ਗੈਰ ਸੰਚਾਰੀ ਬਿਮਾਰੀਆਂ ਸਬੰਧੀ ਜਾਗਰੂਕਤਾ ਵੈਨ ਨੂੰ ਸਿਵਲ ਸਰਜਨ ਨੇ ਦਿੱਤੀ ਝੰਡੀ

Date:

spot_img

ਸੁਖਜਿੰਦਰ ਮਾਨ
ਬਠਿੰਡਾ, 13 ਦਸੰਬਰ: ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਵਲੋਂ ਅੱਜ ਗੈਰ ਸੰਚਾਰੀ ਬਿਮਾਰੀਆਂ ਸਬੰਧੀ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾਂ ਕੀਤਾ ਗਿਆ। ਜਿਲ੍ਹਾ ਮਾਸ ਮੀਡੀਆ ਅਫਸਰ ਜਗਤਾਰ ਸਿੰਘ ਬਰਾੜ ਨੇ ਦੱਸਿਆ ਵੈਨ ਵਿੱਚ ਜਾਗਰੂਕਤਾ ਫਿਲਮ ਦਿਖਾਉਣ ਤੋ ਇਲਾਵਾ ਗੈਰ ਸੰਚਾਰੀ ਬਿਮਾਰੀਆਂ ਜਿਵੇ ਸੂਗਰ ਤੇ ਬੀ ਪੀ ਆਦਿ ਦੀ ਵੀ ਜਾਚ ਕੀਤੀ ਜਾਵੇਗੀ। ਇਸੇ ਸਬੰਧੀ ਵਿਸ਼ੇਸ ਜਾਂਚ ਕੈਪ ਅਰਬਨ ਮੁਢਲਾ ਸਿਹਤ ਕੇਦਰ ਜਨਤਾ ਨਗਰ, ਬਠਿੰਡਾ ਵਿਖੇ ਲਗਾਇਆ ਗਿਆ। ਇਸ ਮੌਕੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਢਿੱਲੋ ਨੇ ਦੱਸਿਆ ਕਿ ਗੈਰ ਸੰਚਾਰੀ ਬਿਮਾਰੀਆ ਦੀ ਮੁਢਲੀ ਤੌਰ ਤੇ ਪਹਿਚਾਣ ਕਰਨੀ ਬਹੁਤ ਅਹਿਮ ਹੈ। ਜੇਕਰ ਸਮੇ ਰਹਿੰਦੇ ਸੂਗਰ ਅਤੇ ਬਲੱਡ ਪ੍ਰੈਸ਼ਰ ਦਾ ਪਤਾ ਲੱਗ ਜਾਵੇ ਤਾ ਇਹਨਾ ਨੂੰ ਕੰਟਰੌਲ ਕਰਨਾ ਸੰਭਵ ਹੁੰਦਾ ਹੈ। ਇਸ ਮੌਕੇ ਜ਼ਿਲ੍ਹਾ ਸਿਹਤ ਤੇ ਪ੍ਰਵਾਰ ਭਲਾਈ ਅਫ਼ਸਰ ਡਾ ਗੁਰਦੀਪ ਸਿੰਘ, ਗਗਨ ਭੁੱਲਰ ਬੀ ਈ ਈ, ਫਾਰਮੇਸੀ ਅਫਸਰ ਅਮਨ ਦੁੱਗਲ, ਦਰਸ਼ਨ ਕੁਮਾਰ ਅਤੇ ਬਲਵੰਤ ਸਿੰਘ ਹਾਜਰ ਸਨ।

spot_img
spot_img

Share post:

Popular

More like this
Related

हरियाणा में औद्योगिक निवेश से खुल रहे विकास व रोजगार के नए द्वार, आईएमटी बन रहे विकास के नए इंजन

👉औद्योगिक मॉडल टाउनशिप, आधुनिक बुनियादी ढांचा और निवेशकों के...

ਦੀਵਾਲੀ ਤੋਂ ਪਹਿਲਾਂ ਪਰਿਵਾਰਾਂ ਨੂੰ ਮਿਲ ਸਕਦੀ ਹੈ ਵੱਡੀ ਖ਼ੁਸ਼ਖ਼ਬਰੀ!

ਨਿਊਜ਼ ਡੈਸਕ: ਦੀਵਾਲੀ ’ਤੇ ਘਰ ਰੌਸ਼ਨ ਕਰਨ ਦੇ ਨਾਲ-ਨਾਲ...

MRSPTU ਦੀ ਖੋਜਾਰਥਣ ਹਿਮਾਨੀ ਸ਼ਰਮਾ ਨੇ ਸੂਬਾ ਪੱਧਰੀ ਤਕਨੀਕੀ ਪੋਸਟਰ ਪੇਸ਼ਕਾਰੀ ਮੁਕਾਬਲੇ ਵਿੱਚ ਦੂਜਾ ਸਥਾਨ ਹਾਸਲ ਕੀਤਾ

Bathinda News: ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.),...

ਵਿਸ਼ੇਸ਼ ਗਹਿਰੀ ਸੁਧਾਈ; ਰਾਜਨੀਤਿਕ ਪਾਰਟੀਆਂ ਨੂੰ ਅੰਤਿਮ ਵੋਟਰ ਸੂਚੀ ਦੀਆਂ ਕਾਪੀਆਂ ਸੌਂਪੀਆਂ

👉ਜ਼ਿਲ੍ਹਾ ਬਠਿੰਡਾ ਵਿਖੇ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ...