WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਗੁਲਾਬੀ ਸੁੰਡੀ ਤੋਂ ਬਚਣ ਲਈ ਖੇਤੀਬਾੜੀ ਵਿਭਾਗ ਵਲੋਂ ਇੱਕ ਸਮੇਂ ਨਰਮੇ ਦੀ ਬੀਜਾਈ ’ਤੇ ਜੋਰ

ਗੁਲਾਬੀ ਸੁੰਦੀ ਦੀ ਰੋਕਥਾਮ ਲਈ ਖੇਤੀਬਾੜੀ ਵਿਭਾਗ ਨੇ ਜੰਗੀ ਪੱਧਰ ’ਤੇ ਵਿੱਢੀਆਂ ਤਿਆਰੀਆਂ
ਬਠਿੰਡਾ ’ਚ ਅਗਾਊਂ ਪ੍ਰਬੰਧਾਂ ਬਾਰੇ ਅੰਤਰਰਾਜ਼ੀ ਮੀਟਿੰਗ ਆਯੋਜਿਤ
ਸੁਖਜਿੰਦਰ ਮਾਨ
ਬਠਿੰਡਾ, 03 ਮਾਰਚ: ਪਿਛਲੇ ਸਾਲ ਨਰਮਾ ਪੱਟੀ ’ਚ ਗੁਲਾਬੀ ਸੁੰਡੀ ਕਾਰਨ ਹੋਈ ਫ਼ਸਲਾਂ ਦੀ ਤਬਾਹੀ ਦੇ ਮੱਦੇਨਜ਼ਰ ਆਗਾਮੀ ਸ਼ੀਜਨ ਦੌਰਾਨ ਇਸਦੀ ਰੋਕਥਾਮ ਤੇ ਅਗਾਊਂ ਪ੍ਰਬੰਧਾਂ ਲਈ ਖੇਤੀਬਾੜੀ ਵਿਭਾਗ ਨੇ ਜੰਗੀ ਪੱਧਰ ’ਤੇ ਤਿਆਰੀਆਂ ਵਿੱਢੀਆਂ ਹੋਈਆਂ ਹਨ। ਇੰਨ੍ਹਾਂ ਤਿਆਰੀਆਂ ਤਹਿਤ ਅੱਜ ਗੁਆਂਢੀ ਸੂਬਿਆਂ ਨਾਲ ਮਿਲਕੇ ਰਣਨੀਤੀ ਬਣਾਉਣ ਲਈ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਕੱਤਰ ਦਿਲਰਾਜ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਇੱਕ ਉਚ ਪੱਧਰੀ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਡਾਇਰੈਕਟਰ ਖੇਤੀਬਾੜੀ ਵਿਭਾਗ ਡਾ. ਗੁਰਵਿੰਦਰ ਸਿੰਘ, ਏਡੀਸੀ ਵਰਿੰਦਰਪਾਲ ਸਿੰਘ ਬਾਜਵਾ ਤੋਂ ਇਲਾਵਾ ਪੰਜਾਬ, ਹਰਿਆਣਾ, ਰਾਜਸਥਾਨ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ ਦੇ ਸਾਇੰਸਦਾਨਾਂ, ਕੇ.ਵੀ.ਕੇ ਸੈਂਟਰ ਤੇ ਸਮੂਹ ਨਰਮਾ ਪੱਟੀ ਨਾਲ ਸਬੰਧਤ ਜ਼ਿਲ੍ਹਿਆਂ ਦੇ ਮੁੱਖ ਖੇਤੀਬਾੜੀ ਤੇ ਬਲਾਕ ਖੇਤੀਬਾੜੀ ਅਫਸਰਾਂ ਵਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਕੱਤਰ ਦਿਲਰਾਜ ਸਿੰਘ ਨੇ ਦੱਸਿਆ ਕਿ ਨਰਮੇ ਦੀ ਇੱਕ ਸਾਰ ਬਿਜਾਈ ਲਈ ਪੰਜਾਬ ਦੇ ਵਾਟਰ ਰਿਸੋਰਸ ਵਿਭਾਗ ਨਾਲ ਤਾਲਮੇਲ ਕਰਕੇ ਇੱਕ ਮਹੀਨੇ ਲਈ ਨਰਮਾ ਪੱਟੀ ਦੇ ਜ਼ਿਲ੍ਹਿਆਂ ਨੂੰ ਪਾਣੀ ਦਿੱਤਾ ਜਾਵੇਗਾ ਤਾਂ ਕਿ ਇੱਕੋ ਸਮੇਂ ਨਰਮੇ ਨੂੰ ਫੁੱਲ ਆਉਣ ਨਾਲ ਗੁਲਾਬੀ ਸੁੰਡੀ ਦੀ ਸੁਚੱਜੀ ਰੋਕਥਾਮ ਕੀਤੀ ਜਾ ਸਕੇ। ਉਨ੍ਹਾਂ ਜਿਨਿੰਗ ਮਿੱਲਾਂ ਨੂੰ 30 ਮਾਰਚ ਤੱਕ ਆਪਣੇ ਸਟਾਕ ਖਤਮ ਕਰਨ ਦੀ ਹਦਾਇਤ ਕੀਤੀ ਅਤੇ ਕਿਸਾਨ ਭਲਾਈ ਵਿਭਾਗ ਨੂੰ ਛਿਟੀਆਂ ਤੋਂ ਟੀਂਡੇ ਝਾੜਨ ਦੀ ਪ੍ਰਕਿਰਿਆ ਜਲਦੀ ਖਤਮ ਕਰਨ ਲਈ ਕਿਹਾ ਗਿਆ। ਇਸਦੇ ਨਾਲ ਹੀ ਵਿਭਾਗ ਨੂੰ ਸਬੰਧਤ ਜਿਲ੍ਹਿਆਂ ਦੇ ਡਿਪਟੀ ਕਮਿਸਨਰਾਂ ਨਾਲ ਮਿਲ ਕੇ ਰਣਨੀਤੀ ਬਣਾਉਣ ਲਈ ਵੀ ਕਿਹਾ ਗਿਆ। ਮੀਟਿੰਗ ਦੌਰਾਨ ਡਾਇਰੈਕਟਰ ਖੇਤੀਬਾੜੀ ਡਾ. ਗੁਰਵਿੰਦਰ ਸਿੰਘ ਨੇ ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਦੀ ਰੋਕਥਾਮ ਬਾਰੇ ਕੀਤੇ ਜਾ ਰਹੇ ਪ੍ਰਬੰਧਾਂ ਬਾਰੇ ਦੱਸਿਆ। ਮੁੱਖ ਖੇਤੀਬਾੜੀ ਅਫਸਰ ਡਾ. ਪਾਖਰ ਸਿੰਘ ਨੇ ਜ਼ਿਲ੍ਹੇ ਦੀ ਤਾਜਾ ਸਥਿਤੀ ਬਾਰੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 53 ਸਰਵੇਲੈਸਂ ਟੀਮਾਂ ਗਠਿਤ ਹਨ ਜਿਹੜੀਆਂ ਕਿ ਪਿੰਡ ਪੱਧਰੀ ਕਿਸਾਨ ਜਾਗਰੂਕਤਾ ਕੈਪਾਂ ਵਿੱਚ ਕਿਸਾਨਾਂ ਨੂੰ ਗੈਰ ਮੌਸਮੀ ਪ੍ਰਬੰਧਨ ਸਬੰਧੀ ਜਾਗਰੂਕ ਕਰ ਰਹੀਆਂ ਹਨ ਅਤੇ ਬਲਾਕ ਪੱਧਰੀ ਟੀਮਾਂ ਜਿਨਿੰਗ ਫੈਕਟਰੀਆਂ ਅਤੇ ਤੇਲ ਮਿੱਲਾਂ ਦੀ ਲਗਾਤਾਰ ਸਾਫ-ਸਫਾਈ ਸਬੰਧੀ ਚੈਕਿੰਗ ਕਰ ਰਹੀਆਂ ਹਨ। ਇਸੇ ਤਰ੍ਹਾਂ ਬਾਕੀ ਜ਼ਿਲ੍ਹਿਆਂ ਦੇ ਮੁੱਖ ਖੇਤੀਬਾੜੀ ਅਫਸਰਾਂ ਵੱਲੋ ਵੀ ਆਪਣੇ-ਆਪਣੇ ਜਿਲ੍ਹਿਆਂ ਦੀ ਕਾਰਗੁਜਾਰੀ ਦੱਸੀ ਗਈ ਅਤੇ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਆ ਰਹੀਆਂ ਸਮੱਸਿਆਵਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਇਸ ਸਬੰਧੀ ਫੰਡਾਂ ਦੀ ਮੰਗ ਵੀ ਕੀਤੀ ਗਈ। ਡਾਇਰੈਕਟਰ ਸੈਟਰਲ ਇੰਸਟੀਚਿਊਟ ਆਫ ਕਾਟਨ ਰਿਸਰਚ ਸਿਰਸਾ ਡਾ. ਐਸ.ਕੇ. ਵਰਮਾ ਵੱਲੋਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਚ ਗੁਲਾਬੀ ਸੁੰਡੀ ਦੇ ਖਾਤਮੇ ਲਈ ਕੀਤੇ ਜਾ ਰਹੇ ਅਗਾਂਊ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ ਗਈ। ਪਿ੍ਰੰਸੀਪਲ ਸਾਇੰਟਿਸਟ ਐਟੋਮੌਲੋ ਜੀਪੀ.ਏ.ਯੂ ਲੁਧਿਆਣਾ ਡਾ. ਵਿਜੇ ਕੁਮਾਰ ਵੱਲੋਂ ਪੰਜਾਬ ਵਿੱਚ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਐਕਸਨ ਪਲਾਨ ਪੇਸ ਕੀਤਾ ਗਿਆ। ਮੀਟਿੰਗ ਵਿਚ ਡਾ. ਹਰਿੰਦਰ ਸਿੰਘ ਡਿਪਟੀ ਡਾਇਰੈਕਟਰ, ਡਾ. ਰੇਸਮ ਸਿੰਘ , ਡਾ. ਗੁਰਪ੍ਰੀਤ ਸਿੰਘ, ਡਾ. ਕਰਮਜੀਤ ਸਿੰਘ ਗਿੱਲ, ਡਾ. ਬਲਵੀਰ ਸਿੰਘ, ਡਾ. ਮਨਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਆਦਿ ਮੌਜੂਦ ਸਨ। ਮੀਟਿੰਗ ਤੋਂ ਬਾਅਦ ਸਕੱਤਰ ਦਿਲਰਾਜ਼ ਸਿੰਘ ਤੇ ਡਾਇਰੈਕਟਰ ਗੁਰਵਿੰਦਰ ਸਿੰਘ ਵਲੋਂ ਜੋਧਪੁਰ ਰੋਮਾਣਾ ਵਿਖੇ ਕਾਟਨ ਮਿੱਲਜ ਦਾ ਦੌਰਾ ਵੀ ਕੀਤਾ ਗਿਆ।

Related posts

ਬਿਜਲੀ ਦੇ ਦੋ ਕੁਨੈਕਸ਼ਨਾਂ ਲਈ ਰਿਸ਼ਵਤ ਲੈਣ ਲਈ ਏ.ਏ.ਈ ਮੁਅੱਤਲ :ਇੰਜ. ਪੂਨਰਦੀਪ ਸਿੰਘ ਬਰਾੜ

punjabusernewssite

ਮਾਲਵਾ ਕਾਲਜ਼ ਨੇ ਤੀਰ ਅੰਦਾਜ਼ੀ ’ਚ ਜਿੱਤਿਆ ਕਾਂਸ਼ੀ ਦਾ ਤਮਗਾ

punjabusernewssite

ਪੰਜਾਬ ਸਰਕਾਰ ਵੱਲੋਂ ਮੁਲਾਜਮਾਂ ਦੀਆਂ ਆਰਥਿਕ ਕਟੌਤੀਆਂ ਵਿਰੁਧ ਅਰਥੀ ਸਾੜੀ

punjabusernewssite