ਸੁਖਜਿੰਦਰ ਮਾਨ
ਬਠਿੰਡਾ, 11 ਫਰਵਰੀ : ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਦੇ ਹੱਕ ਵਿਚ ਚਲਦਿਆਂ ਅੱਜ ਇਕ 70 ਸਾਲਾ ਪੁਰਾਣਾ ਟਕਸਾਲੀ ਕਾਂਗਰਸੀ ਲੀਡਰ ਜਸਵੰਤ ਸਿੰਘ ਗਰਗ ਅਤੇ ਹਿੰਦੂ ਮਹਾਂਸੰਗਠਨ ਦੇ ਜ਼ਿਲਾ ਪ੍ਰਧਾਨ ਸੰਦੀਪ ਪਾਠਕ ਪਰਿਵਾਰਾਂ ਸਮੇਤ ਆਪ ’ਚ ਸ਼ਾਮਲ ਹੋ ਗਏ। ਇਸ ਮੌਕੇ ਕਾਂਗਰਸੀ ਆਗੂ ਜਸਵੰਤ ਗਰਗ ਨੇ ਕਿਹਾ ਕਿ ਹੁਣ ਪਾਰਟੀ ਚ ਪਹਿਲਾਂ ਵਾਲੀ ਗੱਲ ਨਹੀਂ ਰਹੀ, ਕਿਉਕਿ ਨਵੇਂ ਹੁਕਮਰਾਨਾ ਨੇ ਪੁਰਾਣੇ ਕਾਂਗਰਸੀ ਪਰਿਵਾਰਾਂ ਦੀ ਕਦਰ ਖਤਮ ਕਰ ਕੇ ਰੱਖ ਦਿੱਤੀ ਹੈ । ਉਨਾਂ ਕਿਹਾ ਕਿ ਸ. ਗਿੱਲ ਜਿਹੇ ਆਗੂਆਂ ਕਾਰਨ ਹੀ ਪਾਰਟੀ ਦਾ ਵਜੂਦ ਸੀ, ਪਰ ਨਵੇਂ ਹੁਕਮਰਾਨ ਅਜਿਹੇ ਲੀਡਰਾਂ ਨੂੰ ਵੀ ਲਾਂਭੇ ਕਰਨ ਵਿਚ ਲੱਗੇ ਹੋਏ ਹਨ। ਇਸ ਲਈ ਹੀ ਟਕਸਾਲੀ ਕਾਂਗਰਸੀ ਪਾਰਟੀ ਛੱਡ ਰਹੇ ਹਨ।ਇਸੇ ਤਰਾਂ ਸੰਦੀਪ ਪਾਠਕ ਨੇ ਸ. ਗਿੱਲ ਦੀ ਪ੍ਰਸ਼ੰਸਾ ਕੀਤੀ ਕਿ ਉਹ ਇਕ ਸਾਫ ਅਕਸ਼ ਵਾਲੇ ਲੀਡਰ ਹਨ, ਜਿਨਾਂ ਹਮੇਸ਼ਾਂ ਹੀ ਸਮਾਜ ਦੀ ਸੇਵਾ ਕੀਤੀ ਹੈ। ਜਿਨਾਂ ਤੋ ਅੱਗੇ ਵੀ ਇਸੇ ਤਰਾਂ ਦੀ ਉਮੀਦ ਹੈ। ਇਸ ਮੌਕੇ ਜਗਰੂਪ ਸਿੰਘ ਗਿੱਲ ਨੇ ਜਸਵੰਤ ਗਰਗ, ਸੰਦੀਪ ਪਾਠਕ ਤੇ ਇਨਾਂ ਦੇ ਸਾਥੀਆਂ ਦਾ ਪਾਰਟੀ ਵਿਚ ਸਵਾਗਤ ਕਰਦਿਆਂ ਉਨਾਂ ਦਾ ਧੰਨਵਾਦ ਕੀਤਾ। ਉਨਾਂ ਕਿਹਾ ਕਿ ਸਾਰੇ ਨਵੇਂ ਮੈਂਬਰਾਂ ਨੂੰ ਬਣਦਾ ਮਾਣ ਸਤਿਕਾਰ ਹਮੇਸ਼ਾਂ ਮਿਲਦਾ ਰਹੇਗਾ।
Share the post "ਟਕਸਾਲੀ ਕਾਂਗਰਸੀ ਅਤੇ ਹਿੰਦੂ ਮਹਾਂਸੰਗਨ ਦਾ ਪ੍ਰਧਾਨ ਪਰਿਵਾਰਾਂ ਸਮੇਤ ਆਪ ’ਚ ਸ਼ਾਮਲ"