਸਰਾ ਸਥਾਨ ਹਾਸਲ ਕੀਤਾ। ਪੋਸਟਰ ਮੇਕਿੰਗ ਮੁਕਾਬਲੇ ਵਿਚ ਹਰਮਨਪ੍ਰੀਤ ਕੌਰ ਗੁਰੂ ਨਾਨਕ ਦੇਵ ਇੰਜ. ਕਾਲਜ, ਲੁਧਿਆਣਾ ਨੇ ਪਹਿਲਾ ਸਥਾਨ, ਚਾਰਲੀਨਾ ਜੇ ਦੱਤਾ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਨੇ ਦੂਸਰਾ ਸਥਾਨ ਅਤੇ ਇਸੇ ਯੂਨੀਵਰਸਿਟੀ  ਦੇ ਗੁਰਪ੍ਰੀਤ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਰੰਗੋਲੀ ਮੁਕਾਬਲੇ ਵਿਚ ਕੋਮਲਪ੍ਰੀਤ ਕੌਰ ਤੇ ਜਸਪ੍ਰੀਤ ਕੌਰ ਦਸ਼ਮੇਸ਼ ਗਰਲਜ਼ ਕਾਲਜ ਬਾਦਲ ਨੇ ਪਹਿਲਾ ਸਥਾਨ, ਜਸਪ੍ਰੀਤ ਕੌਰ ਤੇ ਮਨਦੀਪ ਕੌਰ ਭਾਗ ਸਿੰਘ ਖਾਲਸਾ ਕਾਲਜ ਫਾਰ ਗਰਲਜ਼ ਕਾਲਾ ਟਿੱਬਾ ਨੇ ਦੂਸਰਾ ਅਤੇ ਸਾਨੀਆ ਤੇ ਗਗਨਦੀਪ ਰਾਣੀ ਗੁਰੂ ਗੋਬਿੰਦ ਸਿੰਘ ਕਾਲਜ ਆਫ ਐਜੂਕੇਸ਼ਨ ਗਿੱਦੜਬਾਹਾ ਨੇ ਤੀਸਰਾ ਸਥਾਨ ਹਾਸਲ ਕੀਤਾ। ਕੁਇਜ਼ ਮੁਕਾਬਲੇ ਵਿੱਚ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਦੀ ਟੀਮ ਨੇ ਪਹਿਲਾ, ਆਦੇਸ਼ ਕਾਲਜ ਆਫ ਪੈਰਾਮੈਡੀਕਲ ਸਾਇੰਸਜ਼ ਬਠਿੰਡਾ ਦੀ ਟੀਮ ਨੇ ਦੂਸਰਾ ਸਥਾਨ ਅਤੇ ਦਸ਼ਮੇਸ਼ ਗਰਲਜ਼ ਕਾਲਜ ਬਾਦਲ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ਸਟੱਡੀ ਸਰਕਲ ਵੱਲੋਂ ਪੰਜਾਬੀ ਮਾਂ ਬੋਲੀ ਪ੍ਰਦਰਸ਼ਨੀ,ਪੁਸਤਕ ਪ੍ਰਦਰਸ਼ਨੀ ਅਤੇ ਸਵਾਲ-ਜਵਾਬ ਮੁਕਾਬਲੇ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਪ੍ਰੋਗਰਾਮ ਨੰੂ ਸਫ਼ਲ ਬਣਾਉਣ ਵਿੱਚ ਡਾ.ਗੁਰਜਿੰਦਰ ਸਿੰਘ ਰੁਮਾਣਾ, ਨਵਨੀਤ ਸਿੰਘ ਜ਼ੋਨਲ ਸਕੱਤਰ, ਡਾ.ਅਮਨਦੀਪ ਸਿੰਘ, ਸਤਵੀਰ ਸਿੰਘ ਬਾਘਾ ਪੁਰਾਣਾ, ਗੁਰਚਰਨ ਸਿੰਘ ਜੈਤੋਂ, ਜਗਮੋਹਨ ਸਿੰਘ, ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।

Related posts

ਬਾਬਾ ਫ਼ਰੀਦ ਕਾਲਜ ਵਿਖੇ ਅੰਤਰਰਾਸ਼ਟਰੀ ਮਾਤ-ਭਾਸ਼ਾ ਦਿਵਸ ਮਨਾਇਆ

punjabusernewssite

ਡੀ.ਏ.ਵੀ ਕਾਲਜ ਬਠਿੰਡਾ ਵੱਲੋਂ “ਭਾਰਤੀ ਫੌਜ ਵਿੱਚ ਭਰਤੀ” ਵਿਸ਼ੇ ‘ਤੇ ਸੈਮੀਨਾਰ ਦਾ ਆਯੋਜਨ

punjabusernewssite

ਪੰਜਾਬ ਕੇਂਦਰੀ ਯੂਨੀਵਰਸਿਟੀ ਵੱਲੋਂ ਕਾਨੂੰਨੀ ਸਾਖਰਤਾ ਕੈਂਪ ਆਯੋਜਿਤ

punjabusernewssite