ਸੁਖਜਿੰਦਰ ਮਾਨ
ਬਠਿੰਡਾ, 18 ਦਸੰਬਰ: ਜਮਹੂਰੀ ਅਧਿਕਾਰ ਸਭਾ ਜਿਲ੍ਹਾ ਇਕਾਈ ਬਠਿੰਡਾ ਵਲੋਂ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਟੀਚਰਜ਼ ਹੋਮ ਬਠਿੰਡਾ ਵਿਖੇ ਮਨਾਇਆ ਗਿਆ ਤੇ ਸ਼ਹਿਰ ਵਿੱਚ ਜਾਗਰੂਕਤਾ ਮਾਰਚ ਕੀਤਾ ਗਿਆ । ਜਿਸ ਵਿੱਚ ਜਮਹੂਰੀ ਕਾਰਕੁੰਨਾਂ,ਜਨਤਕ ਜਥੇਬੰਦੀਆ ਦੇ ਵਰਕਰਾਂ,ਨੌਜਵਾਨਾਂ,ਔਰਤਾਂ ਤੇ ਵਿਦਿਆਰਥੀਆਂ ਵਲੋਂ ਸ਼ਮੂਲੀਅਤ ਕੀਤੀ ਗਈ। ਭਗਤਾ ਤੇ ਰਾਮਪੁਰਾ ਇਕਾਈਆਂ ਦੇ ਮੈਂਬਰ ਵੀ ਇਸ ਵਿੱਚ ਸ਼ਾਮਲ ਹੋਏ। ਮੀਤ ਪ੍ਰਧਾਨ ਪਿ੍ਰੰ ਰਣਜੀਤ ਸਿੰਘ ਦੇ ਸਵਾਗਤੀ ਭਾਸ਼ਣ ਨਾਲ ਸ਼ੁਰੂ ਹੋਏ ਸਮਾਗਮ ਨੂੰ ਸਭਾ ਦੇ ਜਨਰਲ ਸਕੱਤਰ ਪ੍ਰਿਤਪਾਲ ਸਿੰਘ ਜਿਲ੍ਹਾ ਪ੍ਰਧਾਨ ਪ੍ਰਿੰ ਬੱਗਾ ਸਿੰਘ,ਸੂਬਾ ਕਮੇਟੀ ਮੈਂਬਰ ਐਨ ਕੇ ਜੀਤ,ਸਹਾਇਕ ਸਕੱਤਰ ਅਵਤਾਰ ਸਿੰਘ,ਪ੍ਰਸ ਸਕੱਤਰ ਡਾ ਅਜੀਤਪਾਲ ਸਿੰਘ,ਜਿਲ੍ਹਾ ਕਮੇਟੀ ਮੈਂਬਰ ਸੁਖਦੇਵ ਪਾਂਧੀ,ਅਤੇ ਸ਼੍ਰੀਮਤੀ ਕੁਲਵੰਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦਾ ਵੱਡਾ ਇਤਿਹਾਸ ਰਿਹਾ ਹੈ। ਬ੍ਰਿਟਿਸ਼ ਬਸਤੀਵਾਦੀ ਹਕੂਮਤ ਖਿਲਾਫ ਹਰ ਵਰਗ ਦੇ ਲੋਕਾਂ ਨੇ ਇੱਕ ਜੁੱਟ ਹੋਕੇ ਸੰਘਰਸ਼ ਲੜਿਆ ਹੈ ਜਿਸ ਦੇ ਸਿੱਟੇ ਵਜੋਂ 1947 ਦੀ ਸਤਾ ਤਬਦੀਲੀ ਪਿਛੋਂ ਭਾਰਤੀ ਸੰਵਿਧਾਨ ਚ ਮਨੁੱਖੀ ਅਧਿਕਾਰਾਂ ਦੀ ਮੱਦਾਂ ਦਰਜ ਹੋਇਆਂ ਹਨ। ਹਰ ਇਨਸਾਨ ਮਨੁੱਖੀ ਸਮਾਜ ਦਾ ਹਿੱਸਾ ਹੈ ਤੇ ਉਸ ਦੇ ਮਨੁੱਖੀ ਅਧਿਕਾਰ ਹਨ। ਗਦਰੀ ਲਹਿਰ,ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਨਾ ਸਿਰਫ ਬਸਤੀਵਾਦੀ ਰਾਜ ਤੋਂ ਅਜਾਦੀ ਦੀ ਗੱਲ ਹੀ ਨਹੀਂ ਕੀਤੀ ਬਲਕਿ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਕਰਨ ਦੇ ਫਲਸਫੇ ਤੇ ਪਹਿਰਾ ਦਿੱਤਾ। ਪਰ ਜਮਹੂਰੀ ਹੱਕਾਂ ਬਾਰੇ ਕੌਮੀ ਤੇ ਕੌਮਾਂਤਰੀ ਪੱਧਰ ਦੇ ਕਈ ਐਲਾਨਨਾਮੇ ਜਾਰੀ ਹੋਣ ਦੇ ਬਾਵਜੂਦ ਮਨੁੱਖੀ ਅਧਿਕਾਰਾਂ ਦਾ ਘਾਣ ਲਗਾਤਾਰ ਜਾਰੀ ਹੈ। ਨਸਲੀ ਵਿਤਕਰੇ,ਮਹਿਲਾਵਾਂ ਖਿਲਾਫ ਅਪਰਾਧ,ਘੱਟ ਗਿਣਤੀਆਂ ਤੇ ਹਮਲੇ,ਗੈਰ ਕਨੂੰਨੀ ਗਿ?ਫ਼ਤਾਰੀਆਂ,ਅਣਮਨੁੱਖੀ ਤਸੀਹੇ ਤੇ ਝੂਠੇ ਪੁਲਸ ਮੁਕਾਬਲੇ ਬੇਰੋਕ ਜਾਰੀ ਹਨ। ਦਲਿਤਾਂ ਤੇ ਆਦੀਵਾਸੀਆਂ ਤੇ ਮਨੂੰਵਾਦੀ ਨਿਜ਼ਾਮ ਜੁਲਮ ਢਾਹ ਰਿਹਾ ਹੈ। ਸਾਮਰਾਜੀ ਜੰਗਾਂ ਬੇਰਿਕ ਜਾਰੀ ਹਨ। ਹਰ ਮਨੁੱਖ ਨੂੰ ਧਰਤੀ ਤੇ ਰਹਿਣ ਦਾ ਅਧਿਕਾਰ ਹੈ ਪਰ ਗਰੀਬਾਂ ਦੀਆਂ ਬਸਤੀਆਂ ਤੇ ਬਲਡੋਜ਼ਰ ਚਲਾਏ ਜਾ ਰਹੇ ਹਨ। ਮੌਜੂਦਾ ਨਿਜ਼ਾਮ ਦੇ ਖਿਲਾਫ ਮੂੰਹ ਖੋਲ੍ਹਣ ਵਾਲੇ ਚੇਤੰਨ ਬੁੱਧੀਜੀਵੀਆਂ ਨੂੰ ਦੇਸ਼ ਧੋ?ਹ ਦੇ ਕੇਸਾਂ ਅਧੀਨ ਜੇਲਾਂ ਚ ਡੱਕਿਆ ਹੋਇਆ ਹੈ। ਨਵੀਂਆਂ ਨੀਤੀਆਂ ਲਾਗੂ ਕਰਕੇ ਸਿਹਤ’ਸਿੱਖਿਆ ਤੇ ਰੁਜ਼ਗਾਰ ਖੋਹੇ ਜਾ ਰਹੇ ਹਨ। ਫਿਰਕਾਪ੍ਰਸਤੀ ਜੋਰਾਂ ਤੇ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਜਮਹੂਰੀ ਹੱਕਾਂ ਦੀ ਲਹਿਰ ਨੂੰ ਮਜ਼ਬੂਤੀ ਨਾਲ ਅੱਗੇ ਵਧਾਉਣ ਦੀ ਲੋੜ ਹੈ। ਅੰਤ ਵਿੱਚ ਵਿਤ ਸਕੱਤਰ ਸੰਤੋਖ ਸਿੰਘ ਮੱਲਣ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਜਿੰਮੇਵਾਰੀ ਸਕੱਤਰ ਸੁਦੀਪ ਸਿੰਘ ਵਲੋਂ ਬਾਖੂਬੀ ਨਿਭਾਈ ਗਈ।
ਜਮਹੂਰੀ ਅਧਿਕਾਰ ਸਭਾ ਨੇ ਮਨਾਇਆ ਮਨੁੱਖੀ ਅਧਿਕਾਰ ਦਿਵਸ
6 Views