ਸੁਖਜਿੰਦਰ ਮਾਨ
ਬਠਿੰਡਾ, 1 ਜੂਨ: ਜਨਰਲ ਵਰਗ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਲਗਾਤਾਰ ਯਤਨਸ਼ਾਲ ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ(ਬਠਿੰਡਾ ਯੂਨਿਟ) ਦੀ ਮਹੀਨਾਵਾਰ ਮੀਟੰਗ ਜਿਲਾ ਪ੍ਰਧਾਨ ਇਕਬਾਲ ਸਿੰਘ ਦੀ ਅਗੁਵਾਈ ਹੇਠ ਹੋਈ। ਮੀਟਿੰਗ ਵਿਚ ਜਨਰਲ ਵਰਗ ਦੇ ਮੁੱਦਿਆਂ ’ਤੇ ਵਿਚਾਰ ਚਰਚਾ ਕਰਦਿਆਂ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸਮਝਣ ਅਤੇ ਸੰਗਠਨ ਦੁਆਰਾ ਓਹਨਾ ਦੇ ਹੱਲ ਲਈ ਯਤਨ ਵਧਾਉਣ ਦੀ ਕੋਸ਼ਿਸ਼ ਸਬੰਧੀ ਚਰਚਾ ਕੀਤੀ ਗਈ। ਵੱਧ ਤੋਂ ਵੱਧ ਲੋਕਾਂ ਨੂੰ ਸੰਗਠਨ ਨਾਲ ਜੋੜਨ, ਸੰਗਠਨ ਦੇ ਕੰਮਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ, ਕਮੇਟੀ ਮੈਂਬਰਾਂ ਦੁਆਰਾ ਮੁੱਦਿਆਂ ਦੀ ਸਹੀ ਜਾਣਕਾਰੀ ਹਾਸਲ ਕਰਕੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਉਸ ਜਾਣਕਾਰੀ ਨੂੰ ਵਰਤਣ ਬਾਰੇ ਵਿਚਾਰ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਪਿਛਲੇ ਸੈਸ਼ਨ ਦੌਰਾਨ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਪ੍ਰੀ ਪ੍ਰਾਇਮਰੀ ਦੇ ਸਾਰੇ ਵਿਦਿਆਰਥੀਆਂ ਨੂੰ ਬਿਨਾ ਕਿਸੇ ਭੇਦਭਾਵ ਤੋਂ ਵਰਦੀਆਂ ਦਿੱਤੀਆਂ ਗਈਆਂ, ਉਸ ਕਦਮ ਲਈ ਜਨਰਲ ਕੈਟਾਗਰੀ ਫੈਡਰੇਸ਼ਨ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ ਅਤੇ ਉਸੇ ਤਰਜ ਤੇ ਪ੍ਰਾਇਮਰੀ ਤੋਂ ਅੱਠਵੀਂ ਜਮਾਤ ਤੱਕ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਸਾਰੇ ਲੋੜਵੰਦ ਵਿਦਿਆਰਥੀਆਂ ਨੂੰ ਬਿਨਾ ਕਿਸੇ ਭੇਦਵਾਵ ਤੋਂ ਵਰਦੀਆਂ ਦਿੱਤੀਆਂ ਜਾਣ ਦੀ ਸਰਕਾਰ ਤੋਂ ਅਪੀਲ ਕੀਤੀ ਗਈ। ਮੀਟਿੰਗ ਵਿਚ ਜਿਲਾ ਪ੍ਰਧਾਨ ਇਕਬਾਲ ਸਿੰਘ, ਕਮੇਟੀ ਮੈਂਬਰ ਪੁਸ਼ਪੇਸ਼ ਕੁਮਾਰ,ਗੋਵਰਧਨ ਗੋਪਾਲ, ਅਸ਼ੋਕ ਕੁਮਾਰ, ਸੁਰੇਸ਼ ਕੁਮਾਰ, ਜੋਨੀ ਸਿੰਗਲਾ, ਬਲਵਿੰਦਰ ਸਿੰਘ, ਜੁਗਰਾਜ ਸਿੰਘ, ਰਵੀ ਚੰਦ, ਰਾਜਵਿੰਦਰ ਸਿੰਘ, ਲਿਤੇਸ਼ ਬਿੰਦਲ, ਬਲਜਿੰਦਰ ਸਿੰਘ, ਪ੍ਰਤਾਪ ਸਿੰਘ, ਅਮਨਦੀਪ ਸਿੰਘ, ਨਵਤੇਜ ਸਿੰਘ, ਜਗਤਾਰ ਸਿੰਘ ਹਾਜਰ ਰਹੇ।
ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ(ਬਠਿੰਡਾ ਯੂਨਿਟ) ਦੀ ਮਹੀਨਾਵਾਰ ਮੀਟੰਗ ਹੋਈ
10 Views