ਸੁਖਜਿੰਦਰ ਮਾਨ
ਬਠਿੰਡਾ, 15 ਅਗਸਤ : ਗੈਸ ਪਾਈਪ ਲਾਈਨ ਕੰਪਨੀ ਵੱਲੋਂ ਕਿਸਾਨਾਂ ਦੇ ਖੇਤਾਂ ’ਚ ਵਿਛਾਈ ਜਾ ਰਹੀ ਗੈਸ ਪਾਇਪ ਬਦਲੇ ਕਿਸਾਨਾਂ ਨੂੰ ਮੁਆਵਜ਼ਾ ਨਾ ਦੇਣ ਦੇ ਰੋਸ਼ ਵਜੋਂ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੌੜ ਅਤੇ ਤਲਵੰਡੀ ਸਾਬੋ ਵਲੋਂ ਲੇਲੇਵਾਲਾ ਮੋਰਚਾ ਤੋਂ ਕਾਲੀਆਂ ਝੰਡੀਆਂ ਨਾਲ ਰੋਸ ਮੁਜਾਹਰਾ ਸ਼ੁਰੂ ਕਰਕੇ ਤਲਵੰਡੀ ਸਾਬੋ ਵੇਰਕਾ ਚੌਕ ਤੋਂ ਅੱਗੇ ਜਾ ਕੇ ਗਿੱਲਾਂ ਵਾਲੇ ਖੂਹ ਕੋਲ ਰੈਲੀ ਕੀਤੀ ਗਈ। ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਿਲਾ ਬਠਿੰਡਾ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਵੱਲੋਂ 77ਵੇਂ ਆਜ਼ਾਦੀ ਦਿਹਾੜੇ ਮੌਕੇ ਜਸ਼ਨ ਮਨਾਏ ਜਾ ਰਹੇ ਹਨ , ਦੂਜੇ ਪਾਸੇ ਕਿਸਾਨਾਂ ਦੀਆਂ ਜਮੀਨਾਂ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਕਾਰਪੇਟ ਕੰਪਨੀਆਂ ਦੇ ਹਵਾਲੇ ਕੀਤੀਆਂ ਜਾ ਰਹੀਆਂ ਹਨ। ਕਿਤੇ ਜ਼ਮੀਨ ਦੇ ਹੇਠਾਂ ਪਾਈਪ ਲਾਈਨਾਂ ਪਾਈਆਂ ਜਾ ਰਹੀਆਂ ਹਨ , ਕਿਤੇ ਵੱਖ-ਵੱਖ ਪ੍ਰਾਜੈਕਟ ਅਧੀਨ ਜਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਹਨ।
ਪਿੰਡ ਦਿਉਣ ਦੇ ਮਜ਼ਦੂਰਾਂ ਨੂੰ ਪਲਾਟਾਂ ਦਿਵਾਉਣ ਲਈ ਡੀਸੀ ਦਫ਼ਤਰ ਅੱਗੇ ਅਣ-ਮਿੱਥੇ ਸਮੇਂ ਦਾ ਧਰਨਾ ਸ਼ੁਰੂ
ਕਿਸਾਨਾਂ ਦੀਆਂ ਧੱਕੇ ਨਾਲ ਜ਼ਮੀਨਾਂ ਖੋਹਣ ਦੇ ਨਾਲ ਨਾਲ ਉਹਨਾਂ ਦੀ ਜਮੀਨ ਦੀ ਕੀਮਤ ਵੀ ਕੰਪਨੀਆਂ ਦੁਆਰਾ ਤੈਅ ਕੀਤੀ ਕੀਮਤ ਦੇ ਅਧਾਰ ਤੇ ਹੀ ਦਿੱਤੀ ਜਾ ਰਹੀ ਹੈ। ਦਿਨੋ ਦਿਨ ਮਹਿੰਗਾਈ ਵਧ ਰਹੀ ਹੈ ਜਿਸ ਕਾਰਨ ਮਨੁੱਖ ਜਿੰਦਗੀ ਦੀਆਂ ਲੋੜਾਂ ਸਿਹਤ, ਸਿੱਖਿਆ ਸਹੂਲਤਾਂ, ਪਾਣੀ, ਖੁਰਾਕ ਮਹਿੰਗੀਆਂ ਹੋਣ ਕਾਰਨ ਉਨ੍ਹਾਂ ਤੋਂ ਦੂਰ ਹੁੰਦੀਆਂ ਜਾ ਰਹੀਆਂ ਹਨ।ਜਿਲਾ ਆਗੂ ਜਗਦੇਵ ਸਿੰਘ ਜੋਗੇ ਵਾਲਾ ਨੇ ਕਿਹਾ ਕਿ ਜਬਰੀ ਖੇਤਾਂ ਵਿੱਚ ਪਾਈ ਜਾ ਰਹੀ ਗੈਸ ਪਾਈਪ ਲਾਈਨਾਂ ਨੂੰ ਕਿਸਾਨਾਂ ਦੇ ਸੰਘਰਸ਼ ਕਾਰਨ 15 ਮਈ ਨੂੰ ਡਿਪਟੀ ਕਮਿਸ਼ਨਰ ਬਠਿੰਡਾ ਰਾਹੀਂ ਸਮਝੌਤਾ ਕਰਨਾ ਪਿਆ ਸੀ ਕਿ ਇਹਨਾਂ ਸਾਰੇ ਕਿਸਾਨਾਂ ਨੂੰ ਜਿੰਨਾਂ ਦੇ ਖੇਤਾਂ ਵਿੱਚ ਪਾਈਪ ਪਾਈ ਵੀ ਜਾ ਚੁੱਕੀ ਹੈ ਉਨ੍ਹਾਂ ਨੂੰ ਵੀ 24 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜਾ ਦਿੱਤਾ ਜਾਵੇਗਾ। ਪਰ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ। ਜਿਸ ਦੇ ਰੋਸ ਵਜੋਂ ਅੱਜ ਤਲਵੰਡੀ ਸਾਬੋ ਵਿਖੇ ਕਾਲੀਆਂ ਝੰਡੀਆਂ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ।
ਥਾਣਾ ਕੈਂਟ ਦੀ ਪੁਲਿਸ ਕੋਲੋਂ ਖੋਹੀ ਰਾਈਫ਼ਲ ਬਰਾਮਦ, ਰਾਈਫ਼ਲ ਚੁੱਕ ਕੇ ਲੁਕਾਉਣ ਵਾਲੇ ਦੋ ਨੌਜਵਾਨ ਨਾਮਜਦ
ਜ਼ਿਲ੍ਹਾ ਆਗੂ ਨੇ ਕਿਹਾ ਕਿ ਜੇਕਰ ਕਿਸਾਨਾਂ ਨੂੰ ਛੇਤੀ ਮੁਆਵਜਾ ਨਾ ਦਿੱਤਾ ਗਿਆ ਤਾਂ ਆਉਂਦੇ ਦਿਨਾਂ ਵਿਚ ਮੀਟਿੰਗ ਵਿੱਚ ਫੈਸਲਾ ਕਰਕੇ ਹੋਰ ਤਿੱਖਾ ਐਕਸ਼ਨ ਕੀਤਾ ਜਾਵੇਗਾ। ਸਟੇਜ ਸਕੱਤਰ ਦੀ ਭੂਮਿਕਾ ਜ਼ਿਲ੍ਹਾ ਆਗੂ ਦਰਸ਼ਨ ਸਿੰਘ ਮਾਈਸਰਖਾਨਾ ਨੇ ਨਿਭਾਈ। ਇਸ ਸਮੇਂ ਜ਼ਿਲ੍ਹਾ ਆਗੂ ਜਸਵੀਰ ਸਿੰਘ ਸੇਮਾ,ਭੋਲਾ ਸਿੰਘ ਰਾਏ ਖਾਨਾ, ਕਾਲਾ ਸਿੰਘ ਚੱਠੇ ਵਾਲਾ,ਰਾਜੂ ਰਾਮਨਗਰ, ਅੰਮ੍ਰਿਤ ਮੌੜ, ਗੁਰਜੀਤ ਸਿੰਘ ਬੰਗੇਹਰ, ਰਣਜੋਧ ਸਿੰਘ ਮਾਹੀ ਨੰਗਲ, ਭਿੰਦਰ ਭਾਈ ਬਖਤੌਰ, ਕਲਕੱਤਾ ਸਿੰਘ ਮਾਣਕ ਖਾਨਾ,ਕਲੱਤਰ ਸਿੰਘ ਕਲਾਲਵਾਲਾ,ਲੱਖਾ ਸਿੰਘ ਜੋਗੇਵਾਲਾ ਕਿਸਾਨ ਆਗੂ ਮੌਜੂਦ ਸਨ।
Share the post "ਗੈਸ ਪਾਈਪ ਲਾਈਨ ਪਾਉਣ ਬਦਲੇ ਮੁਆਵਜਾ ਨਾ ਦੇਣ ਦੇ ਰੋਸ਼ ਵਜੋਂ ਕਿਸਾਨਾਂ ਨੇ ਕੀਤਾ ਰੋਸ਼ ਮੁਜਾਹਰਾ"