WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਪੰਜਾਬ

ਗੌਰਵ ਯਾਦਵ ਹੀ ਪੰਜਾਬ ਪੁਲਿਸ ਦੇ ਮੁਖੀ ਬਣੇ ਰਹਿਣਗੇ, ਭਾਵੜਾ ਨੂੰ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਲਗਾਇਆ

ਸੁਖਜਿੰਦਰ ਮਾਨ
ਚੰਡੀਗੜ੍ਹ, 3 ਸਤੰਬਰ: ਪਿਛਲੀ ਚੰਨੀ ਸਰਕਾਰ ਦੁਆਰਾ ਪੰਜਾਬ ਦੇ ਡੀਜੀਪੀ ਨਿਯੁਕਤ ਕੀਤੇ ਗਏ ਵੀਕੇ ਭਾਵੜਾ ਹੁਣ ਮੁੜ ਪੰਜਾਬ ਪੁਲਿਸ ਦੇ ਮੁਖੀ ਦੀ ਕੁਰਸੀ ’ਤੇ ਨਹੀਂ ਬੈਠਣਗੇ। ਸੋਮਵਾਰ ਨੂੰ ਛੁੱਟੀ ਤੋਂ ਵਾਪਸ ਆ ਰਹੇ ਭਾਵੜਾ ਨੂੰ ਸੂਬੇ ਦੀ ਭਗਵੰਤ ਮਾਨ ਸਰਕਾਰ ਨੇ ਡੀਜੀਪੀ ਦੀ ਕੁਰਸੀ ਦੇਣ ਤੋਂ ਇੰਨਕਾਰ ਕਰ ਦਿੱਤਾ ਹੈ। ਜਿਸਦੇ ਚੱਲਦੇ ਕਾਰਜ਼ਕਾਰੀ ਡੀਜੀਪੀ ਵਜੋਂ ਕੰਮਕਾਜ਼ ਦੇਖ ਰਹੇ ਗੌਰਵ ਯਾਦਵ ਹੀ ਪੰਜਾਬ ਪੁਲਿਸ ਦੀ ਕਮਾਂਡ ਕਰਦੇ ਰਹਿਣਗੇ। ਅੱਜ ਪੰਜਾਬ ਸਰਕਾਰ ਨੇ ਇੱਕ ਵਿਸੇਸ਼ ਆਰਡਰ ਜਾਰੀ ਕਰਦਿਆਂ ਡੀਜੀਪੀ ਵੀਕੇ ਭਾਵੜਾ ਨੂੰ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸਨ ਦਾ ਚੇਅਰਮੈਨ ਲਗਾ ਦਿੱਤਾ ਗਿਆ ਹੈ। ਗੌਰਤਲਬ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਤੇ ਪੰਜਾਬ ਵਿਚ ਅਮਨ ਤੇ ਕਾਨੂੰਨ ਦੀ ਵਿਗੜ ਰਹੀ ਸਥਿਤੀ ਤੋਂ ਨਰਾਜ਼ ਆਪ ਸਰਕਾਰ ਨੇ ਭਾਵੜਾ ਨੂੰ ਦੋ ਮਹੀਨੇ ਦੀ ਲੰਮੀ ਛੁੱਟੀ ’ਤੇ ਭੇਜ ਦਿੱਤਾ ਸੀ। ਇਹੀਂ ਨਹੀਂ ਉਨ੍ਹਾਂ ਦੇ ਕੰਮਕਾਜ਼ ’ਤੇ ਅਸੰਤੁਸ਼ਟੀ ਜ਼ਾਹਰ ਕਰਦਿਆਂ ਨੋਟਿਸ ਵੀ ਜਾਰੀ ਕੀਤਾ ਸੀ। ਹੁਣ ਜਦ 4 ਸਤੰਬਰ ਨੂੰ ਡੀਜੀਪੀ ਭਾਵੜਾ ਦੀ ਛੁੱਟੀ ਖ਼ਤਮ ਹੋਣ ਜਾ ਰਹੀ ਹੈ ਤਾਂ ਪੰਜਾਬ ਦੇ ਸਰਕਾਰੀ ਗਲਿਆਰਿਆਂ ਵਿਚ ਮੁੜ ਤੋਂ ਉਨ੍ਹਾਂ ਦੇ ਡੀਜੀਪੀ ਦੀ ਕੁਰਸੀ ਸੰਭਾਲਣ ਦੀ ਚਰਚਾ ਛਿੜ ਪਈ ਸੀ। ਮਹੱਤਵਪੂਰਨ ਗੱਲ ਇਹ ਹੈ ਕਿ ਕੇਂਦਰ ਸਰਕਾਰ ਦੀਆਂ ਨਵੀਆਂ ਹਿਦਾਇਤਾਂ ਮੁਤਾਬਕ ਯੂਪੀਐਸਸੀ ਵਲੋਂ ਕਿਸੇ ਵੀ ਸੂਬੇ ਦੀ ਪੁਲਿਸ ਮੁਖੀ ਦੀ ਨਿਯੁਕਤੀ ’ਤੇ ਮੋਹਰ ਲੱਗਣ ਤੋਂ ਬਾਅਦ ਡੀਜੀਪੀ ਨੂੰ ਗੈਰ-ਆਸਧਾਰਣ ਹਾਲਾਤਾਂ ਨੂੰ ਛੱਡ ਕੇ ਦੋ ਸਾਲ ਤੱਕ ਬਦਲਿਆਂ ਨਹੀਂ ਜਾ ਸਕਦਾ ਹੈ। ਜਿਸਦੇ ਚੱਲਦੇ ਪੰਜਾਬ ਸਰਕਾਰ ਲਈ ਸਥਿਤੀ ਗੁੰਝਲਦਾਰ ਹੋ ਗਈ ਸੀ ਪ੍ਰੰਤੂ ਹੁਣ ਸਰਕਾਰ ਨੇ ਵਿਚਕਾਰਲਾ ਰਾਹ ਕੱਢਦਿਆਂ ਸ਼੍ਰੀ ਭਾਵੜਾ ਨੂੰ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਲਗਾ ਦਿੱਤਾ ਹੈ, ਜਿਸਤੋਂ ਬਾਅਦ ਸਪੱਸ਼ਟ ਹੋ ਗਿਆ ਹੈ ਕਿ ਗੌਰਵ ਯਾਦਵ ਹੀ ਪੰਜਾਬ ਪੁਲਿਸ ਦੇ ਮੁਖੀ ਵਜੋਂ ਕਾਰਜ਼ ਕਰਦੇ ਰਹਿਣਗੇ। ਇਹ ਵੀ ਦਸਣਾ ਜਰੂਰੀ ਹੈ ਕਿ ਸ਼੍ਰੀ ਯਾਦਵ ਦੀ ਨਿਯੁਕਤੀ ’ਤੇ ਮੋਹਰ ਲਗਾਉਣ ਲਈ ਪੰਜਾਬ ਸਰਕਾਰ ਨੂੰ ਜਲਦ ਹੀ ਤਿੰਨ ਡੀਜੀਪੀ ਦਾ ਪੈਨਲ ਬਣਾ ਕੇ ਯੂਪੀਐਸਸੀ ਨੂੰ ਭੇਜਣਾ ਪਏਗਾ, ਜਿਸਤੋਂ ਬਾਅਦ ਹੀ ਪੰਜਾਬ ਦਾ ਪੱਕਾ ਪੁਲਿਸ ਮੁਖੀ ਲੱਗ ਸਕਦਾ ਹੈ ।

Related posts

ਕੁਲਦੀਪ ਧਾਲੀਵਾਲ ਵੱਲੋਂ ਰੰਗਲਾ ਪੰਜਾਬ ਬਣਾਉਣ ਲਈ ਪ੍ਰਵਾਸੀ ਭਾਰਤੀਆਂ ਨੂੰ ਖੁੱਲ੍ਹਾ ਸੱਦਾ

punjabusernewssite

ਦੂਜੇ ਸੂਬਿਆਂ ਚੋਂ ਝੋਨੇ ਦੀ ਤਸਕਰੀ ਕਰਨ ਵਾਲਾ ਗਿਰੋਹ ਕਾਬੂ

punjabusernewssite

ਅਕਾਲੀ ਦਲ ’ਚ ਤੋਤਾ ਸਿੰਘ ਤੋਂ ਬਾਅਦ ਪ੍ਰੋ ਚੰਦੂਮਾਜ਼ਰਾ ਦੇ ਪਿਊ-ਪੁੱਤ ਦੀ ਜੋੜੀ ਲੜੇਗੀ ਚੋਣ

punjabusernewssite