ਸੁਖਜਿੰਦਰ ਮਾਨ
ਬਠਿੰਡਾ, 4 ਜੁਲਾਈ :ਜਨਰਲ ਕੈਟਾਗਰੀਜ਼ ਵੈਲਫੇਅਰ ਫੈਡਰੇਸ਼ਨ ਅਤੇ ਭਰਾਤਰੀ ਜੱਥੇਬੰਦੀਆਂ ਵੱਲੋਂ ਇਕ ਭਰਵੀਂ ਮੀਟਿੰਗ ਕੀਤੀ ਗਈ। ਮੀਟਿੰਗ ਦੀ ਕਾਰਵਾਈ ਜਾਰੀ ਕਰਦੇ ਸਮੇਂ ਫੈਡਰੇਸ਼ਨ ਦੇ ਚੀਫ ਆਰਗੇਨਾਈਜ਼ਰ ਸ਼ਿਆਮ ਲਾਲ ਸ਼ਰਮਾਂ ਨੇ ਦੱਸਿਆ ਕਿ ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਦੁਆਬਾ ਜਨਰਲ ਕੈਟਾਗਰੀ ਫਰੰਟ ਪੰਜਾਬ , ਸਰਵ ਸਾਂਝੀ ਵਾਲਤਾ ਸੋਸਾਇਟੀ ਜਲਾਲਾਬਾਦ, ਲੋਕ ਅਧਿਕਾਰ ਲਹਿਰ ਅਤੇ ਭਾਈ ਘਨੈਈਆ ਵੈਲਫੇਅਰ ਸੁਸਾਇਟੀ (ਰਜਿ.)ਨੇੇ ਭਾਗ ਲਿਆ। ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਜਨਰਲ ਵਰਗ ਦੀ ਭਲਾਈ ਲਈ ਸਥਾਪਤ ਕੀਤੇ ਗਏ ਕਮਿਸ਼ਨ ਦਾ ਚੈਅਰਮੈਨ ਲਗਾਉਣ ਵਿਚ ਬੇ-ਲੋੜੀਂਦੀ ਦੇਰੀ ਕੀਤੀ ਜਾ ਰਹੀ ਹੈ, ਇਸ ਲਈ ਅਗਸਤ ਦੇ ਪਹਿਲੇ ਹਫਤੇ ਵਿਚ ਸੰਗਰੂਰ ਵਿਖੇ ਭੁੱਖ ਹੜਤਾਲ ਕੀਤੀ ਜਾਵੇਗੀ ,ਜੇਕਰ ਸਰਕਾਰ ਵੱਲੋਂ ਚੈਅਰਪਰਸਨ ਦੀ ਨਿਯੁਕਤੀ ਤੁਰੰਤ ਨਹੀਂ ਕੀਤੀ ਗਈ।
ਸ਼੍ਰੀ ਬਲਵੀਰ ਸਿੰਘ ਫੁਗਲਾਨਾਂ ਪ੍ਰਧਾਨ ਦੋਆਬਾ ਜਨਰਲ ਕੈਟਾਗਰੀ ਫਰੰਟ ਪੰਜਾਬ ਨੇ ਮੰਗ ਕੀਤੀ ਕਿ ਰੀਜ਼ਰਵ ਹਲਕੇ ਰੂਟੇਟ ਕੀਤੇ ਜਾਣ ਤਾਂ ਜੋ ਜਨਰਲ ਵਰਗ ਦੇ ਲੋਕ ਵੀ ਅਜਿਹੇ ਹਲਕਿਆ ਤੋਂ ਚੋਣ ਲੜ੍ਹ ਸਕਣ ਜੋ ਕਿ ਲੰਮੇ ਅਰਸੇ ਤੋਂ ਰੀਜ਼ਰਵ ਚਲੇ ਆ ਰਹੇ ਹਨ। ਸ਼੍ਰੀ ਬਲਵੰਤ ਸਿੰਘ ਖਾਲਸਾ ਪ੍ਰਧਾਨ ਸਰਵ ਸਾਂਝੀ ਵਾਲਤਾ ਸੁਸਾਇਟੀ ਜਲਾਲਾਬਾਦ, ਗੁਰਲਾਲ ਸਿੰਘ ਲੋਕ ਅਧਿਕਾਰ ਲਹਿਰ ਅਤੇ ਜਸਵੀਰ ਸਿੰਘ ਝੱਜ, ਪ੍ਰਧਾਨ ਘਨੈਈਆ ਵੈਲਫੇਅਰ ਸੁਸਾਇਟੀ ਨੇ ਮੰਗ ਕੀਤੀ ਕਿ ਸਮਾਜ ਵਿੱਚੋਂ ਜਾਤ-ਪਾਤ ਖਤਮ ਕਰਨ ਲਈ , ਜਾਤ ਅਧਾਰਤ ਰਾਖਵਾਂਕਰਨ ਖਤਮ ਕੀਤਾ ਜਾਵੇ ਅਤੇ ਆਰਥਿਕ ਅਧਾਰ ਤੇ ਲਾਗੂ ਕੀਤਾ ਜਾਵੇ ।ਸੁਰਿੰਦਰ ਸਿੰਘ ਮਹਿਮਦਪੁਰ ਨੂੰ ਕਿਸਾਨ ਵਿੰਗ ਦਾ ਅਤੇ ਪਟਿਆਲਾ ਜਿਲ੍ਹੇ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਉਨ੍ਹਾਂ ਨੇ ਯਕੀਨ ਦਿਵਾਇਆ ਕਿ ਭੁੱਖ ਹੜਤਾਲ ਵਿਚ ਕਿਸਾਨ ਵੀਰ ਵੀ ਹਾਜ਼ਰ ਹੋਣਗੇ ਅਤੇ ਉਨ੍ਹਾਂ ਦੀਆਂ ਕੁੱਝ ਮੰਗਾਂ, ਮੰਗ ਪੱਤਰ ਵਿਚ ਸ਼ਾਮਲ ਕੀਤੀਆ ਜਾਣ। ਸੁਖਵੀਰ ਪਾਲ ਸਿੰਘ ਟੌਹੜਾ ਪ੍ਰਧਾਨ ਪੰਜਾਬੀ ਯੂਨੀਵਰਸਿਟੀ ਨੇ ਮੰਗ ਕੀਤੀ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਟੇਟਸ ਨਾਲ ਛੇੜ-ਛਾੜ ਨਾ ਕੀਤੀ ਜਾਵੇ। ਕੁਲਜੀਤ ਸਿੰਘ ਪ੍ਰਧਾਨ ਨੇ ਕਿਹਾ ਕਿ ਸਰਕਾਰ ਵੱਲੋਂ 600 ਯੂਨਿਟ ਬਿਜਲੀ ਮੁਫਤ ਦੇਣ ਲਈ ਜਨਰਲ ਵਰਗ ਨਾਲ ਜੋ ਧੱਕਾ ਕੀਤਾ ਗਿਆ ਹੈ ,ਉਸਨੂੰ ਦੂਰ ਕੀਤਾ ਜਾਵੇ।ਇਕਬਾਲ ਸਿੰਘ ਸਿੱਧੂ ਸੰਗਠਨ ਸੱਕਤਰ ਨੇ ਦੱਸਿਆ ਕਿ ਫੈਡਰੇਸ਼ਨ ਨੂੰ ਮਜ਼ਬੂਤ ਕਰਨ ਲਈ ਜਿਲ੍ਹਾਂ ਵਾਰ ਮੀਟਿੰਗਾਂ ਕੀਤੀਆਂ ਜਾਣ ਗਈਆ ਅਤੇ ਜੁਲਾਈ ਦੇ ਅੰਤ ਵਿਚ ਬਠਿੰਡਾ ਵਿਖੇ ਮੀਟਿੰਗ ਕੀਤੀ ਜਾਵੇਗੀ। ਗੁਰਦੀਪ ਸਿੰਘ ਟਿਵਾਨਾਂ ਜਿਲ੍ਹਾਂ ਪ੍ਰਧਾਨ ਫਤਿਹਗੜ੍ਹ ਸਾਹਿਬ ਨੇ ਦੱਸਿਆ ਕਿ ਛੇਤੀ ਹੀ ਭਰਾਤਰੀ ਜਥੇਬੰਦੀਆਂ ਦੇ ਨੁੰਮਾਇਦੇ ਸ਼ਾਮਲ ਕਰਕੇ ਐਕਸ਼ਨ ਕਮੇਟੀ ਬਣਾਈ ਜਾਵੇਗੀ ਤਾਂ ਜੋ ਜਨਰਲ ਵਰਗ ਦੀਆਂ ਮੰਗਾਂ ਮੰਨਣ ਲਈ ਸਰਕਾਰ ਤੇ ਦਬਾਉ ਬਣਾਇਆ ਜਾ ਸਕੇ। ਮੀਟਿੰਗ ਵਿਚ ਹੋਰਾਂ ਤੋਂ ਇਲਾਵਾ ਜਿਲਾ ਬਠਿੰਡਾ ਪ੍ਰਧਾਨ ਇਕਬਾਲ ਸਿੰਘ, ਸੰਜੀਵ ਕੁਮਾਰ ਸੋਨੂ(ਬਠਿੰਡਾ), ਜਗਤਾਰ ਸਿੰਘ ਹੁਸ਼ਿਆਰਪੁਰ, ਸੁੱਖਜਿੰਦਰ ਸਿੰਘ ਬਾਜਵਾ,ਡਾਕਟਰ ਜੇ.ਪੀ.ਐਸ.ਗਰੇਵਾਲ, ਦੀਪਕ ਵਸ਼ਿਸਟ, ਸੁਖਚੈਨ ਸਿੰਘ, ਦੀਦਾਰ ਸਿੰਘ, ਰਾਜੀਵ ਨਾਰੂਲਾ, ਡਾਕਟਰ ਪੰਕਜ ਸਰਬਜੀਤ ਕੌਂਸਲ, ਜਗਦੀਸ਼ ਸਿੰਗਲਾ, ਅਵਤਾਰ ਭਲਵਾਨ, ਦਵਿੰਦਰ ਸ਼ਰਮਾਂ ਅਤੇ ਹਰ ਗੁਰਮੀਤ ਸਿੰਘ ਵਿੱਤ ਸਕੱਤਰ ਵੀ ਹਾਜ਼ਰ ਸਨ।
ਜਨਰਲ ਕੈਟਾਗਰੀਜ਼ ਵੈਲਫੇਅਰ ਫੈਡਰੇਸ਼ਨ ਵੱਲੋਂ ਭੁੱਖ ਹੜਤਾਲ ਦਾ ਐਲਾਨ
10 Views