7 Views
ਸੁਖਜਿੰਦਰ ਮਾਨ
ਬਠਿੰਡਾ, 2 ਮਾਰਚ: ਸਿਹਤ ਵਿਭਾਗ ਵਲੋਂ ਮਨਾਏ ਜਾ ਰਹੇ ਜਨ ਔਸਧੀ ਦਿਵਸ ਸਬੰਧੀ ਵਿਸ਼ੇਸ ਹਫਤੇ ਦੇ ਪ੍ਰੋਗਰਾਮ ਤਹਿਤ ਅੱਜ ਕਰਵਾਏ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਡਿਪਟੀ ਮੈਡੀਕਲ ਕਮਿਸ਼ਨ ਡਾ ਰਮਨਦੀਪ ਸਿੰਗਲਾ ਨੇ ਕਿਹਾ ਕਿ ਜਨ ਔਸਧੀ ’ਤੇ ਮਿਲਣ ਵਾਲੀਆ ਦਵਾਈਆ ਦੀ ਕੀਮਤ ਬਾਜਾਰ ਵਿਚਲੀਆਂ ਦਵਾਈ ਨਾਲੋ ਲੱਗਭਗ 50-80% ਘੱਟ ਹੁੰਦੀ ਹੈ। ਇਸ ਤੋ ਇਲਾਵਾ ਸਰਕਾਰ ਵੱਲੋ ਵਿਸੇਸ ਤੌਰ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਜਨ ਔਸਧੀ ਖੌਲਣ ਦੇ ਲਾਇਸੰਸ ਦਿੱਤੇ ਜਾਦੇ ਹਨ। ਜਨ ਔਸਧੀ ਤੇ ਕੰਮ ਕਰਨ ਲਈ ਵੀ ਔਰਤਾ ਨੂੰ ਪਹਿਲ ਦੇਣ ਦੀ ਹਦਾਇਤ ਹੈ। ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਗੁਰਦੀਪ ਸਿੰਘ, ਸੁਧੀਰ ਕੁਮਾਰ ਅਕਾਊਟੈਟ,ਬਾਲ ਅਵਤਾਰ ਫਰਮੇਸੀ ਅਫਸਰ, ਨਰਿੰਦਰ ਕੁਮਾਰ ਬੀ ਸੀ ਸੀ ਕੌਰਾਡੀਨੇਟਰ, ਗਗਨ ਭੁੱਲਰ ਬੀ ਈ ਈ, ਬਲਦੇਵ ਸਿੰਘ ਵਾਰਡ ਅਟੈਡੈਟ ਹਾਜਰ ਸਨ।
Share the post "ਜਨ ਔਸਧੀ ’ਤੇ ਦਵਾਈ ਬਜਾਰ ਨਾਲੋ 50-80% ਘੱਟ ਰੇਟ ’ਤੇ ਉਪਲੱਬਧ: ਡਿਪਟੀ ਮੈਡੀਕਲ ਅਫਸਰ"