ਘੋੜਿਆ ਵਿੱਚ ਲਾਇਲਾਜ ਬਿਮਾਰੀ ਗਲੈਂਡਰਜ ਨੇ ਦਿੱਤੀ ਦਸਤਕ 

Date:

spot_img

ਲਹਿਰਾ ਮੁਹੱਬਤ ਵਿੱਚ ਤਿੰਨ ਮਾਮਲੇ ਆਏ ਸਾਹਮਣੇ
ਰਾਮ ਸਿੰਘ ਕਲਿਆਣ
ਨਥਾਣਾ, 3 ਜੂਨ :ਮਨੁੱਖ ਵਿੱਚ ਕੋਰੋਨਾਂ ਵਾਇਰਸ, ਗਾਵਾਂ ਵਿੱਚ ਲੰਪੀ ਸਕਿੱਨ ਬਿਮਾਰੀ ਤੋ ਬਾਅਦ ਹੁਣ ਘੋੜਿਆ ਵਿੱਚ ਲਾਇਲਾਜ ਬਿਮਾਰੀ ਗਲੈਂਡਰਜ ਵਾਇਰਸ ਨੇ ਦਸਤਕ ਦੇ ਦਿੱਤੀ ਹੈ, ਜਿਸ ਕਰਕੇ ਘੋੜਾ ਪਾਲਕਾਂ ਵਿੱਚ ਬਹੁਤ ਚਿੰਤਾ ਪਾਈ ਜਾ ਰਹੀ ਹੈ। ਲੁਧਿਆਣਾਂ ਤੋ ਬਾਅਦ ਹੁਣ ਬਠਿੰਡਾ ਜ਼ਿੱਲੇ ਦੇ ਬਲਾਕ ਨਥਾਣਾ ਦੇ ਪਿੰਡ ਲਹਿਰਾ ਮੁਹੱਬਤ ਵਿੱਚ ਤਿੰਨ ਘੋੜਿਆ ਵਿੱਚ ਇਸ ਬਿਮਾਰੀ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਬਿਮਾਰੀ ਦਾ ਕੋਈ ਇਲਾਜ ਨਾ ਹੋਣ ਕਾਰਨ 2009 ਦੇ ਇੱਕ ਐਕਟ ਅਨੁਸਾਰ ਬਿਮਾਰੀ ਵਾਲੇ ਘੋੜਿਆ ਨੂੰ ਟੀਕਾ ਲਾਕੇ ਮਾਰਨ ਦੀਆ ਹਿਦਾਇਤਾਂ ਹਨ। ਇਸ ਕਰਕੇ ਪਸ਼ੂ ਪਾਲਣ ਵਿਭਾਗ ਦੀ ਇਕ ਟੀਮ ਪਿੰਡ ਲਹਿਰਾ ਮੁਹੱਬਤ ਦੇ ਉਕਤ ਘੋੜਿਆ ਨੂੰ ਮਾਰਨ ਪਹੁੰਚੀ ਤਾਂ ਘੋੜਾ ਪਾਲਕਾਂ ਵੱਲੋ ਆਪਣੇ ਪੱਧਰ ਤੇ ਕੀਤੇ ਜਾ ਰਹੇ ਇਲਾਜ ਦਾ ਹਵਾਲਾ ਦਿੰਦਿਆ ਘੋੜਿਆ ਨੂੰ ਮਾਰਨ ਦਾ ਵਿਰੋਧ ਕੀਤਾ। ਜਿਸ ਕਰਕੇ ਤਿੰਨ ਘੋੜਿਆ ਦੇ ਦੁਬਾਰਾ ਸੈਂਪਲ ਲੈ ਕੇ ਲੈਂਬ ਵਿੱਚ ਜਾਂਚ ਲਈ ਭੇਜੇ ਗਏ, ਜਿੰਨਾਂ ਵਿੱਚੋ ਇੱਕ ਘੋੜੇ ਦੀ ਰਿਪੋਰਟ ਪਾਜਿਟਿਵ ਆਈ ਹੈ ਅਤੇ ਦੂਸਰੇ ਦੋ ਘੋੜਿਆ ਦੀ ਸੈਂਪਲ ਰਿਪੋਰਟ ਆਉਣੀ ਹਾਲੇ ਬਾਕੀ ਹੈ। ਡਾ.ਚਮਨਦੀਪ ਕੌਰ ਨੇ ਗਲੈਂਡਰਜ ਵਾਇਰਸ ਬਿਮਾਰੀ ਦੀਆ ਨਿਸ਼ਾਨੀਆ ਬਾਰੇ ਦੱਸਿਆ ਕਿ ਘੋੜਿਆ ਨੂੰ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ ਅਤੇ ਖਾਂਸੀ, ਜੁਕਾਮ ਵੀ ਹੋ ਜਾਂਦਾ ਹੈ। ਇਸ ਬਿਮਾਰੀ ਦੀ ਜਾਂਚ ਲਈ ਸੀਰਮ ਦੇ ਸੈਂਪਲ ਲੈਕੇ ਲੈਬ ਵਿੱਚ ਜਾਂਚ ਉਪਰੰਤ ਇਸ ਬਿਮਾਰੀ ਦੀ ਅਸਲ ਪੁਸ਼ਟੀ ਹੁੰਦੀ ਹੈ। ਉਨਾਂ ਕਿਹਾ ਕਿ ਜੇਕਰ ਘੋੜਿਆ ਵਿੱਚ ਇਹੋ ਜਿਹੇ ਲੱਛਣ ਦਿਖਾਈ ਦੇਣ ਤਾਂ ਇੰਨਾਂ ਨੂੰ ਮਨੁੱਖਾ ਅਤੇ ਦੂਸਰੇ ਘੋੜਿਆ ਤੋ ਪਾਸੇ ਇਕਾਤ ਕਰ ਦਿੱਤਾ ਜਾਵੇ। ਇਹ ਵਾਇਰਸ ਘੋੜਿਆ ਦੇ ਨਾਲ ਨਾਲ ਮਨੁੱਖਾਂ ਲਈ ਵੀ ਖਤਰਨਾਕ ਸਾਬਤ ਹੋ ਸਕਦਾ ਹੈ ਅਤੇ ਇਸ ਬਿਮਾਰੀ ਦਾ ਅਜੇ ਤੱਕ  ਮੈਡੀਕਲ ਤੌਰ ਤੇ ਕੋਈ ਇਲਾਜ ਨਹੀ ਹੈ।ਡਿਪਟੀ ਡਇਰੈਕਟਰ ਪਸ਼ੂ ਪਾਲਣ ਵਿਭਾਗ ਬਠਿੰਡਾ ਨੇ ਦੱਸਿਆ ਕਿ ਪਿੰਡ ਲਹਿਰਾ ਮੁਹੱਬਤ ਦੇ ਪੰਜ ਕਿਲੋਮੀਟਰ ਦੇ ਇਲਾਕੇ ਵਿੱਚ ਇਸ ਸੰਬੰਧੀ ਘੋੜੇ ਪਾਲਕਾਂ ਅਤੇ ਲੋਕਾਂ ਨੇ ਇਸ ਬਿਮਾਰੀ ਸੰਬੰਧੀ ਸੁਚੇਤ ਕਰ ਦਿੱਤਾ ਹੈ।

spot_img
spot_img

Share post:

Popular

More like this
Related

ਰਾਤ ਨੂੰ ਟਰੇਨ ’ਚ ਸਫ਼ਰ ਕਰਨ ਵਾਲਿਆਂ ਲਈ ਰਾਹਤ!  ਰਾਤ 11 ਵਜੇ ਤੋਂ ਵੈਂਡਰਾਂ ਦੀਆਂ ਆਵਾਜ਼ਾਂ ’ਤੇ ਰੋਕ

ਨਿਊਜ਼ ਡੈਸਕ : ਸੋਚੋ, ਤੁਸੀਂ ਲੰਬੀ ਦੂਰੀ ਦੀ ਟਰੇਨ ਵਿੱਚ...

ਕਰਵਾਚੌਥ ’ਤੇ ਕਿਹੜੇ ਰੰਗਾਂ ਤੋਂ ਕਰਨਾ ਚਾਹੀਦਾ ਹੈ ਪਰਹੇਜ਼? ਲਾਲ, ਹਰੇ ਤੇ ਗੁਲਾਬੀ ਰੰਗ ਦੀ ਕਿਉਂ ਹੈ ਖ਼ਾਸ ਮਹੱਤਤਾ?

ਨਿਊਜ਼ ਡੈਸਕ : ਕਰਵਾਚੌਥ ਦਾ ਤਿਉਹਾਰ ਨੇੜੇ ਆਉਂਦੇ ਹੀ ਬਾਜ਼ਾਰਾਂ...