ਜਿੰਦਗੀ ਵਿੱਚ ਖੁਸ਼ੀਆਂ ਤੇ ਤਰੱਕੀ ਲਈ ਪਰਿਵਾਰ ਨਿਯੋਜਨ ਜਰੂਰੀ : ਡਾ. ਸੁਰਿੰਦਰ ਸਿੰਘ ਝੱਮਟ

Date:

spot_img

ਪੰਜਾਬੀ ਖ਼ਬਰਸਾਰ ਬਿਉਰੋ
ਢੁੱਡੀਕੇ, 13 ਜੁਲਾਈ: ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਮੋਗਾ ਡਾ. ਹਤਿੰਦਰ ਕੌਰ ਕਲੇਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀਨੀਅਰ ਮੈਡੀਕਲ ਅਫਸਰ ਢੁੱਡੀਕੇ ਡਾ. ਸੁਰਿੰਦਰ ਸਿੰਘ ਝੱਮਟ ਦੀ ਯੋਗ ਰਹਿਣੁਮਾਈ ਹੇਠ ਬਾਬੇਕੇ ਨਰਸਿੰਗ ਕਾਲਜ ਦੌਧਰ ਵਿਖੇ ਵਿਸ਼ਵ ਆਬਾਦੀ ਦਿਵਸ ਮਨਾਇਆ ਗਿਆ । ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਢੁੱਡੀਕੇ ਡਾ. ਸੁਰਿੰਦਰ ਸਿੰਘ ਝੱਮਟ, ਡਾ. ਨੇਹਾ ਸਿੰਗਲਾ, ਲਖਵਿੰਦਰ ਸਿੰਘ ਬਲਾਕ ਮੀਡੀਆ ਅਫਸਰ, ਏ.ਐਨ.ਐਮ. ਨੀਰੂ ਆਂਸਲ, ਮਲਟੀਪਰਪਜ ਹੈਲਥ ਵਰਕਰ ਮਨਪ੍ਰੀਤ ਸਿੰਘ, ਨਰਸਿੰਗ ਕਾਲਜ ਪਿੰ੍ਰਸੀਪਲ ਮਾਲਤੀ ਵੀ., ਕਾਲਜ ਐਸੋਸੀਏਟ ਪ੍ਰੋਫੈਸਰ ਹਰਪ੍ਰੀਤ ਕੌਰ ਤੂਰ, ਕਾਲਜ ਸਟਾਫ ਅਤੇ ਨਰਸਿੰਗ ਵਿਿਦਆਰਥੀ ਹਾਜਰ ਸਨ ।
ਇਸ ਮੌਕੇ ਨਰਸਿੰਗ ਕਾਲਜ ਦੇ ਵਿਿਦਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ. ਸੁਰਿੰਦਰ ਸਿੰਘ ਝੱਮਟ ਨੇ ਕਿਹਾ ਕਿ ਦੇਸ਼ ਭਰ ਵਿੱਚ ਆਬਾਦੀ ਤੇਜੀ ਨਾਲ ਵਧ ਰਹੀ ਹੈ । ਇਸ ਤਰਾਂ ਵੱਧ ਰਹੀ ਆਬਾਦੀ ਸਾਡੇ ਸਭ ਦੀ ਤਰੱਕੀ ਵਿੱਚ ਰੁਕਾਵਟ ਬਣ ਰਹੀ ਹੈ । ਵਧਦੀ ਆਬਾਦੀ ਬਹੁਤ ਸਾਰੀਆਂ ਬਿਮਾਰੀਆਂ ਦੀ ਜੜ ਹੈ ਇਸ ਨਾਲ ਗਰੀਬੀ, ਭੁੱਖਮਰੀ, ਅਨਪੜਤਾ, ਬੇਰੁਜਗਾਰੀ ਬੇਰੋਕ ਵਦ ਰਹੀ ਹੈ । ਉਹਨਾ ਕਿਹਾ ਕਿ ਹਰ ਇੱਕ ਵਿਅਕਤੀ ਨੂੰ ਵਧ ਰਹੀ ਆਬਾਦੀ ਲਈ ਚੇਤੰਨ ਹੋਣਾ ਪਵੇਗਾ । ਚੀਨ ਤੋਂ ਬਾਅਦ ਭਾਰਤ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਆਬਾਦੀ ਵਾਲਾ ਦੇਸ਼ ਹੈ । ਉਹਨਾਂ ਕਿਹਾ ਕਿ ਆਬਾਦੀ ਦਿਵਸ ਦਾ ਉਦੇਸ ਤੇ ਮੁੱਖ ਮੰਤਵ ਲੋਕਾਂ ਨੂੰ ਵਧ ਰਹੀ ਆਬਾਦੀ ਦੇ ਮਾੜੁ ਪ੍ਰਭਾਵਾਂ ਅਤੇ ਇਸ ਨਾਲ ਸਬੰਧਤ ਮੁਦਿਆਂ ਤੋਂ ਜਾਣੂ ਕਰਾਉਣਾ ਹੈ।
ਡਾ. ਨੇਹਾ ਸਿੰਗਲਾ ਅਤੇ ਲਖਵਿੰਦਰ ਸਿੰਘ ਬੀਈਈ ਨੇ ਦੱੱਸਿਆ ਕਿ ਵਧ ਰਹੀ ਆਬਾਦੀ ਨੂੰ ਕੰਟਰੋਲ ਕਰਨ ਅਤੇ ਪਰਿਵਾਰ ਨੂੰ ਛੋਟਾ ਅਤੇ ਸੁਖੀ ਰੱਖਣ ਲਈ ਪਰਿਵਾਰ ਨਿਯੋਜਨ ਦੇ ਬਹੁਤ ਸਾਰੇ ਕੱਚੇ ਅਤੇ ਪੱਕੇ ਤਰੀਕਿਆਂ ਵਿੱਚੋਂ ਆਪਣੀ ਮਰਜੀ ਦੀ ਚੋਣ ਕੀਤੀ ਜਾ ਸਕਦੀ ਹੈ । ਐਮ.ਪੀ.ਏ ਇੰਜੈਕਸ਼ਨ ਨਾਲ ਤੱਕ ਤਿੰਨ ਮਹੀਨਿਆਂ ਤੱਕ ਗਰਭ ਨੂੰ ਰੋਕਿਆ ਜਾ ਸਕਦਾ ਹੈ । ਇਸ ਨਾਲ ਯੋਨ ਸਬੰਧ ਵਿੱਚ ਕਿਸੇ ਤਰਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਂਦੀ ਅਤੇ ਡਿਲਵਰੀ ਹੋਣ ਤੋਂ ਛੇ ਹਫਤਿਆਂ ਬਾਅਦ ਹੀ ਲਗਵਾਇਆ ਜਾ ਸਕਦਾ ਹੈ ਅਤੇ ਦੁੱੱਧ ਪਿਲਾਉਣ ਵਾਲੀਆਂ ਮਾਵਾਂ ਲਈ ਵੀ ਇਹ ਸੁਰੱੱਖਿਅਤ ਹੈ । ਇਸ ਤੋਂ ਬਿਨਾਂ ਆਪਾਤਕਾਲੀਨ ਗੋਲੀ, ਗਰਭ ਨਿਰੋਧਕ ਗੋਲੀਆਂ, ਕਾਪਰ ਟੀ, ਕੰਡੋਮ, ਪੁਰਸ਼ ਨਸਬੰਧੀ ਅਤੇ ਮਹਿਲਾ ਨਲਬੰਦੀ ਵੀ ਬਹੁਤ ਹੀ ਕਾਰਗਾਰ ਅਤੇ ਸੌਖੇ ਸਾਧਨ ਹਨ । ਬਾਬੇ ਕੇ ਨਰਸਿੰਗ ਕਾਲਜ ਦੌਧਰ ਦੀਆਂ ਵਿਿਦਆਰਥਣਾਂ ਲਵਪ੍ਰੀਤ ਕੌਰ ਬੀਐਸਸੀ ਚੌਥਾ ਸਾਲ, ਸਿਮਰਨਦੀਪ ਕੌਰ ਬੀਐਸਸੀ ਤੀਜਾ ਸਾਲ ਅਤੇ ਮਨਵੀਰ ਕੌਰ ਜੀ.ਐਨ.ਐਮ. ਤੀਜਾ ਸਾਲ ਨੇ ਵੀ ਵਧ ਰਹੀ ਆਬਾਦੀ ਨੂੰ ਕੰਟਰੋਲ ਕਰਨ ਲਈ ਆਪਣੇ ਵਿਚਾਰ ਸਾਂਝੇ ਕੀਤੇ । ਅੰਤ ਕਾਲਜ ਪ੍ਰਿੰਸੀਪਲ ਸ੍ਰੀਮਤੀ ਮਾਲਤੀ ਵੀ. ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ।

spot_img
spot_img

Share post:

Popular

More like this
Related

Punjab Assembly Session ; ‘ਵੋਟ-ਚੋਰੀ’ ਲੋਕਤੰਤਰ ਲਈ ਗੰਭੀਰ ਖ਼ਤਰਾ, SIR ਨੂੰ ਤੁਰੰਤ ਰੱਦ ਕੀਤਾ ਜਾਵੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

👉ਐੱਸ.ਆਈ.ਆਰ. ਪ੍ਰਕਿਰਿਆ ਦੀ ਜਾਂਚ ਕੀਤੀ ਜਾਵੇ ਅਤੇ ਬੇਨਿਯਮੀਆਂ ਲਈ...

Punjab Assembly Session; ਪੰਜਾਬ ਵਿਧਾਨ ਸਭਾ ‘ਚ SIR ਖਿਲਾਫ਼ ਸਰਬਸੰਮਤੀ ਨਾਲ ਮਤਾ ਪਾਸ

👉ਹਰੇਕ ਯੋਗ ਨਾਗਰਿਕ ਦੀ ਵੋਟ ਦੀ ਰਾਖੀ ਕੀਤੀ ਜਾਣੀ...