WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਟਰਾਂਸਪੋਰਟ ਮੰਤਰੀ ਨੇ ਆਰਟੀਏ ਦਫ਼ਤਰ ਮਾਰਿਆਂ ਛਾਪਾ, ਅੱਗੇ ਬਾਦਲਾਂ ਦੇ ਨਜਦੀਕੀ ਨਾਲ ਪਿਆ ਪੰਗਾਂ

ਸੁਖਜਿੰਦਰ ਮਾਨ
ਬਠਿੰਡਾ 16 ਮਈ : ਅੱਜ ਅਚਾਨਕ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਬਠਿੰਡਾ ਦੇ ਆਰ.ਟੀ.ਏ ਦਫਤਰ ਅਤੇ ਬੱਸ ਸਟੈਂਡ ਪੁੱਜ ਕੇ ਛਾਪੇਮਾਰੀ ਕੀਤੀ। ਹਾਲਾਂਕਿ ਇਸ ਅਚਨਚੇਤ ਦੌਰੇ ਦੀ ਅਧਿਕਾਰੀਆਂ ਨੂੰ ਪਹਿਲਾਂ ਕੰਨੋ-ਕੰਨੀ ਭਿਣਕ ਨਹੀਂ ਪਈ, ਪ੍ਰੰਤੂ ਅਵੇਸਲੇ ਬੈਠੇ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਝਿੜਕਾਂ ਜਰੂਰ ਖ਼ਾਣੀਆਂ ਪਈਆਂ। ਵੱਡੀ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਛਾਪੇਮਾਰੀ ਦੌਰਾਨ ਆਰਟੀਏ ਦਫ਼ਤਰ ਬੈਠੇ ਬਾਦਲ ਪ੍ਰਵਾਰ ਦੇ ਨਜਦੀਕੀ ਤੇ ਉੱਘੀ ਟ੍ਰਾਂਸਪੋਰਟ ਕੰਪਨੀ ਦੇ ਪ੍ਰਬੰਧਕ ਸੰਨੀ ਢਿੱਲੋਂ ਨਾਲ ਮੰਤਰੀ ਦਾ ਪੰਗਾਂ ਪੈ ਗਿਆ। ਪਹਿਲਾਂ ਹੀ ਵੱਡੇ ਘਰਾਣੇ ਦੀਆਂ ਬੱਸਾਂ ਤੋਂ ਖਫ਼ਾ ਦਿਖਾਈ ਦੇ ਰਹੇ ਟ੍ਰਾਂਸਪੋਰਟ ਮੰਤਰੀ ਵਲੋਂ ਉਕਤ ਟ੍ਰਾਂਸਪੋਰਟ ਨੂੰ ਖ਼ਰੀਆਂ-ਖਰੀਆਂ ਸੁਣਾਉਣ ਦੀ ਵੀ ਚਰਚਾ ਹੈ। ਹਾਲਾਂਕਿ ਬਾਅਦ ਵਿਚ ਇੰਨ੍ਹਾਂ ਪ੍ਰਾਈਵੇਟ ਟ੍ਰਾਂਸਪੋਟਰਾਂ ਦਾ ਗੁੱਸਾ ਪੀਆਰਟੀਸੀ ਯੂਨੀਅਨ ਦੇ ਇੱਕ ਆਗੂ ’ਤੇ ਨਿਕਲਦਾ ਵਿਖਾਈ ਦਿੱਤਾ, ਜਿੰਨ੍ਹਾਂ ਮੌਕੇ ’ਤੇ ਹੀ ਪ੍ਰਾਈਵੇਟ ਟ੍ਰਾਂਸਪੋਟਰਾਂ ਦੀ ਧੱਕੇਸ਼ਾਹੀ ਤੇ ਇਸਦੇ ਨਾਲ ਪੀਆਰਟੀਸੀ ਨੂੰ ਹੋਣ ਵਾਲੇ ਨੁਕਸਾਨ ਤੋਂ ਮੰਤਰੀ ਨੂੰ ਜਾਣੂ ਕਰਵਾਇਆ ਸੀ। ਇਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਆਰ.ਟੀ.ਏ. ਬਠਿੰਡਾ ਬਾਰੇ ਪਿਛਲੇ ਕਈ ਦਿਨਾਂ ਤੋਂ ਖ਼ਬਰਾਂ ਮਿਲ ਰਹੀਆਂ ਸਨ। ਮੰਤਰੀ ਨੇ ਦੱਸਿਆ ਕਿ ਦਫ਼ਤਰ ਵੱਲੋਂ ਤਿਆਰ ਕੀਤੇ ਬੱਸ ਟਾਈਮ ਟੇਬਲ ਵਿੱਚ ਊਣਤਾਈਆਂ ਪਾਈਆਂ ਗਈਆਂ ਹਨ, ਦਫ਼ਤਰ ਵੱਲੋਂ ਕਈ ਪਰਮਿਟ ਨਾਜਾਇਜ਼ ਤੌਰ ‘ਤੇ ਜਾਰੀ ਕੀਤੇ ਗਏ, ਕਈ ਅਸਲ ਬੱਸ ਆਪ੍ਰੇਟਰਾਂ ਨੂੰ ਪਰਮਿਟ ਨਹੀਂ ਦਿੱਤੇ ਗਏ ਅਤੇ ਕਈ ਆਪ੍ਰੇਟਰਾਂ ਨੂੰ ਟਾਈਮ ਟੇਬਲ ਵਿੱਚ ਬਣਦੀ ਥਾਂ ਨਹੀਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਆਰ.ਟੀ.ਏ. ਦਫ਼ਤਰ ਵਿੱਚ ਪ੍ਰਾਈਵੇਟ ਬੱਸ ਆਪ੍ਰੇਟਰਾਂ ਵੱਲੋਂ ਕਬਜ਼ਾ ਕਰਨ ਸਬੰਧੀ ਖ਼ਬਰਾਂ ਵੀ ਉਦੋਂ ਸੱਚ ਸਾਬਤ ਹੋਈਆਂ, ਜਦੋਂ ਛਾਪੇ ਦੌਰਾਨ ਨਿਊ ਦੀਪ, ਆਰਬਿਟ ਅਤੇ ਹੋਰ ਪ੍ਰਾਈਵੇਟ ਬੱਸ ਆਪ੍ਰੇਟਰਾਂ ਦੇ ਕਾਰਿੰਦੇ ਉਥੇ ਬੈਠੇ ਪਾਏ ਗਏ।ਟਰਾਂਸਪੋਰਟ ਮੰਤਰੀ ਨੇ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਵਿਕਾਸ ਗਰਗ ਨੂੰ ਸਕੱਤਰ ਆਰ.ਟੀ.ਏ. ਬਠਿੰਡਾ ਵਿਰੁੱਧ ਜਾਂਚ ਕਰਨ ਦੇ ਆਦੇਸ਼ ਦਿੰਦਿਆਂ ਹਫ਼ਤੇ ਦੇ ਅੰਦਰ-ਅੰਦਰ ਜਾਂਚ ਰਿਪੋਰਟ ਮੰਗੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਤੋ ਪ੍ਰਾਈਵੇਟ ਬੱਸਾਂ ਸਣੇ ਕਈ ਹੋਰ ਵੋਲਬੋ ਬੱਸਾਂ ਬਿਨਾਂ ਪਰਮਿਟ ਅਤੇ ਟੈਕਸ ਭਰੇ ਤੋ ਸੜਕਾਂ ਤੇ ਦੋੜ ਰਹੀਆ ਹਨ। ਜਿਨਾਂ ਪ੍ਰਤੀ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕਰ ਦਿੱਤੀਆ ਗਈਆ ਹਨ, ਜੇਕਰ ਫੇਰ ਵੀ ਇਹ ਸਿਲਸਿਲਾ ਜਾਰੀ ਰਿਹਾ ਤਦ ਇਨਾਂ ਬੱਸਾਂ ਨੂੰ ਪੱਕੇ ਤੌਰ ’ਤੇ ਕਬਜੇ ਵਿਚ ਲੈ ਲਿਆ ਜਾਵੇਗਾ। ਟਰਾਂਸਪੋਰਟ ਮੰਤਰੀ ਭੁੱਲਰ ਨੇ ਇਕ ਸਵਾਲ ਦੇ ਜਵਾਬ ਵਿਚ ਪਿਛਲੀਆ ਸਰਕਾਰਾਂ ਦੇ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਪਿਛਲੇ ਸਮੇਂ ਸਰਕਾਰਾਂ ਵੀ ਇਨਾਂ ਦੀਆ ਸਨ ਅਤੇ ਟਰਾਂਸਪੋਰਟ ਵੀ ਇਹੋ ਸਨ, ਜਨਤਕ ਅਵਾਜਾਈ ਬਹਾਲੀ ਦੀਆ ਨੀਤੀਆ ਵੀ ਇਹੋ ਬਣਾਉਦੇ ਸਨ ਪਰ ਇਥੋ ਤੰਦ ਹੀ ਨਹੀ ਬਲਕਿ ਤਾਣਾ ਬਾਣਾ ਹੀ ਉਲਝਿਆ ਪਿਆ ਹੈ। ਜਿਸ ਵਿਚੋ ਕੁਝਕਿ ਨੂੰ ਸੁਲਝਾ ਲਿਆ ਹੈ ਅਤੇ ਬਾਕੀ ਨੂੰ ਆਉਦੇਂ ਦਿਨਾਂ ਵਿਚ ਸੁਲਝਾ ਲਿਆ ਜਾਵੇਗਾ। ਉਨਾਂ ਇਕ ਸਵਾਲ ਦੇ ਜਵਾਬ ਵਿਚ ਸਰਕਾਰੀ ਅਤੇ ਨਿੱਜੀ ਟਰਾਂਸਪੋਰਟਰਾਂ ਵਿਚ ਸਮਾਂ ਸਾਰਣੀ ਨੂੰ ਲੈ ਕੇ ਚਲ ਰਹੇ ਰੇੜਕੇ ਬਾਰੇ ਦੱਸਿਆਂ ਕਿ ਹਾਈਕੋਰਟ ਵਿਚ ਸਮਾਂ ਸਾਰਣੀ ਪੇਸ਼ ਕਰ ਦਿੱਤੀ ਹੈ, ਜਦਕਿ ਰਹਿੰਦੇ ਮਸਲੇ ਵੀ ਹੱਲ ਕਰ ਦਿੱਤੇ ਜਾਣਗੇ। ਇਸ ਉਪਰੰਤ ਮੰਤਰੀ ਨੇ ਬਠਿੰਡਾ ਬੱਸ ਸਟੈਂਡ ਦੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਸਵਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਜਾਣੀਆਂ। ਮੰਤਰੀ ਨੇ ਸਾਫ਼-ਸਫ਼ਾਈ, ਪੀਣ ਲਈ ਪਾਣੀ ਦਾ ਪ੍ਰਬੰਧ ਅਤੇ ਪਖ਼ਾਨਿਆਂ ਦੀ ਚੈਕਿੰਗ ਵੀ ਕੀਤੀ।

Related posts

ਵੱਖ ਵੱਖ ਜਥੇਬੰਦੀਆਂ ਨੇ ਨਗਰ ਕੌਂਸਲ ਮੌੜ ਅੱਗੇ ਲਗਾਇਆ ਧਰਨਾ

punjabusernewssite

ਸਾਬਕਾ ਮੰਤਰੀ ਦੇ ਰਿਸ਼ਤੇਦਾਰ ਦੇ ਨਜਦੀਕੀ ਦੀ ‘ਫ਼ਰਮ’ ਬਲੈਕਲਿਸਟ

punjabusernewssite

ਅੱਗ ਲੱਗਣ ਕਾਰਨ ਝੋਪੜੀ ’ਚ ਪਿਆ ਸਮਾਨ ਸੜ ਕ ਸੁਆਹ

punjabusernewssite