ਸੁਖਜਿੰਦਰ ਮਾਨ
ਬਠਿੰਡਾ, 9 ਮਾਰਚ: ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ ਦੇ ਐੱਨ.ਐੱਸ.ਐੱਸ ਵਿਭਾਗ ਵਲੋਂ ਲਗਾਏ ਗਏ ਸੱਤ ਰੋਜ਼ਾ ਐੱਨ.ਐੱਸ.ਐੱਸ. ਕੈਂਪ ਦੇ ਅੱਜ ਪੰਜਵੇਂ ਦਿਨ ਕਾਲਜ ਵਲੰਟੀਅਰਾਂ ਨੇ ਕੈਂਪਸ ਦੀ ਪੂਰੀ ਤਰਾਂ ਸਾਫ-ਸਫਾਈ ਕੀਤੀ ਅਤੇ ਖੁਦ ਹੀ ਸਾਰੇ ਵਲੰਟੀਅਰਾਂ ਦਾ ਖਾਣਾ ਤਿਆਰ ਕੀਤਾ ਅਤੇ ਛਕਿਆ। ਕਾਲਜ ਪਿ੍ਰੰਸੀਪਲ ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਇਸ ਤਰਾਂ ਦੇ ਕੈਂਪ ਵਿਦਿਆਰਥੀਆਂ ਨੂੰ ਇਕ ਚੰਗਾ, ਇਮਾਨਦਾਰ ਅਤੇ ਖੁਦ ਮਿਹਨਤ ਕਰਨ ਵਾਲਾ ਇਨਸਾਨ ਬਣਨ ਵਿੱਚ ਸਹਾਇਤਾ ਪ੍ਰਦਾਨ ਕਰਦੇ ਹਨ। ਪ੍ਰੋਗਰਾਮ ਅਫਸਰ ਪ੍ਰੋ: ਰੁਪਿੰਦਰਪਾਲ ਸਿੰਘ ਨੇ ਕਿਹਾ ਕੇ ਮਾਨਵਤਾ ਦੀ ਸੇਵਾ ਕਰਨੀ ਜਿੱਥੇ ਇਕ ਵਲੰਟੀਅਰ ਸਿੱਖਦਾ ਹੈ ,ਉੱਥੇ ਉਹ ਆਪਣੇ ਆਲੇ-ਦੁਆਲੇ ਨੂੰ ਸਾਫ ਸੁਥਰਾ ਰੱਖਣ ਦਾ ਵਧੀਆ ਗੁਣ ਵੀ ਇਸ ਕੌਮੀ ਸੇਵਾ ਯੋਜਨਾ ਦੇ ਕੈਂਪ ਰਾਹੀਂ ਸਿੱਖਦਾ ਹੈ। ਸਾਰੇ ਵਲੰਟੀਅਰ ਨੇ ਹੱਡ ਭੰਨਵੀਂ ਮਿਹਨਤ ਕਰਕੇ ਕੈਂਪਸ ਨੂੰ ਸਾਫ ਅਤੇ ਸੋਹਣਾ ਬਣਾਇਆ ਹੈ। ਇਸ ਸਮੇਂ ਸ੍ਰੀ ਅਮਰਿੰਦਰ ਸਿੰਘ, ਸ੍ਰੀ ਨਵਦੀਪ ਸਿੰਘ, ਪ੍ਰੋ ਹਰਦੀਪ ਸਿੰਘ,ਪ੍ਰੋ ਜਸਵੀਰ ਕੌਰ, ਪ੍ਰੋ ਇੰਦੂ, ਪ੍ਰੋ ਬਲਵਿੰਦਰ ਸਿੰਘ, ਪ੍ਰੋ ਜਸਵਿੰਦਰ ਕੌਰ, ਪ੍ਰੋ ਮਨਵਿੰਦਰ ਕੌਰ, ਮੁੱਖ ਪ੍ਰਬੰਧਕ ਸ੍ਰੀ ਪਿ੍ਰਤਪਾਲ ਕਾਕਾ, ਮੈਂਬਰ ਦਾਰਾ ਸਿੰਘ, ਕੁਲਦੀਪ ਸਿੰਘ ਮੈਂਬਰ ਆਦਿ ਹਾਜ਼ਰ ਰਹੇ।
Share the post "ਘੁੱਦਾ ਦੇ ਸਰਕਾਰੀ ਕਾਲਜ਼ ’ਚ ਚੱਲ ਰਹੇ ਐੱਨ.ਐੱਸ.ਐੱਸ ਕੈਂਪ ਦੇ ਪੰਜਵੇਂ ਦਿਨ ਵਲੰਟੀਅਰਾਂ ਨੇ ਕਾਲਜ ਕੈਂਪਸ ਦੀ ਕੀਤੀ ਸਾਫ"