ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ,10 ਸਤੰਬਰ : ਪਿੰਡ ਜਿਉਦ ਦੀ ਮਜ਼ਦੂਰ ਔਰਤ ਨੂੰ ਜਾਤੀ ਸੂਚਕ ਬੋਲਣ ਵਾਲੇ ਪਿੰਡ ਦੇ ਧਨਾਢ ਚੌਧਰੀ ਵੱਲੋਂ ਇਨਕੁਆਰੀ ਕਰਵਾਉਣ ਰਾਹੀ ਬਚ ਨਿਕਲਣ ਦੀਆਂ ਕੋਸ਼ਿਸ਼ਾਂ ਨੂੰ ਫੇਲ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦਾ ਇੱਕ ਜਨਤਕ ਵਫਦ ਐਸ ਐਸ ਪੀ ਬਠਿੰਡਾ ਨੂੰ ਮਿਲਿਆ। ਵਫਦ ਦੀ ਅਗਵਾਈ ਕਿਸਾਨ ਆਗੂ ਮਾਸਟਰ ਸੁਖਦੇਵ ਸਿੰਘ ਜਵੰਦਾ, ਗੁਲਾਬ ਸਿੰਘ ਤੇ ਸਗਨਦੀਪ ਸਿੰਘ ਤੇ ਮਜ਼ਦੂਰ ਆਗੂ ਸਰਦੂਲ ਸਿੰਘ ਤੇ ਤੇਜਾ ਸਿੰਘ ਪਿੱਥੋ ਆਦਿ ਆਗੂਆਂ ਨੇ ਕੀਤੀ । ਪ੍ਰੈੱਸ ਦੇ ਨਾ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਦੱਸਿਆ ਕਿ ਕੁੱਝ ਵਿਆਕਤੀਆਂ ਵੱਲੋਂ ਪੀੜਤ ਮਜ਼ਦੂਰ ਔਰਤ ਦੇ ਘਰ ਵਾਲੇ ਦੀ ਕੀਤੀ ਕੁੱਟਮਾਰ ਦੇ ਦਰਜ ਹੋਏ ਕੇਸ ਨੂੰ ਵਾਪਸ ਲੈਣ ਲਈ ਦਬਾਅ ਪਾਇਆ । ਪਰ ਜਦੋਂ ਉਸ ਨੇ ਅਜਿਹਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਤਾਂ ਜਾਤ ਪਰਖਦਿਆਂ ਬੇਇੱਜ਼ਤੀ ਕੀਤੀ। ਮਜ਼ਦੂਰ ਕਿਸਾਨ ਆਗੂਆਂ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਇਹ ਵਿਅਕਤੀ ਸਿਆਸੀ ਜੋਰ ਦੇ ਸਹਾਰੇ ਬਚ ਨਿਕਲਣ ਲਈ ਇਨਕੁਆਰੀ ਕਰਵਾ ਰਿਹਾ ਹੈ । ਐਸ ਐਸ ਪੀ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਸੋਮਵਾਰ ਦੇ ਦਿਨ ਨਿਰਪੱਖ ਇਨਕੁਆਰੀ ਕਰਕੇ ਸਚਾਈ ਸਾਹਮਣੇ ਲਿਆਦੀ ਜਾਵੇਗੀ। ਮਜ਼ਦੂਰ ਕਿਸਾਨ ਆਗੂਆਂ ਨੇ ਕਿਹਾ ਕਿ ਮਜ਼ਦੂਰ ਔਰਤ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਕੀਤਾ ਜਾਵੇਗਾ ।
ਜਿਉਦ ਦੀ ਮਜ਼ਦੂਰ ਔਰਤ ਨੂੰ ਇਨਸਾਫ਼ ਦਿਵਾਉਣ ਲਈ ਐਸ ਐਸ ਪੀ ਨੂੰ ਮਿਲਿਆ ਵਫਦ
7 Views