WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਝੋਨੇ ਦੀ ਲਿਫਟਿੰਗ ਤੇ ਖਰੀਦ ਨਾ ਹੋਣ ਦੇ ਚੱਲਦੇ ਕਾਂਗਰਸ ਨੇ ਕੀਤਾ ਮੰਡੀਆਂ ਵਿੱਚ ਪ੍ਰਦਰਸ਼ਨ

ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ 

ਬਠਿੰਡਾ, 19 ਅਕਤੂਬਰ:- ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਹਦਾਇਤਾਂ ‘ਤੇ ਵੀਰਵਾਰ ਨੂੰ ਜ਼ਿਲ੍ਹਾ ਕਾਂਗਰਸ ਵੱਲੋਂ ਦਾਣਾ ਮੰਡੀਆਂ ਵਿੱਚ ਲਿਫਟਿੰਗ ਨਾ ਹੋਣ ਅਤੇ ਝੋਨੇ ਦੀ ਚੱਲ ਰਹੀ ਢਿੱਲੀ ਖਰੀਦ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤੇ ਗਏ। ਇਸੇ ਲੜੀ ਤਹਿਤ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂਆਂ ਤੇ ਵਰਕਰਾਂ ਦੁਆਰਾ ਬਠਿੰਡਾ ਸ਼ਹਿਰ ਦੀ ਵੱਡੀ ਦਾਣਾ ਮੰਡੀ ਵਿੱਚ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਾਂਗਰਸੀ ਆਗੂਆਂ ਨੇ ਦੋਸ਼ ਲਗਾਏ ਕਿ ਪੰਜਾਬ ਸਰਕਾਰ ਦੇ ਦਾਅਵੇ ਖੋਖਲੇ ਹਨ ਕਿਉਂਕਿ ਮੰਡੀਆਂ ਵਿੱਚ ਕਿਸਾਨਾਂ ਦੀ ਫਸਲ ਬਰਬਾਦ ਹੋ ਰਹੀ ਹੈ ਕੋਈ ਪ੍ਰਬੰਧ ਸਾਹਮਣੇ ਨਹੀਂ ਆ ਰਹੇ ਲਿਫਟਿੰਗ ਨਾ ਹੋਣ ਕਰਕੇ ਬੋਰੀਆਂ ਦੇ ਅੰਬਾਰ ਲੱਗੇ ਪਏ ਹਨ। ਇਥੋਂ ਤੱਕ ਕਿ ਮੀਹ ਨਾਲ ਫਸਲ ਵੀ ਬਰਬਾਦ ਹੋ ਚੁੱਕੀ ਹੈ ਜਿਸ ਕਰਕੇ ਕਿਸਾਨ ਮਜ਼ਦੂਰ ਆੜਤੀਏ ਸਮੇਤ ਹਰ ਵਰਗ ਤੇ ਵਿੱਤੀ ਬੋਝ ਵੱਧ ਰਿਹਾ ਹੈ ਪਰ ਇਸ ਪਾਸੇ ਸਰਕਾਰ ਦਾ ਕੋਈ ਧਿਆਨ ਨਹੀਂ।
ਇਸ ਮੌਕੇ ਕਾਂਗਰਸੀ ਆਗੂਆਂ ਰਾਜਨ ਗਰਗ, ਅਸ਼ੋਕ ਕੁਮਾਰ, ਅਰੁਣ ਵਧਾਵਣ, ਕੇਕੇ ਅਗਰਵਾਲ ਅਤੇ ਰੁਪਿੰਦਰ ਬਿੰਦਰਾ ਆਦਿ ਨੇ ਦੋਸ਼ ਲਾਏ ਕੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਚੋਣਾਂ ਵੇਲੇ ਕੀਤੇ ਕਿਸੇ ਵਾਅਦੇ ਨੂੰ ਪੂਰਾ ਨਹੀਂ ਕੀਤਾ ਗਿਆ ਕਿਸਾਨ ਮਜ਼ਦੂਰ ਵਪਾਰੀ ਆੜਤੀਆ ਤੇ ਹਰ ਵਰਗ ਤਰਾਹੀ ਤਰਾਹੀ ਕਰ ਰਿਹਾ ਹੈ ਮੰਡੀਆਂ ਵਿੱਚ ਮੀਹ ਨਾਲ ਹੁਣ ਫਿਰ ਫਸਲ ਬਰਬਾਦ ਹੋਈ ਉਸ ਤੋਂ ਪਹਿਲਾਂ ਹੜਾ ਨਾਲ ਫਸਲ ਦਾ ਨੁਕਸਾਨ ਹੋਇਆ ਉਸ ਤੋਂ ਪਹਿਲਾਂ ਖੜੇ ਮਾਰੀ ਨੇ ਫਸਲ ਦਾ ਨੁਕਸਾਨ ਕੀਤਾ ਪਰ ਹਾਲੇ ਤੱਕ ਤਿੰਨ ਆਫਤਾਂ ਆਉਣ ਦੇ ਬਾਵਜੂਦ ਸਰਕਾਰ ਵੱਲੋਂ ਕੋਈ ਮੁਆਵਜ਼ਾ ਰਾਸ਼ੀ ਜਾਰੀ ਨਹੀਂ ਕੀਤੀ ਗਈ ਜਿਸ ਕਰਕੇ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਦੇ ਰਾਹ ਪੈਣ ਲਈ ਮਜਬੂਰ ਹਨ ਜਿਸ ਲਈ ਸਰਕਾਰ ਸਿੱਧੇ ਤੌਰ ਤੇ ਜਿੰਮੇਵਾਰ ਹੈ। ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਰਾਹੀਂ ਮੰਡੀਆਂ ਵਿੱਚ ਪੂਰੇ ਖਰੀਦ ਪ੍ਰਬੰਧ ਯਕੀਨੀ ਨਾ ਬਣਾਏ ਤਾਂ ਕਾਂਗਰਸ ਪਾਰਟੀ ਤਿੱਖੇ ਸੰਘਰਸ਼ ਲਈ ਮਜਬੂਰ ਹੋਵੇਗੀ।
ਇਸ ਮੌਕੇ ਬਲਵੰਤ ਰਾਏ ਨਾਥ, ਮਾਸਟਰ ਹਰਿਮੰਦਰ ਸਿੰਘ, ਮਲਕੀਤ ਸਿੰਘ, ਸੁਰੇਸ਼  ਚੌਹਾਨ, ਹਰੀ ਓਮ ਠਾਕਰ, ਬਲਜੀਤ ਸਿੰਘ ਯੂਥ ਆਗੂ, ਗੁਰਵਿੰਦਰ ਸਿੰਘ ਚਹਿਲ, ਗੁਰਪ੍ਰੀਤ ਸਿੰਘ ਬੰਟੀ, ਯਾਦਵਿੰਦਰ ਸਿੰਘ ਭਾਈਕਾ, ਬੀਰਇੰਦਰ ਸਿੰਘ, ਸੁਨੀਲ ਕੁਮਾਰ ਚੇਅਰਮੈਨ, ਮਹਿੰਦਰ ਭੋਲਾ, ਜਗਮੀਤ ਸਿੰਘ, ਵੇਦ ਪ੍ਰਕਾਸ਼, ਅਸ਼ੀਸ਼ ਕਪੂਰ, ਸੰਦੀਪ ਵਰਮਾ, ਜਗਰਾਜ ਸਿੰਘ, ਸ਼ਾਮਲਾਲ ਜੈਨ, ਟਹਿਲ ਸਿੰਘ ਬੁੱਟਰ, ਮੱਖਣ ਠੇਕੇਦਾਰ, ਕਮਲਜੀਤ ਸਿੰਘ ਭੰਗੂ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਤੇ ਅਹੁਦੇਦਾਰ ਹਾਜ਼ਰ ਸਨ।

Related posts

ਮੈਨੇਜਮੈਂਟ ਦੇ ਤਾਨਾਸਾਹ ਰਵੱਈਏ ਵਿਰੁਧ ਪੰਜਾਬ ਰੋਡਵੇਜ ਤੋਂ ਬਾਅਦ ਪੀਆਰਟੀਸੀ ਦੇ ਡਿਪੂ ਬੰਦ ਕਰਨ ਦਾ ਐਲਾਨ

punjabusernewssite

ਐਮ.ਪੀ ਤੇ ਜ਼ਿਲ੍ਹਾ ਪ੍ਰਧਾਨ ਦੀ ਹਾਜ਼ਰੀ ’ਚ ਭਾਜਪਾ ਭੁੱਚੋ ਮੰਡੀ ਤੋਂ ਉਮੀਦਵਾਰ ਇੰਜ. ਰੁਪਿੰਦਰਜੀਤ ਸਿੰਘ ਨੇ ਭਰੇ ਨਾਮਜਦਗੀ ਪੱਤਰ

punjabusernewssite

ਕਿਸਾਨਾਂ ਨੇ ਬਠਿੰਡਾ ਦਿਹਾਤੀ ਤੋਂ ਅਕਾਲੀ ਉਮੀਦਵਾਰ ਦੀ ਚੋਣ ਮੀਟਿੰਗ ’ਚ ਕੀਤੀ ਨਾਅਰੇਬਾਜ਼ੀ

punjabusernewssite