ਸਕੂਲ ਨਾ ਜਾਣ ਵਾਲੇ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਹੈ ਮੁਫ਼ਤ
ਬਠਿੰਡਾ, 3 ਨਵੰਬਰ : ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਭਰ ਵਿੱਚ ਆਪਣੀਆਂ ਵੱਖ-ਵੱਖ ਵਿਦਿਅਕ ਖੋਜਾਂ ਨੂੰ ਲਾਗੂ ਕਰਨ ਲਈ ਜ਼ਿਲ੍ਹਾ ਐਜੂਕੇਸ਼ਨ ਸੁਸਾਇਟੀ ਦਾ ਗਠਨ ਕੀਤਾ ਹੈ, ਜਿਸ ਤਹਿਤ ਰੋਜ਼ ਗਾਰਡਨ ਵਿਖੇ ਬੈਂਬੋ ਸਕੂਲ ਖੋਲ੍ਹਿਆ ਗਿਆ ਹੈ, ਜਿੱਥੇ ਸਕੂਲ ਨਾ ਜਾਣ ਵਾਲੇ ਬੱਚਿਆਂ ਨੂੰ ਮੁਫ਼ਤ ਪੜ੍ਹਾਇਆ ਜਾ ਰਿਹਾ ਹੈ।ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਸੋਸਾਇਟੀ ਨੂੰ ਇਸ ਸਕੂਲ ਵਿੱਚ ਪੜ੍ਹਾਉਣ ਲਈ ਦੋ ਅਧਿਆਪਕਾਂ ਦੀ ਲੋੜ ਹੈ।
ਬਠਿੰਡਾ ਚ ਪਟਾਕਿਆਂ ਦੀ ਵਿਕਰੀ ਲਈ ਲੱਕੀ ਡਰਾਅ ਰਾਹੀਂ 34 ਆਰਜ਼ੀ ਲਾਇਸੰਸ ਜਾਰੀ
ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ https://forms.gle/6e12ys8a23jg75jt5 ਰਾਹੀਂ 5 ਨਵੰਬਰ 2023 ਤੱਕ ਅਪਲਾਈ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ 6 ਹਜ਼ਾਰ ਰੁਪਏ ਟੋਕਨ ਮਨੀ ਵਜੋਂ ਪ੍ਰਤੀ ਮਹੀਨਾ ਦਿੱਤਾ ਜਾਵੇਗਾ।ਇਸ ਦੌਰਾਨ ਡਿਪਟੀ ਕਮਿਸ਼ਨਰ ਸ਼?ਰੀ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਹੋਰ ਵੇਰਵਿਆਂ ਲਈ ਚਾਹਵਾਨ ਉਮੀਦਵਾਰ dcbtiinternship0gmail.com ’ਤੇ ਈਮੇਲ ਕਰ ਸਕਦੇ ਹਨ।
Share the post "ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰੋਜ਼ ਗਾਰਡਨ ਚ ਖੋਲ੍ਹਿਆ ਗਿਆ ਬੈਂਬੋ ਸਕੂਲ : ਡਿਪਟੀ ਕਮਿਸ਼ਨਰ"