6 Views
ਸੁਖਜਿੰਦਰ ਮਾਨ
ਬਠਿੰਡਾ, 17 ਦਸੰਬਰ :-ਸਥਾਨਕ ਜਿਲ੍ਹਾ ਟੈਕਸ ਬਾਰ ਐਸੋਸੀਏਸ਼ਨ ਦੀ ਅੱਜ ਹੋਈ ਚੋਣ ਵਿੱਚ ਐਡਵੋਕੇਟ ਵਿਨੋਦ ਮਿੱਤਲ ਨੂੰ ਪ੍ਰਧਾਨ, ਐਡਵੋਕੇਟ ਮੋਹਿਤ ਜਿੰਦਲ ਨੂੰ ਸਕੱਤਰ, ਐਡਵੋਕੇਟ ਰਾਕੇਸ ਮਿੱਤਲ ਨੂੰ ਕੈਸੀਅਰ, ਐਡਵੋਕੇਟ ਸੋਹਣ ਲਾਲ ਮਿੱਤਲ ਨੂੰ ਉਪ ਪ੍ਰਧਾਨ ਅਤੇ ਐਡਵੋਕੇਟ ਮੋਹਿਤ ਸਿੰਗਲਾ ਨੂੰ ਸੰਯੁਕਤ ਸਕੱਤਰ ਚੁਣਿਆ ਗਿਆ। ਰਿਟਰਨਿੰਗ ਅਫਸਰ ਐਡਵੋਕੇਟ ਵਿਜੇ ਕੁਮਾਰ ਜਿੰਦਲ ਅਤੇ ਐਡਵੋਕੇਟ ਪੀਪੀ ਮਹੇਸਵਰੀ ਨੇ ਦਸਿਆ ਕਿ ਸਾਰੇ ਅਹੁਦਿਆਂ ਲਈ ਸਿਰਫ ਇੱਕ ਉਮੀਦਵਾਰ ਨੇ ਨਾਮਜਦਗੀ ਦਾਖਲ ਕੀਤੀ ਸੀ। ਇਸ ਲਈ ਉਕਤ ਅਹੁਦੇਦਾਰਾਂ ਦੀ ਨਿਯੁਕਤੀ ਸਰਬਸੰਮਤੀ ਨਾਲ ਕੀਤੀ ਗਈ। ਟੈਕਸ ਬਾਰ ਦੇ ਮੁੜ ਚੁਣੇ ਗਏ ਸਕੱਤਰ ਮੋਹਿਤ ਜਿੰਦਲ ਨੇ ਮੀਟਿੰਗ ਵਿੱਚ ਹਾਜਰ ਸਮੂਹ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਬਾਰ ਦਾ ਸੰਚਾਲਨ ਅਤੇ ਕੰਮਕਾਜ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਦਾ ਭਰੋਸਾ ਦਿੱਤਾ।
Share the post "ਜਿਲ੍ਹਾ ਟੈਕਸ ਬਾਰ ਐਸੋਸੀਏਸ਼ਨ ਦੀ ਹੋਈ ਚੋਣ ’ਚ ਵਿਨੋਦ ਮਿੱਤਲ ਪ੍ਰਧਾਨ ਤੇ ਮੋਹਿਤ ਜਿੰਦਲ ਸਕੱਤਰ ਬਣੇ"