ਸੁਖਜਿੰਦਰ ਮਾਨ
ਬਠਿੰਡਾ, 29 ਅਪ੍ਰੈਲ : ਟੀਚਰਜ਼ ਹੋਮ ਬਠਿੰਡਾ ਦੇ ਪ੍ਰਧਾਨ ਗੁਰਬਚਨ ਸਿੰਘ ਮੰਦਰਾਂ ਨੂੰ ਉਸ ਸਮੇਂ ਭਾਰੀ ਸਦਮਾ ਲੱਗਿਆ ਜਦ ਉਨ੍ਹਾਂ ਦੇ ਹੋਣਹਾਰ ਸਪੁੱਤਰ ਜਸਵਿੰਦਰ ਸਿੰਘ ਲਾਲੀ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਹਨ। ਜਸਵਿੰਦਰ ਸਿੰਘ ਬਤੌਰ ਸੈਂਟਰ ਹੈੱਡ ਟੀਚਰ ਸਿੱਖਿਆ ਵਿਭਾਗ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਉਹ ਬੜੇ ਹੀ ਮਿਹਨਤ ਅਤੇ ਮਿਲਾਪੜੇ ਸੁਭਾਅ ਵਾਲੇ ਸੁਹਿਰਦ ਅਧਿਆਪਕ ਸਨ। ਖੇਡਾਂ ਦੇ ਖੇਤਰ ਵਿਚ ਵੀ ਲਾਲੀ ਦਾ ਬੜਾ ਯੋਗਦਾਨ ਰਿਹਾ ਹੈ। ਉਹ ਪੂਰੀ ਤਨਦੇਹੀ ਨਾਲ ਬੱਚਿਆਂ ਨੂੰ ਪ੍ਰੇਰਿਤ ਕਰਦੇ ਸਨ ਅਤੇ ਆਪ ਪੂਰੀ ਦਿਲਚਸਪੀ ਨਾਲ ਬੱਚਿਆਂ ਨੂੰ ਖਿਡਾਉਂਦੇ ਸਨ। ਗੁਰਬਚਨ ਸਿੰਘ ਮੰਦਰਾਂ ਦਾ ਸਾਰਾ ਪਰਿਵਾਰ ਹਮੇਸ਼ਾ ਸਮਾਜ ਸੇਵੀ ਕੰਮਾਂ ਵਿਚ ਮੋਹਰੀ ਰਿਹਾ ਹੈ। ਪਿੰਡ ਜਾਂ ਸਕੂਲ ਦਾ ਕੋਈ ਵੀ ਸਾਂਝਾ ਕੰਮ ਹੋਵੇ ਇਸ ਪਰਿਵਾਰ ਨੇ ਅੱਗੇ ਹੋ ਕੇ ਯੋਗਦਾਨ ਪਾਇਆ ਹੈ। ਇਹ ਪਰਿਵਾਰ ਰਾਜਸੀ ਤੌਰ ਤੇ ਵੀ ਬੜਾ ਸੂਝਵਾਨ ਹੈ। ਉਹ ਕਮਿਊਨਿਸਟ ਪਾਰਟੀ ਦੇ ਪੁਰਾਣੇ ਤੇ ਸਰਗਰਮ ਮੈਂਬਰਾਂ ਵਿਚੋਂ ਹਨ। ਲੇਕਿਨ ਸੰਖੇਪ ਜਿਹੀ ਬਿਮਾਰੀ ਤੋਂ ਬਾਅਦ ਜਸਵਿੰਦਰ ਪਰਿਵਾਰ ਬੱਚਿਆਂ ਤੇ ਸਾਰੇ ਦੋਸਤਾਂ ਤੇ ਵੱਡਿਆਂ ਨੂੰ ਛੱਡ ਕੇ ਚਲੇ ਗਏ। ਅਜਿਹੀ ਦੁੱਖ ਦੀ ਘੜੀ ਵਿੱਚ ਟੀਚਰਜ਼ ਹੋਮ ਟਰੱਸਟ ਰਜਿ: ਬਠਿੰਡਾ ਦੇ ਸਮੂਹ ਮੈਂਬਰ ਸਾਹਿਬਾਨ ਪਰਿਵਾਰ ਨਾਲ ਆਪਣੀ ਹਮਦਰਦੀ ਜ਼ਾਹਿਰ ਕਰਦਿਆਂ ਸਵਰਗਵਾਸੀ ਲਾਲੀ ਨੂੰ ਆਪਣੀ ਸ਼ਰਧਾ ਸੁਮਨ ਭੇਂਟ ਕੀਤੀੇ। ਟੀਚਰਜ਼ ਹੋਮ ਦੇ ਆਗੂ ਲਛਮਣ ਸਿੰਘ ਮਲੂਕਾ ਨੇ ਦਸਿਆ ਕਿ ਮਹਰੂਮ ਲਾਲੀ ਦਾ ਭੋਗ 30 ਅਪ੍ਰੈਲ 2023 ਨੂੰ ਪਿੰਡ ਆਲਮਪੁਰ ਮੰਦਰਾਂ ਦੇ ਗੁਰਦੁਆਰਾ ਸਾਹਿਬ ਵਿੱਚ ਪਏਗਾ, ਜਿੱਥੇ ਇਸ ਸੱਚੇ-ਸੁੱਚੇ ਸਮਾਜ ਸੇਵੀ, ਸਿਰੜੀ ਤੇ ਮਿਹਨਤੀ ਅਧਿਆਪਕ ਜਸਵਿੰਦਰ ਸਿੰਘ ਲਾਲੀ ਨੂੰ ਵੰਡੀ ਗਿਣਤੀ ਵਿਚ ਲੋਕ ਆਪਣੀ ਸੂਹੀ ਸ਼ਰਧਾਂਜਲੀ ਭੇਟ ਕਰਨਗੇ।
Share the post "ਟੀਚਰਜ਼ ਹੋਮ ਦੇ ਪ੍ਰਧਾਨ ਗੁਰਬਚਨ ਸਿੰਘ ਮੰਦਰਾਂ ਨੂੰ ਸਦਮਾ, ਪੁੱਤਰ ਦਾ ਹੋਇਆ ਦਿਹਾਂਤ, ਭੋਗ ਐਤਵਾਰ ਨੂੰ"