ਜਦੋਂ ਘਰ ਦੇ ਭੇਤੀ ਚੋਰ ਨੇ ਸਾਬਕਾ ਮੰਤਰੀ ਦੇ ਘਰ ਲਗਾਈ ਸੰਨ

Date:

spot_img

ਸਾਬਕਾ ਅਕਾਲੀ ਮੰਤਰੀ ਦੇ ਘਰ ਹੋਈ ਲੱਖਾਂ ਦੀ ਚੋਰੀ
ਲੁਧਿਆਣਾ, 18 ਸਤੰਬਰ: ਘਰੇਲੂ ਨੌਕਰ ਵਲੋਂ ਇਕ ਸਾਬਕਾ ਮੰਤਰੀ ਦੇ ਘਰ ਲੱਖਾਂ ਰੁਪਏ ਦੇ ਮਾਲ ‘ਤੇ ਹੱਥ ਸਾਫ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਘਰੇਲੂ ਨੌਕਰ ਰਫ਼ੂ ਚੱਕਰ ਹੋ ਗਿਆ। ਇਹ ਘਟਨਾ ਲੁਧਿਆਣਾ ਦੇ ਪੱਖੋਵਾਲ ਰੋਡ ‘ਤੇ ਵਾਪਰੀ ਦੱਸੀ ਜਾਂਦੀ ਹੈ। ਜਿੱਥੇ ਸਾਬਕਾ ਅਕਾਲੀ ਮੰਤਰੀ ਜਗਦੀਸ਼ ਸਿੰਘ ਗਰਚਾ ਦੀ ਰਿਹਾਇਸ਼ ਹੈ।

ਵਿਜੀਲੈਂਸ ਨੇ ਕਾਂਗਰਸ ਨਾਲ ਸਬੰਧਤ ਇਕ ਹੋਰ ਸਾਬਕਾ ਵਿਧਾਇਕ ਨੂੰ ਪਤੀ ਸਹਿਤ ਕੀਤਾ ਗ੍ਰਿਫ਼ਤਾਰ

ਮਿਲੀ ਸੂਚਨਾ ਮੁਤਾਬਿਕ ਗਰਚਾ ਪਰਵਾਰ ਨੇ ਖਾਣਾ ਬਣਾਉਣ ਲਈ ਇਕ ਨੇਪਾਲੀ ਨੋਕਰ ਰੱਖਿਆ ਹੋਇਆ ਸੀ। ਜਿਸਨੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਹੈ।ਮਢਲੀ ਜਾਣਕਾਰੀ ਮੁਤਾਬਕ ਇਸ ਨੌਕਰ ਨੇ ਬੀਤੀ ਰਾਤ ਪਰਵਾਰ ਨੂੰ ਖਾਣਾ ਦੇਣ ਸਮੇਂ ਉਸ ਵਿਚ ਕੁਝ ਨਸ਼ੀਲੀ ਵਸਤੂ ਨਾ ਦਿਤੀ, ਜਿਸ ਕਾਰਨ ਪੂਰਾ ਪਰਵਾਰ ਬੇਹੋਸ਼ ਹੋ ਗਿਆ।

ਭਾਜਪਾ ਦੇ ਅਹੁੱਦੇਦਾਰਾਂ ਦੀ ਲਿਸਟ ’ਚ ਟਕਸਾਲੀਆਂ ਨੂੰ ਸ਼ਾਂਤ ਕਰਨ ਦੀ ਯਤਨ

ਪਰਵਾਰ ਵਿੱਚ ਗਰਚਾ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਤੇ ਭੈਣ ਵੀ ਮੌਜੂਦ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਮੁਢਲੀ ਪੜਤਾਲ ਦੌਰਾਨ ਪਤਾ ਲੱਗਿਆ ਹੈ ਕਿ ਇਹ ਨੇਪਾਲੀ ਨੋਕਰ ਘਰ ਵਿੱਚ ਪਈ ਲੱਖਾਂ ਦੀ ਨਗਦੀ, ਗਹਿਣੇ ਤੇ ਹੋਰ ਕੀਮਤੀ ਸਮਾਨ ਲੈ ਗਿਆ।

 

spot_img
spot_img
spot_img

Share post:

Popular

More like this
Related

CM Bhagwant Singh Mann ਦਾ ਨੌਜਵਾਨਾਂ ਨੂੰ ਦੀਵਾਲੀ ਦਾ ਤੋਹਫ਼ਾ: 801 ਨੂੰ ਮਿਲੀਆਂ ਸਰਕਾਰੀ ਨੌਕਰੀਆਂ

👉*‘ਨਾ ਕੈਸ਼, ਨਾ ਫ਼ਰਮਾਇਸ਼’, ਸਰਕਾਰੀ ਨੌਕਰੀਆਂ ਨਿਰੋਲ ਮੈਰਿਟ ਦੇ...