ਡੀਐਸਪੀ ਨੇ ਖਿਡਾਰੀਆਂ ਨੂੰ ਨਸ਼ੇ ਤੋਂ ਦੂਰ ਰਹਿਣ ਦਾ ਸੱਦਾ ਦਿੱਤਾ
ਸੁਖਜਿੰਦਰ ਮਾਨ
ਬਠਿੰਡਾ, 12 ਜੂਨ: ਸਥਾਨਕ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਚ ਕਰਵਾਈ ਗਈ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਬਾਸਕਟਬਾਲ ਟੂਰਨਾਮੈਂਟ ਅੱਜ ਸਮਾਪਤ ਹੋ ਗਈ। ਜ਼ੋਨ ਪੱਧਰੀ ਬਾਸਕਟਬਾਲ ਚੈਪੀਅਨਸਿੱਪ ਵਿਚ ਬਠਿੰਡਾ ਜ਼ਿਲ੍ਹੇ ਦੇ ਮੁੰਡੇ ਅਤੇ ਮਾਨਸਾ ਦੀਆਂ ਕੁੜੀਆਂ ਜੇਤੂ ਰਹੇ। ਇੰਨ੍ਹਾਂ ਮੁਕਾਬਲਿਆਂ ਵਿਚ ਬਠਿੰਡਾ, ਫ਼ਰੀਦਕੋਟ, ਮਾਨਸਾ, ਸ੍ਰੀ ਮੁਕਤਸਰ ਸਾਹਿਬ,ਫ਼ਾਜ਼ਿਲਕਾ ,ਫ਼ਿਰੋਜ਼ਪੁਰ ਦੀਆਂ ਟੀਮਾਂ ਨੇ ਭਾਗ ਲਿਆ। ਟੂਰਨਾਮੈਂਟ ਦੇ ਆਖ਼ਰੀ ਦਿਨ ਖਿਡਾਰੀਆ ਨੂੰ ਅਸ਼ੀਰਵਾਦ ਦੇਣ ਲਈ ਡੀਐਸਪੀ ਸਿਟੀ 2 ਦੇ ਗੁਰਪ੍ਰੀਤ ਸਿੰਘ ਗਿੱਲ ਵਿਸੇਸ ਤੌਰ ਤੇ ਪੁੱਜੇ। ਡੀਐਸਪੀ ਗੁਰਪ੍ਰੀਤ ਸਿੰਘ ਨੇ ਖਿਡਾਰੀਆ ਨੂੰ ਨਸਿਆ ਤੋਂ ਦੂਰ ਰਹਿਣ ਦਾ ਸੱਦਾ ਦਿੱਤਾ। ਖੇਡ ਟੂਰਨਾਮੈਂਟ ਦੇ ਆਖ਼ਰੀ ਦਿਨ 14 ਸਾਲਾ ਮੁੰਡਿਆ ਦੇ ਫਾਈਨਲ ਮੁਕਾਬਲੇ ਵਿਚ ਬਠਿੰਡਾ ਅਤੇ ਫ਼ਰੀਦਕੋਟ ਦੀ ਟੱਕਰ ਵਿਚ ਬਠਿੰਡਾ ਨੇ ਫ਼ਰੀਦਕੋਟ ਨੂੰ 50/35 ਦੇ ਫ਼ਰਕ ਨਾਲ ਹਰਾਇਆ। ਇਸ ਤਰਾਂ ਹੀ ਕੁੜੀਆਂ ਦੇ ਮੈਚ ਵਿਚ ਮਾਨਸਾ ਅਤੇ ਬਠਿੰਡਾ ਦੀ ਟੀਮਾਂ ਵਿਚਕਾਰ ਖੇਡਿਆ ਗਿਆ ਜਿਸ ਵਿਚ ਕਾਂਟੇ ਦੀ ਟੱਕਰ ਦੌਰਾਨ ਮਾਨਸਾ ਦੇ ਕੁੜੀਆਂ ਨੇ ਬਠਿੰਡਾ ਟੀਮ ਨੂੰ 40/ 35 ਦੇ ਫ਼ਰਕ ਨਾਲ ਹਰਾ ਕਿ ਜਿੱਤ ਦਾ ਝੰਡਾ ਬੁਲੰਦ ਕੀਤਾ। ਇਸ ਤਰਾਂ 17 ਸਾਲ ਵਰਗ ਵਿਚ ਬਠਿੰਡਾ ਦੇ ਮੁੰਡਿਆ ਨੇ ਮਾਨਸਾ ਦੀ ਟੀਮ ਨੂੰ 50/40 ਦੇ ਫ਼ਰਕ ਨਾਲ ਹਰਾ ਕਿ ਬਠਿੰਡਾ ਦੀ ਬੱਲੇ ਬੱਲੇ ਕਰਵਾ ਦਿੱਤੀ । ਕੁੜੀਆਂ ਦੇ ਅੰਡਰ 17 ਦੇ ਦੂਜੇ ਮੁਕਾਬਲੇ ਵਿਚ ਫ਼ਰੀਦਕੋਟ ਅਤੇ ਮਾਨਸਾ ਵਿਚਕਾਰ ਹੋਏ ਮੁਕਾਬਲੇ ਦੌਰਾਨ ਮਾਨਸਾ ਜੇਤੂ ਕਰਾਰ ਦਿੱਤਾ ਗਿਆ। ਟੂਰਨਾਮੈਂਟ ਦੌਰਾਨ ਬਾਸਕਟਬਾਲ ਕੋਚ ਬਲਜੀਤ ਸਿੰਘ ਬਰਾੜ, ਅਮਰਜੀਤ ਸਿੰਘ ਚਹਿਲ, ਹਰਪ੍ਰੀਤ ਕੌਰ, ਗੁਰਲਾਲ ਸਿੰਘ ਨੇ ਵਧੀਆ ਰੈਫ਼ਰੀ ਕੀਤੀ। ਇਸ ਮੌਕੇ ਬਾਸਕਟਬਾਲ ਐਸੋਸੀਏਸ਼ਨ ਬਠਿੰਡਾ ਦੇ ਕਨਵੀਨਰ ਅਤੇ ਸੈਕਟਰੀ ਗੁਰਜੰਟ ਸਿੰਘ ਬਰਾੜ ਨੇ ਟੀਮਾਂ ਨੂੰ ਵਧਾਈ ਦਿੱਤੀ। ਇਸ ਮੌਕੇ ਅੰਤਰਾਸਟਰੀ ਖਿਡਾਰੀ ਅੰਮ੍ਰਿਤਪਾਲ ਸਿੰਘ ਬਰਾੜ, ਕੋਚ ਰਾਜਿੰਦਰ ਸਿੰਘ ਗਿੱਲ,ਨਿਰਭੈ ਸਿੰਘ ਗਿੱਲ, ਕੁਲਵੀਰ ਸਿੰਘ ਬਰਾੜ ਮਾਲਵਾ ਕਾਲਜ ਅਤੇ ਜ਼ਿਲ੍ਹਾ ਕੋਚ ਬਲਜੀਤ ਸਿੰਘ ਬਰਾੜ, ਸੁਦਰਸ਼ਨ ਸ਼ਰਮਾ,ਰਾਜਪਾਲ ਸਿੰਘ ਖ਼ਾਲਸਾ ਸਕੂਲ ਆਦਿ ਹਾਜ਼ਰ ਸਨ।
Share the post "ਜ਼ੋਨ ਪੱਧਰੀ ਬਾਸਕਟਬਾਲ ਚੈਪੀਅਨਸਿੱਪ ਵਿਚ ਬਠਿੰਡਾ ਜ਼ਿਲ੍ਹੇ ਦੇ ਮੁੰਡੇ ਅਤੇ ਮਾਨਸਾ ਦੀਆਂ ਕੁੜੀਆਂ ਜੇਤੂ"